Sunday, August 16, 2026

ਪੀਲਾ ਕਾਰਡ ਧਾਰਕਾਂ ਦੀਆਂ ਕਰਜ਼ਾ ਅਰਜ਼ੀਆਂ ਦੀ ਜਾਂਚ – 33 ਅਰਜ਼ੀਆਂ ਪ੍ਰਵਾਨ

ਅੰਮ੍ਰਿਤਸਰ, 30 ਦਸੰਬਰ (ਗੁਰਚਰਨ ਸਿੰਘ)- ਨੈਸ਼ਨਲ ਅਰਬਨ ਲਾਈਵਲੀਹੁੱਡ ਮਿਸ਼ਨ, ਪੰਜਾਬ ਤਹਿਤ ਟਾਸਕ ਫੋਰਸ ਦੀ ਮੀਟਿੰਗ ਨਗਰ ਨਿਗਮ ਅੰਮ੍ਰਿਤਸਰ ਦੇ ਸੰਯੁਕਤ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਨਗਰ ਨਿਗਮ ਵੱਲੋਂ ਹਾਸਲ ਹੋਈਆਂ ਪੀਲੇ ਕਾਰਡ ਧਾਰਕਾਂ ਦੀਆਂ ਕਰਜ਼ਾ ਅਰਜ਼ੀਆਂ ਦੀ ਪੜਚੋਲ ਕੀਤੀ ਗਈ। ਇਸ ਮੀਟਿੰਗ ਵਿੱਚ ਕੁੱਲ 65 ਅਰਜ਼ੀਆਂ ਵਿੱਚੋਂ 33 ਅਰਜ਼ੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਜਦਕਿ 15 ਅਰਜ਼ੀਆਂ ਨੂੰ ਬਿਨੈਕਾਰਾਂ ਦੇ ਦਸਤਾਵੇਜ਼ਾਂ ਦੀ ਕਮੀ ਕਾਰਨ ਅਗਲੀ ਮੀਟਿੰਗ ‘ਤੇ ਪਾ ਦਿੱਤਾ ਅਤੇ 17 ਬਿਨੈਕਾਰ ਗੈਰ-ਹਾਜ਼ਰ ਪਾਏ ਗਏ। ਜ਼ਿਕਰਯੋਗ ਨੈਸ਼ਨਲ ਅਰਬਨ ਲਾਈਵਲੀਹੁੱਡ ਮਿਸ਼ਨ ਦਾ ਉਦੇਸ਼ ਗਰੀਬੀ ਰੇਖਾ ਤੋਂ ਹੇਠਲੇ ਸ਼ਹਿਰੀ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਦਾ ਲਾਭ ਮੁਹੱਈਆ ਕਰਵਾਉਣਾ ਹੈ।ਇਸ ਮੀਟਿੰਗ ਵਿੱਚ ਸੰਯੁਕਤ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਤੋਂ ਇਲਾਵਾ ਲੀਡ ਬੈਂਕ ਦੇ ਮੈਨੇਜਰ, ਜ਼ਿਲਾ ਸਨਅਤੀ ਕੇਂਦਰੀ ਦੇ ਜਨਰਲ ਮੈਨੇਜਰ, ਪੰਜਾਬ ਐਂਡ ਸਿੰਧ ਬੈਂਕ ਭਗਤਾਵਾਲਾ ਦੇ ਬ੍ਰਾਂਚ ਮੈਨੇਜਰ, ਬੈਂਕ ਆਫ ਇੰਡੀਆ ਵਿਜੈ ਨਗਰ ਦੇ ਬ੍ਰਾਂਚ ਨਗਰ ਅਤੇ ਬਾਕੀ ਅਮਲਾ ਹਾਜ਼ਰ ਸੀ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply