Sunday, November 9, 2025

ਦਿੱਲੀ ਕਮੇਟੀ ਦੀ ਆਈ.ਟੀ.ਆਈ ‘ਚ ਤਕਨੀਕੀ ਕੋਰਸ ਮੁਫ਼ਤ ਕਰਵਾਉਣ ਦੀ ਸ਼ੁਰੂਆਤ

PPN290423
ਨਵੀਂ ਦਿੱਲੀ, 29 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਨ ਚਲਾਈ ਜਾ ਰਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਆਈ.ਟੀ.ਆਈ. ਤਿਲਕ ਨਗਰ ‘ਚ ੧੫ ਸਾਲ ਤੋਂ ਜ਼ਿਆਦਾ ਉਮਰ ਦੇ ਘਟੋ-ਘੱਟ ਅਠਵੀਂ ਜਮਾਤ ਪਾਸ ਨੌਜਵਾਨਾਂ ਲਈ ਫ੍ਰੀ ਤਕਨੀਕੀ ਕੋਰਸਾਂ ਦੀ ਸਿਖਲਾਈ ਸ਼ੁਰੂ ਕੀਤੀ ਜਾ ਰਹੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵਲੋਂ ਬੇਰੋਜ਼ਗਾਰ ਨੌਜਵਾਨ ਸਿੱਖ ਬੱਚਿਆਂ ਨੂੰ ਤਕਨੀਕੀ ਕੋਰਸ ਜਿਵੇਂ ਪਲੰਬਰ ਤੇ ਆਟੋਮੋਬਾਈਲ ਦੇ ਸ਼ੋਰਟ-ਟ੍ਰਮ ਕੋਰਸ ਕਰਵਾ ਕੇ ਉਨ੍ਹਾਂ ਨੂੰ ਆਪਣੇ ਪੈਰਾਂ ਤੇ ਖੜਾਂ ਹੋਣ ਵਾਸਤੇ ਕੇਂਦਰ ਸਰਕਾਰ ਵਲੋਂ ਚਲਾਈ ਜਾ ਰਹੀ ਨੈਸ਼ਨਲ ਸਕਿਲ ਡੈਵਲਪਮੈਂਟ ਕਾਰਪੋਰੇਸ਼ਨ ਯੋਜਨਾ ਦੇ ਤਹਿਤ ਇਨ੍ਹਾਂ ਕੋਰਸਾਂ ਦੀ ਆਰੰਭਤਾ ੧ ਮਈ ਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਦੋਹਾਂ ਕੋਰਸਾਂ ਦੀ ਮਿਆਦ ੬ ਮਹੀਨੇ ਤੋਂ ੨ ਸਾਲ ਦੀ ਹੈ ਤੇ ਕੋਰਸ ਸਮਾਪਤੀ ਤੋਂ ਬਾਅਦ ਭਾਰਤ ਸਰਕਾਰ ਵਲੋਂ ਪ੍ਰਮਾਣ ਪੱਤਰ ਜਾਰੀ ਕੀਤੇ ਜਾਣਗੇ। ਜਿਨ੍ਹਾਂ ਕਰਕੇ ਇਨ੍ਹਾਂ ਕੋਰਸਾਂ ਨੂੰ ਕਰਨ ਵਾਲੇ ਨੌਜਵਾਨਾਂ ਨੂੰ ਨੋਕਰੀਆਂ ਪ੍ਰਾਪਤ ਕਰਨ ਵਾਸਤੇ ਸਹੁਲੀਅਤ ਹੋਵੇਗੀ। ਇਥੇ ਇਹ ਜ਼ਿਕਰਯੋਗ ਹੈ ਕਿ ਇਨ੍ਹਾਂ ਕੋਰਸ਼ਾਂ ਨੂੰ ਕਰਵਾਉਣ ਦੇ ਦੌਰਾਨ ਆਈ.ਟੀ.ਆਈ. ਵਲੋਂ ਲਈ ਜਾਣ ਵਾਲੀ ਨਾਮ ਮਾਤਰ ਫ਼ੀਸ ਵੀ ਬਾਅਦ ‘ਚ ਵਾਪਿਸ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਲੈਕਟ੍ਰੀਕਲ, ਇਲੈਕਟ੍ਰੀਸ਼ਨ, ਰੈਫ੍ਰੀਜਰੇਸ਼ਨ ਐਂਡ ਐਯਰ ਕੰਡੀਸ਼ਨਰ ਤੇ ਕੰਮਪਿਯੂਟਰ ਸੋਫਟਵੇਅਰ ਦੇ ਕੋਰਸ ਵੀ ਆਈ.ਟੀ.ਆਈ. ‘ਚ ਪਹਿਲੇ ਤੋਂ ਹੀ ਚਲ ਹਰੇ ਹਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply