Wednesday, October 22, 2025
Breaking News

ਟ੍ਰੇਨ ਦੀ ਚਪੇਟ ਵਿੱਚ ਆਉਣ ਨਾਲ 22 ਸਾਲਾਂ ਨੌਜਵਾਨ ਦੀਆਂ ਲੱਤਾਂ ਕੱਟੀਆਂ ਗਈਆਂ

108 ਐਬੂਲੇਂਸ  ਦੇ ਨਾ ਪੁੱਜਣ ਨਾਲ ਨੋਜਵਾਨ ਦੀ ਗਈ ਜਾਨ

PPN290415

ਫ਼ਾਜ਼ਿਲਕਾ,  29 ਅਪ੍ਰੈਲ (ਵਿਨੀਤ ਅਰੋੜਾ)-  ਨਵੀਂ ਆਬਾਦੀ ਆਲਮਸ਼ਾਹ ਫਾਟਕ  ਦੇ ਨਜ਼ਦੀਕ ਰੇਲਵੇ ਫਾਟਕ ਉੱਤੇ ਇੱਕ ਨੋਜਵਾਨ ਨੂੰ ਹੈਡਫੋਨ ਉੱਤੇ ਗਾਣੇ ਸੁਣਨਾ ਉਸ ਸਮੇਂ ਮਹਿੰਗਾ ਪਿਆ, ਜਦੋਂ ਗਾਣੇ ਸੁਣਦੇ-ਸੁਣਦੇ ਸਮੇਂਂ ਟ੍ਰੇਨ ਦੀ ਚਪੇਟ ਵਿੱਚ ਆ ਜਾਣ ਨਾਲ ਦਰਦਨਾਕ ਮੌਤ ਹੋ ਗਈ ।  ਮਿਲੀ ਜਾਣਕਾਰੀ  ਦੇ ਅਨੁਸਾਰ ਨਵੀਂ ਆਬਾਦੀ ਇਸਲਾਮਾਬਾਦ ਚੰਦੌਰ ਮਹੱਲਾ ਨਿਵਾਸੀ ਸੋਨੂ (22) ਪੁੱਤਰ ਪੂਰਨ ਚੰਦ ਜੋ ਕਿ ਇੱਕ ਟਰੱਕ ਡਰਾਈਵਰ ਦੇ ਕੋਲ ਕੰਡਕਟਰ ਦਾ ਕੰਮ ਕਰਦਾ ਸੀ, ਅੱਜ ਦੁਪਹਿਰ 12 ਵਜੇ ਆਪਣੇ ਡਰਾਈਵਰ ਲਈ ਖਾਣਾ ਅਤੇ ਲੱਸੀ ਲੈ ਕੇ ਰੇਲਵੇ ਲਾਈਨ  ਦੇ ਵਿਚਾਲੇ ਆਪਣੇ ਕੰਨਾਂ ਉੱਤੇ ਹੈਡਫੋਨ ਲਗਾਕੇ ਗਾਣੇ ਸੁਣਦਾ-ਸੁਣਦਾ ਆ ਰਿਹਾ ਸੀ ਕਿ ਅਬੋਹਰ ਤੋਂ ਫਾਜਿਲਕਾ ਆ ਰਹੀ ਟ੍ਰੇਨ ਦੀ ਚਪੇਟ ਆ ਗਿਆ। ਮੌਕੇ ਤੇ ਡਰਾਈਵਰ ਨੇ ਹਾਰਨ ਵੀ ਵਜਾਇਆ ਪਰ ਉਸਨੂੰ ਸੁਣਾਈ ਨਾ ਦਿੱਤਾ। ਟ੍ਰੇਨ ਦੀ ਗਤੀ ਤੇਜ ਹੋਣ ਕਾਰਨ ਬ੍ਰੇਕ ਨਹੀਂ ਲਗ ਪਾਈ, ਜਿਸ ਕਾਰਨ ਨੌਜਵਾਨ ਦੀਆਂ ਦੋਨੋਂ ਲੱਤਾਂ ਕੱਟੀਆਂ ਗਈਆਂ ਵੇਖ ਰਹੇ ਲੋਕਾਂ ਨੇ ਉਸ ਨੂੰ ਚੁੱਕ ਕੇ ਦਰਖਤ ਦੀ ਛਾਂਵੇ  ਰੱਖ ਦਿੱਤਾ ਅਤੇ ਲੋਕਾਂ ਵੱਲੋਂ ਉਸ ਨੂੰ ਪਾਣੀ ਆਦਿ ਪਿਲਾ ਕੇ 108 ਐਬੂਲੈਂਸ ਨੂੰ ਸੂਚਿਤ ਕੀਤਾ । ਲੋਕਾਂ ਨੇ ਰੋਸ ਜਤਾਉਂਦੇ ਇਸ ਦਾ ਠੀਕਰਾ 108 ਐਬੂਲੇਂਸ ਉੱਤੇ ਫੋੜਤੇ ਦੱਸਿਆ ਕਿ ਉਨਾਂ  ਵੱਲੋਂ ਕਰੀਬ 10 ਵਾਰ ਐਬੂਲੇਂਸ ਨੂੰ ਫੋਨ ਕਰਨ ਤੇ ਜਦੋਂ ਐਂਬੂਲੇਂਸ ਨਹੀਂ ਆਈ ਤਾਂ ਉਨਾਂ ਨੂੰ ਮਜਬੂਰਨ ਇਸਦੀ ਜਾਣਕਾਰੀ ਰੇਲਵੇ ਪੁਲਿਸ ਨੂੰ ਦੇਣੀ ਪਈ । ਜਦੋਂ ਤੱਕ ਰੇਲਵੇ ਪੁਲਿਸ ਆਈ ਨੋਜਵਾਨ ਨੇ ਦਮ ਤੋੜ ਦਿੱਤਾ ਸੀ ।ਉਨਾਂ ਨੇ ਦੱਸਿਆ ਕਿ ਜੇਕਰ ਸਮਾਂ ਰਹਿੰਦੇ ਐਬੂਲੇਂਸ ਆ ਜਾਂਦੀ ਤਾਂ ਨੋਜਵਾਨ ਦੀ ਜਾਨ ਬਚਾਈ ਜਾ ਸਕਦੀ ਸੀ ।ਫਿਲਹਾਲ ਰੇਲਵੇ ਪੁਲਿਸ ਨੇ ਲਾਸ਼ ਨੂੰ ਕੱਬਜੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply