Friday, June 26, 2026

ਚਾਹ ਨਾਲ ਹੋਈ ਦਿਨ ਦੀ ਸ਼ੁਰੂਆਤ, ਗਿਆਨੀ ਟੀ ਸਟਾਲ ਤੇ ਲਾਹੀ ਜੇਤਲੀ ਨੇ ਥਕਾਨ

PPN290420
ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ ਬਊਿਰੋ)- ਚੋਣਾਂ ਦੇ ਗਰਮਾਗਰਮ ਮਾਹੋਲ ਨੂੰ ਤਾਜਾ ਕਰਦਿਆਂ ਅਤੇ ਆਪਣੀ ਥਕਾਨ ਮਿਟਾਉਣ ਲਈ ਅਰੁਣ ਜੇਤਲੀ ਨੇ ਚੋਣ ਪ੍ਰਚਾਰ ਦੇ ਆਖਰੀ ਪੜਾਅ ਤੋ ਬਾਅਦ ਚਾਹ ਦੇ ਨਾਲ ਦਿਨ ਦੀ ਸ਼ੁਰੂਆਤ ਕੀਤੀ। ਚਾਹ ਵੀ ਕੋਈ ਆਮ ਚਾਹ ਨਹੀਂ ਬਲਕਿ ਅੰਮ੍ਰਿਤਸਰ ਦੇ ਮਸ਼ਹੂਰ ਗਿਆਨੀ ਟੀ ਸਟਾਲ ਤੇ ਪੁੱਜਕੇ ਸ਼੍ਰੀ ਅਰੁਣ ਜੇਤਲੀ ਨੇ ਜਿੱਥੇ ਚਾਹ ਦੀਆਂ ਚੁਸਕੀਆਂ ਲਈਆਂ ਉੱਥੇ ਹਲਕੀ-ਫੁਲਕੀ ਗੱਲਾਂ ਨਾਲ ਆਪਣੀ ਥਕਾਨ ਵੀ ਮਿਟਾਈ। ਗੌਰਤਲਬ ਹੈ ਕਿ 29 ਅਪ੍ਰੈਲ ਦੀ ਸ਼ਾਮ ਪੰਜਾਬ ਚ ਚੋਣ ਪ੍ਰਸਾਰ ਬੰਦ ਹੋ ਗਿਆ ਅਤੇ ਅਕਾਲੀ-ਭਾਜਪਾ ਦੇ ਉਮੀਦਵਾਰ ਅਰੂਣ ਜੇਤਲੀ ਆਪਣੀ ਥਕਾਨ ਮਿਟਾਉਣ ਨਿਕਲ ਪਏ। ਬੜੇ ਹੀ ਆਰਾਮਦਾਇਕ ਮੂਡ ਚ ਪਹਿਲਾਂ ਉਹਨਾਂ ਨੇ ਸੈਰ ਕੀਤੀ ਅਤੇ ਉੱਥਂੋ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਉਸਦੇ ਬਾਅਦ ਉਹ ਸਿੱਧਾ ਗਿਆਨੀ ਟੀ ਸਟਾਲ ਤੇ ਪੁੱਜੇ। ਜਿੱਥੇ ਪਹਿਲਾਂ ਤੋ ਮੌਜੂਦ  ਲੋਕ ਉਹਨਾਂ ਨੂੰ ਵੇਖਕੇ ਜਿੱਥੇ ਹੈਰਾਨ ਹੋਏ ਉੱਥੇ ਉਹਨਾਂ ਨਾਲ ਇੱਕ ਮੁਲਾਕਾਤ ਕਰਨ ਨੂੰ ਉਤਸੁਕ ਵਿਖੇ। ਬਹੁਤ ਲੋਕਾਂ ਨੇ ਫੋਟੋ ਖਿਚਵਾਉਣ ਦੀ ਇੱਛਾ ੁਪ੍ਰਕਟ ਕੀਤੀ। ਜਿਸਨੂੰ ਪੂਰਾ ਕਰਦੇ ਹੋਏ ਸ਼੍ਰੀ ਜੇਤਲੀ ਨੇ ਉਹਨਾਂ ਨਾਲ ਫੋਟੋ ਖਿਚਵਾਈ ਅਤੇ ਮਜਾਕਿਆ ਅੰਦਾਜ ਵਿੱਚ ਕਿਹਾ ਕਿ ਇੰਨੇ ਫੋਟੋਗ੍ਰਾਫ ਤਾਂ ਮੈਂ ਆਪਣੇ ਵਿਆਹ ਚ ਵੀ ਨਹੀਂ ਖਿਚਵਾਏ। ਇਸ ਦੌਰਾਨ ਸ਼੍ਰੀ ਜੇਤਲੀ ਨੇ ਚਾਹ ਦੀਆਂ ਚੁਸਕੀਆਂ ਦੇ ਨਾਲ ਹਲਕੇ ਨਾਸ਼ਤੇ ਦਾ ਵੀ ਆਨੰਦ ਲਿਆ ਅਤੇ ਸਵਾਲ ਪੁੱਛੇ ਜਾਣ ਤੇ ਜੁਆਬ ਦਿੱਤਾ ਕਿ ਉਹ ਸਿਰਫ ਚੋਣੀ ਮਾਹੌਲ ਤੋ ਥੋੜ ਹੱਟਕੇ ਆਪਣੇ ਰੋਜਾਨਾ ਰੂਟੀਨ ਦੇ ਤਹਿਤ ਸੈਰ ਤੇ ਨਿਕਲੇ ਸੀ ਪਰ ਅੰਮ੍ਰਿਤਸਰ ਦੀ ਮਸ਼ਹੂਰ ਚਾਹ ਦਾ ਸੁਆਦ ਲੈਣ ਤੋ ਖੁਦ ਨੂੰ ਰੋਕ ਨਾ ਪਾਏ ਅਤੇ ਇੱਥੇ ਪੁੱਜ ਗਏ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply