Wednesday, December 31, 2025

ਪ੍ਰੋ. ਦਰਬਾਰੀ ਲਾਲ ਨੇ ਅਰੁਣ ਜੇਤਲੀ ਨੂੰ ਜਿਤਾਉਣ ਦੀ ਕੀਤੀ ਅਪੀਲ

PPN290422
ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ)-  ਕਾਂਗਰਸ ਪਾਰਟੀ ਦਾ ਤਿਆਗ ਕਰਕੇ ਭਾਜਪਾ ਵਿੱਚ ਸ਼ਾਮਿਲ ਹੋਏ ਸੀਨੀਅਰ ਰਾਜਨੀਤਿਕ ਸਮਾਜ ਸੇਵੀ ਸਿਖਿਆਵਿਦ, ਅੰਮ੍ਰਿਤਸਰ ਹਲਕਾ ਕੇਂਦਰੀ ਦੇ ਸਿਖਿਆ ਮੰਤਰੀ ਅਤੇ ਸਾਬਕਾ ਡਿਪਟੀ ਸਪੀਕਰ ਪ੍ਰੋ. ਦਰਬਾਰੀ ਲਾਲ ਨੇ ਪੱਤਰਕਾਰ ਵਾਰਤਾ ਦੇ ਦੌਰਾਨ ਅੰਮ੍ਰਿਤਸਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਰੀ ਵੋਟਾਂ ਨਾਲ ਜਿਤਾ ਕੇ ਸ਼੍ਰੀ ਜੇਤਲੀ ਨੂੰ ਸੰਸਦ ਭੇਜਣ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਲੋਕਾਂ ਦੀ ਕਿਸਮਤ ਹੈ ਕਿ ਉਨ੍ਹਾਂ ਨੂੰ ਸ਼੍ਰੀ ਜੇਤਲੀ ਵਰਗਾ ਅੰਤਰਰਾਸ਼ਟਰੀ ਪੱਧਰ, ਰਾਸ਼ਟਰੀ ਰਣਨੀਤਿਕਾਰ, ਇਮਾਨਦਾਰ ਉਮੀਦਵਾਰ ਮਿਲਿਆ ਹੈ। ਉਹ ਅੰਮ੍ਰਿਤਸਰ ਦੇ ਲੋਕਾਂ ਦੀ ਕਈ ਸਮੱਸਿਆਵਾ ਦਾ ਹੱਲ ਕਰਨ ਵਿੱਚ ਸਮਰਥ ਹਨ ਅਤੇ ਉਹ ਕੇਂਦਰੀ ਮੰਤਰੀ ਬਣਕੇ ਅੰਮ੍ਰਿਤਸਰ ਦੀ ਸੇਵਾ ਕਰਨਗੇ। ਅੰਮ੍ਰਿਤਸਰ ਜੋ ਪਿਛਲੇ ਸਾਲਾਂ ਵਿੱਚ ਵਪਾਰਿਕ ਅਤੇ ਉਦਯੋਗਿਕ ਦ੍ਰਿਸ਼ਟੀ ਤੋ ਪਿਛੜ ਗਿਆ ਹੈ ਨੂੰ ਕੇਂਦਰ ਸਰਕਾਰ ਤੋ ਮਦਦ ਦਿਆ ਕੇ ਮਹਾਨਗਰ ਦੀ ਨੁਹਾਰ ਬਦਲੇਂਗੇ। ਇਸ ਨਾਲ ਅੰਮ੍ਰਿਤਸਰ ਦਾ ਵਿਕਾਸ ਹੋਵੇਗਾ, ਰੋਜਗਾਰ ਕੇ ਮੌਕੇ ਵਧਨਗੇ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਹਰ ਨਾਗਰਿਕ ਨੂੰ ਰਾਸ਼ਟਰੀ ਧਰਮ ਨਿਰਪੇਖਤਾ ਨਿਭਾਉਾਂਦੇ ੋਏ ਅਤੇ ਮੌਜੂਦਾ ਦੇਸ਼ ਦੀ ਸਥਿਤੀ ਨੂੰ ਦੇਖਦੇ ਹੋਏ ਸ਼੍ਰੀ ਅਰੁਣ ਜੇਤਲੀ ਨੂੰ ਵੋਟ ਦੇ ਕੇ ਉਨ੍ਹਾਂ ਨੂੰ ਸੇਵਾ ਦਾ ਮੌਕਾ ਜ਼ਰੂਰ ਦੇਣ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਵਿੱਚ ਮੋਦੀ ਦੀ ਲਹਿਰ ਚਲ ਰਹੀ ਹੈ ਅਤੇ ਸ਼੍ਰੀ ਨਰਿੰਦਰ ਮੋਦੀ ਨਾਲ ਸਾਰੇ ਦੇਸ਼ ਵਾਸਿਆਂ ਨੂੰ ਕਾਫੀ ਉਮੀਦਾਂ ਹਨ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply