Thursday, February 26, 2026

ਮਜੀਠੀਆ ਦੀ ਅਗਵਾਈ ‘ਚ ਮਜੀਠਾ ਵਿਖੇ 101 ਜੋੜਿਆਂ ਦੇ ਸਮੂਹਿਕ ਅਨੰਦ ਕਾਰਜ ਹੋਏ

PPN3112201504

ਮਜੀਠਾ, 31 ਦਸੰਬਰ (ਪ.ਪ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਯੋਗ ਅਗਵਾਈ ਹੇਠ ਗੁਰਦਆਰਾ ਬਾਬਾ ਜੀਵਨ ਸਿੰਘ ਜੀ, ਸਬਜੀ ਮੰਡੀ, ਮਜੀਠਾ ਵਿਖੇ ਹਰ ਸਾਲ ਦੀ ਤਰਾਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 63ਵਾਂ ਮਹਾਨ ਸ਼ਹੀਦੀ ਸਮਾਗਮ ਦੌਰਾਨ 101 ਜੋੜਿਆਂ ਦੇ ਸਮੂਹਿਕ ਅਨੰਦ ਕਾਰਜ ਗੁਰ ਮਰਿਆਦਾ ਅਨੁਸਾਰ ਕਰਵਾਏ ਗਏ।
ਇਸ ਮੌਕੇ ਸ: ਬਿਕਰਮ ਸਿੰਘ ਮਜੀਠੀਆ ਨੇ ਵਿਆਹ ਸਮਾਗਮ ਪ੍ਰਬੰਧਕ ਕਮੇਟੀ ਦੇ ਆਗੂ ਮੁਖਤਾਰ ਸਿੰਘ ਚਾਟੀ ਅਤੇ ਸਾਥੀਆਂ ਦੀ ਤਾਰੀਫ ਕਰਦਿਆਂ ਉਹਨਾਂ ਨੂੰ ਸਹਿਯੋਗ ਦੇਣ ਲਈ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ: ਬਿਕਰਮ ਸਿੰਘ ਮਜੀਠੀਆ ਨੇ ਲੋੜਵੰਦ ਪਰਿਵਾਰਾਂ ਪ੍ਰਤੀ ਬਣਦੀ ਸਮਾਜਿਕ ਜਿੰਮੇਵਾਰੀਆਂ ਨੂੰ ਫਰਜ ਸਮਝ ਕੇ ਨਿਭਾਉਣ ਦਾ ਵੀ ਹਰੇਕ ਨੂੰ ਸੱਦਾ ਦਿੱਤਾ। ਸ: ਮਜੀਠੀਆ ਨੇ ਇਸ ਮੌਕੇ ਨਵ ਵਿਆਹੇ ਜੋੜਿਆਂ ਨੂੰ ਜਰੂਰਤ ਅਨੁਸਾਰ ਘਰੇਲੂ ਸਮਾਨ ਅਤੇ ਸ਼ਗਨ ਦਿੰਦਿਆਂ ਗ੍ਰਿਹਸਥੀ ਜੀਵਨ ਦੀ ਸ਼ੁਰੂਆਤ ਲਈ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਤੀਆਂ । ਉਹਨਾਂ ਕਿਹਾ ਕਿ ਗ੍ਰਿਹਸਥੀ ਜੀਵਨ ਸਮਾਜਿਕ ਕਰਤਵਾਂ ਅਤੇ ਜਿੰਮੇਵਾਰੀਆਂ ਦਾ ਪ੍ਰਤੀਕ ਹੋਣ ਤੋਂ ਇਲਾਵਾ ਅਨੰਦ ਕਾਰਜ ਉਹ ਮਹਾਨ ਗ੍ਰਿਹਸਥ ਆਸ਼ਰਮ ਹੈ ਜੋ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਨੂੰ ਅਪਨਾਉਣ ਲਈ ਕਿਹਾ, ਇਹੀ ਕਾਰਨ ਹੈ ਕਿ ਸਿੱਖੀ ਨੇ ਜਿੰਦਗੀ ਵਿਚ ਮੁਕੰਮਲ ਸੰਪੂਰਨਤਾ ਲਈ ਗ੍ਰਿਹਸਥੀ ਨੂੰ ਪਹਿਲ ਦਿਤੀ। ਉਹਨਾਂ ਲੋਕਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦਾ ਵੀ ਸਦਾ ਦਿਤਾ ।
ਇਸ ਮੌਕੇ ਮੁਖਤਾਰ ਸਿੰਘ ਚਾਟੀ, ਪ੍ਰਧਾਨ ਗੁਰਦਵਾਰਾ ਕਮੇਟੀ ਸ: ਜੋਗਿੰਦਰ ਸਿੰਘ, ਪ੍ਰਧਾਨ ਤਰੁਨ ਕੁਮਾਰ ਅਬਰੋਲ, ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਜੋਧ ਸਿੰਘ ਸਮਰਾ, ਚੇਅਰਮੈਨ ਹਰਵਿੰਦਰ ਸਿੰਘ ਭੁੱਲਰ, ਬਲਬੀਰ ਸਿੰਘ ਚੰਦੀ, ਰਾਕੇਸ਼ ਪਰਾਸ਼ਰ, ਪ੍ਰੋ: ਸਰਚਾਂਦ ਸਿੰਘ, ਗਗਨਦੀਪ ਸਿੰਘ ਭਕਨਾ, ਅਵਤਾਰ ਸਿੰਘ ਜਲਾਲਪੁਰਾ, ਸਲਵੰਤ ਸਿੰਘ ਸੇਠ, ਪ੍ਰਭਦਿਆਲ ਨੰਗਲ ਪੰਨਵਾਂ, ਸਰਬਜੀਤ ਸਿੰਘ ਸਪਾਰੀਵਿੰਡ, ਮੁੱਖਵਿੰਦਰ ਸਿੰਘ ਕੌਂਸਲਰ, ਦਿਲਬਾਗ ਸਿੰਘ ਲਹਿਰਕਾ, ਬੱਬੀ ਭੰਗਵਾਂ, ਲਾਟੀ ਨੰਬਰਦਾਰ, ਦੁਰਗਾਦਾਸ, ਅਨੂਪ ਸੰਧੂ, ਪੱਪੂ ਜੈਂਤੀਪੁਰ, ਪਰਮਜੀਤ ਸਿੰਘ ਪ੍ਰਧਾਨ, ਪ੍ਰੀਤਮ ਸਿੰਘ, ਮੁਖਤਾਰ ਸਿੰਘ ਸੈਕਟਰੀ, ਸੰਤੋਖ ਸਿੰਘ, ਸਤਨਾਮ ਸਿੰਘ, ਸਵਿੰਦਰ ਸਿੰਘ ਗੋਕਲ, ਅਵਤਾਰ ਸਿੰਘ, ਬਿਕਰਮਜੀਤ ਸਿੰਘ ਵਿਕੀ, ਇੰਦਰਜੀਤ ਸਿੰਘ ਬੱਬੀ, ਰਮੇਸ਼ ਸਿੰਘ, ਬਲਜੀਤ ਸਿੰਘ, ਵਰਿੰਦਰ ਸਿੰਘ, ਜਸਬੀਰ ਸਿੰਘ, ਸੁਖਵੰਤ ਸਿੰਘ, ਜਗੀਰ ਸਿੰਘ, ਦਵਿੰਦਰ ਸਿੰਘ, ਬੁੱਧ ਸਿੰਘ, ਦੇਸਰਾਜ, ਭਾਮੇਸ਼ਾਹ, ਐਮ ਸੀ ਸਵਿੰਦਰ ਸਿੰਘ ਚੌਹਾਨ, ਨਾਨਕ ਸਿੰਘ, ਮਹਿੰਦਰ ਸਿੰਘ, ਸੋਹਣ ਲਾਲ, ਬਿਲਾ ਆੜਤੀਆ, ਅਜੈਕੁਮਾਰ ਚੋਪੜਾ, ਨਰਿੰਦਰ ਕੁਮਾਰ ਪ੍ਰਿੰਸ ਅਤੇ ਚਰਨਜੀਤ ਕੌਰ ਆਦਿ ਮੌਜੂਦ ਸਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply