Monday, February 23, 2026

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

PPN1601201602

PPN1601201603

ਭਿੱਖੀਵਿੰਡ, 16 ਜਨਵਰੀ (ਕੁਲਵਿੰਦਰ ਸਿੰਘ ਕੰਬੋਕੇ / ਹਰਦਿਆਲ ਸਿੰਘ ਭੈਣੀ)  ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਭੈਣੀ ਮੱਸਾ ਸਿੰਘ ਵਿਖੇ ਬਾਬਾ ਹਰਪਾਲ ਸਿੰਘ ਦੀ ਅਗਵਾਈ ਹੇਠ ਅੱਜ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 349ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਗੁਰਦੁਆਰਾ ਪਿੰਡ ਭੈਣੀ ਮੱਸਾ ਸਿੰਘ ਤੋਂ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਸਾਹਿਬਾਨ ਵੱਲੋਂ ਕੀਤੀ ਗਈ। ਸੰਗਤਾਂ ਨਗਰ ਕੀਰਤਨ ਨਾਲ ਚਲਦੀਆਂ ਹੋਈਆਂ ਗੁਰੂ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕਰਦੀਆਂ ਰਹੀਆਂ ।
ਨਗਰ ਕੀਰਤਨ ਦੇ ਰਸਤੇ ਵਿੱਚ ਗੁਰੂ ਕੀਆਂ ਸੰਗਤਾਂ ਵਾਸਤੇ ਸ਼੍ਰਧਾਲੂਆਂ ਵਲੋਂ ਥਾਂ-ਥਾਂ ਤੇ ਲੰਗਰ ਲਗਾਏ ਗਏ। ਜਿਸ ਦੌਰਾਨ ਜਥੇਦਾਰ ਸੁਖਚੈਨ ਸਿੰਘ ਦੀ ਦੁਕਾਨ ਅਤੇ ਬੱਸ ਅੱਡੇ ‘ਤੇ ਸੰਗਤਾਂ ਦੀ ਚਾਹ ਅਤੇ ਬਦਾਨੇ ਤੇ ਬਿਸਕੁਟਾਂ ਨਾਲ ਸੇਵਾ ਕੀਤੀ ਗਈ। ਇਸੇ ਤਰਾਂ ਸਰਪੰਚ ਸਿਮਰਨਜੀਤ ਸਿੰਘ ਦੀ ਬਹਿਕ ‘ਤੇ ਸੰਗਤਾਂ ਨੁੰ ਮੁੰਗਫਲੀ ਅਤੇ ਜੱਗਾ ਸਿੰਘ ਦੀ ਬਹਿਕ ‘ਤੇ ਚਾਹ ਪਕੌੜੇ ਛਕਾਏ ਗਏ।ਨੰਬਰਦਾਰ ਕਾਲਾ ਸਿੰਘ ਦੀ ਬਹਿਕ ‘ਤੇ ਸੰਗਤਾਂ ਨੂੰ ਦਾਲ ਫੁਲਕੇ ਦਾ ਲੰਗਰ ਅਤੇ ਚਾਨਣ ਸਿੰਘ ਅਤੇ ਮਗੋਲ ਦੀਆਂ ਬਹਿਕਾਂ ‘ਤੇ ਬਦਾਨਾ ਭੁਜੀਆ ਛਕਾਇਆ ਗਿਆ।ਮਜ਼ਬੀ ਸਿੱਖਾਂ ਦੇ ਗੁਰਦੁਆਰਾ ਸਾਹਿਬ ਵਿਖੇ ਪੜਾੳ ਸਮੇਂ ਮੁੰਗਫਲੀ ਵੰਡੀ ਗਈ, ਜਦਕਿ ਸੋਭਾ ਸਿੰਘ ਦੇ ਗ੍ਰਹਿ ਪਹੁੰਚੀ ਸੰਗਤਾਂ ਮੱਕੀ ਦੀਆਂ ਰੋਟੀਆਂ ਛਕ ਕੇ ਨਿਹਾਲ ਹੋਈਆਂ।ਗੁਰਨਾਮ ਸਿੰਘ ਸੰਧੂ ਦੇ ਗ੍ਰਹਿ ਪੁਜਾ ਤਾਂ ਉਨਾਂ ਵਲੋਂ ਸੰਗਤਾਂ ਦੀ ਚਾਹ ਪਕੋੜਿਆਂ ਨਾਲ ਸੇਵਾ ਕੀਤੀ ਗਈ।ਇਸ ਤਰਾਂ ਵੱਖ ਵੱਖ ਥਾਵਾਂ ਤੋਂ ਹੁੰਦਾ ਹੋਇਆ ਨਗਰ ਕੀਰਤਨ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸਪਾਮਤ ਹੋਇਆ ਜਿਥੇ ਸਮਾਪਤੀ ਦੀ ਅਰਦਾਸ ਬਾਬਾ ਹਰਪਾਲ ਸਿੰਘ ਵੱਲੋਂ ਕੀਤੀ ਗਈ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply