ਹਰਪ੍ਰਿਤਪਾਲ ਸਿੰਘ ਤੇ ਜਸਪ੍ਰੀਤ ਸਿੰਘ ਨੂੰ ਵੱਖ ਵੱਖ ਆਗੂਆਂ ਦਿੱਤੀ ਸ਼ਰਧਾਂਜਲੀ
ਅੰਮ੍ਰਿਤਸਰ, 21 ਜਨਵਰੀ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਲੋਕਾਂ ਨੂੰ ਸਕੂਲੀ ਵਾਹਨਾਂ ਦੀ ਸੜਕ ਹਾਦਸਿਆਂ ਨੂੰ ਰੋਕਣ ਅਤੇ ਬਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਰਕਾਰ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਸ: ਮਜੀਠੀਆ ਬੀਤੇ ਦਿਨੀਂ ਫ਼ਤਿਹਗੜ੍ਹ ਚੂੜੀਆਂ ਨੇੜੇ ਵਾਪਰੇ ਸਕੂਲੀ ਬੱਸ ਦੀ ਦੁਖਦਾਈ ਸੜਕ ਹਾਦਸੇ ‘ਚ ਮਾਰੇ ਗਏ ਹਲਕਾ ਮਜੀਠਾ ਦੇ ਪਿੰਡ ਵਡਾਲਾ ਦੇ ਤਿੰਨ ਬਚਿਆਂ ਦੇ ਭੋਗ ਅਤੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਆਏ ਹੋਏ ਸਨ। ਕਾਕਾ ਹਰਕੀਰਤ ਸਿੰਘ ਅਤੇ ਕਾਕਾ ਹਰ ਪ੍ਰਿਤਪਾਲ ਸਿੰਘ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖਬੀਰ ਸਿੰਘ ਬਾਦਲ ਦੀ ਤਰਫ਼ੋਂ ਪਰਿਵਾਰ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ। ਉਹਨਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਦੁਖਦਾਈ ਹਾਦਸੇ ਵਿੱਚ ਉਹਨਾਂ ਤਿੰਨ ਨਿੱਕੀਆਂ ਜਿੰਦਾਂ ਦੀਆਂ ਜਾਨਾਂ ਗਈਆਂ ਜਿਨ੍ਹਾਂ ਨੇ ਜ਼ਿੰਦਗੀ ਦੇ ਸਫ਼ਰ ਹਾਲੇ ਤਹਿ ਕਰਨੇ ਸਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਕੂਲੀ ਬੱਸਾਂ, ਵਿਦਿਆਰਥੀਆਂ ਨਾਲ ਸੰਬੰਧਿਤ ਵਾਹਨਾਂ ਅਤੇ ਸੜਕੀ ਆਵਾਜਾਈ ਪ੍ਰਤੀ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਅਤੇ ਨਿਯਮਾਂ ਦੀ ਪਾਲਣਾ ਹਰੇਕ ਵਲ਼ੋਂ ਸਖ਼ਤੀ ਤੇ ਸੁਹਿਰਦਤਾ ਨਾਲ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਕਤ ਖੇਤਰ ਵਿੱਚ ਲੋਕਾਂ ਦੇ ਸਹਿਯੋਗ ਅਤੇ ਸਖ਼ਤੀ ਕੀਤੇ ਬਿਨਾ ਹਾਲਾਤ ਦੇ ਸੁਧਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਮਾਪਿਆਂ ਨੂੰ ਵੱਡਾ ਖਮਿਆਜ਼ਾ ਭੁਗਤਣਾ ਪੈਦਾ ਹੈ ਅਤੇ ਸਕੂਲੀ ਵਾਹਨਾਂ ਦੇ ਸੜਕ ਹਾਦਸਿਆਂ ਨਾਲ ਸਮਾਜ ਨੂੰ ਗਹਿਰਾ ਸਦਮਾ ਝੇਲਣਾ ਪੈਦਾ ਹੈ। ਇਸ ਮੌਕੇ ਸ: ਮਜੀਠੀਆ ਨੇ ਪਰਿਵਾਰਾਂ ਨੂੰ ਔਖੀ ਘੜੀ ‘ਚੋ ਬਾਹਰ ਕੱਢਣ ਦੀ ਗੁਰੂ ਅੱਗੇ ਅਰਦਾਸ ਕੀਤੀ ਅਤੇ ਪੀੜਤ ਪਰਿਵਾਰ ਪ੍ਰਤੀ ਮੁੜ ਖੁਸ਼ੀਆਂ ਖੇੜਿਆਂ ਦੀ ਕਾਮਨਾ ਕੀਤੀ। ਇਸ ਮੌਕੇ ਵਾਰਸਾਂ ਨੂੰ ਸਰਕਾਰ ਵੱਲੋਂ ਦੋ – ਦੋ ਲਖ ਰੁਪੈ ਵਿੱਤੀ ਸਹਾਇਤਾ ਦਿੱਤੀ ਗਈ। ਸਮਾਗਮ ਦੌਰਾਨ ਭਾਈ ਜੋਗਿੰਦਰ ਸਿੰਘ ਦੇ ਰਾਗੀ ਜਥੇ ਨੇ ਕੀਰਤਨ ਕੀਤਾ। ਉਪਰੰਤ ਸ: ਮਜੀਠੀਆ ਕਾਕਾ ਜਸਪ੍ਰੀਤ ਸਿੰਘ ਦੀ ਅੰਤਿਮ ਅਰਦਾਸ ਵਿੱਚ ਵੀ ਸ਼ਾਮਿਲ ਹੋਏ । ਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਸ: ਰਾਜ ਮਹਿੰਦਰ ਸਿੰਘ ਮਜੀਠਾ, ਸ: ਸਵਿੰਦਰ ਸਿੰਘ ਕੱਥੂਨੰਗਲ ਸਾਬਕਾ ਵਿਧਾਇਕ ਤੇ ਹਰਵਿੰਦਰ ਸਿੰਘ ਕੋਟਲਾ ਨੇ ਸ਼ਰਧਾਂਜਲੀ ਭੇਟ ਕੀਤੀ ਤੇ ਬੱਚਿਆਂ ਦੀਆਂ ਮੌਤਾਂ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ । ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਐਸਡੀਐਮ ਰੋਹਿਤ ਗੁਪਤਾ, ਜੋਧ ਸਿੰਘ ਸਮਰਾ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ , ਗਗਨਦੀਪ ਸਿੰਘ ਭਕਨਾ,ਸਰਪੰਚ ਕੁੰਨਣ ਸਿੰਘ ਵਡਾਲਾ, ਬੱਬੀ ਭੰਗਵਾਂ, ਸ: ਕਸ਼ਮੀਰ ਸਿੰਘ, ਦਰਸ਼ਨ ਸਿੰਘ ਧਰਮਪੁਰਾ, ਸ: ਹਰਮੀਤ ਸਿੰਘ , ਸ: ਹਰਪ੍ਰੀਤ ਸਿੰਘ , ਸ: ਮਨਜੀਤ ਸਿੰਘ , ਅਮਰੀਕ ਸਿੰਘ, ਹਰਮੀਤ ਸਿੰਘ, ਰੁਪਿੰਦਰ ਸਿੰਘ ਵਡਾਲਾ, ਹਰਬੰਸ ਸਿੰਘ ਮਲੀ, ਮਨਜੀਤ ਸਿੰਘ ਭੋਮਾ, ਭਗਵੰਤਪਾਲ ਸੱਚਰ, ਮਾਨ ਸਿੰਘ ਬੁਢਾਥੇਹ, ਅਜੀਤ ਸਿੰਘ ਸਰਪੰਚ, ਹਰਕੀਰਤ ਸਿੰਘ ਸ਼ਹੀਦ, ਪ੍ਰਿੰਸ ਨਈਅਰ, ਸਰਪੰਚ ਜਤਿੰਦਰਪਾਲ ਸਿੰਘ ਹਮਜਾ, ਸਰਪੰਚ ਸੁਖਚੈਨ ਸਿੰਘ ਭੋਮਾ, ਅਮਰੀਕ ਸਿੰਘ ਉਮਰਪੁਰਾ, ਸਰਪੰਚ ਨਿਰਮਲ ਸਿੰਘ ਵੀਰਮ, ਕਸ਼ਮੀਰ ਸਿੰਘ ਪੰਧੇਰ, ਬਲਬੀਰ ਸਿੰਘ, ਸੁਰਜੀਤ ਸਿੰਘ ਵਡਾਲਾ, ਰੇਸ਼ਮ ਸਿੰਘ ਸਰਪੰਚ, ਜਸਪਾਲ ਸਿੰਘ ਗੋਸਲ, ਦਲਜੀਤ ਸਿੰਘ ਅਠਵਾਲ, ਨਿਰਮਲ ਸਿੰਘ ਅਨੈਤਪੁਰਾ, ਸੁਰਜੀਤ ਸਿੰਘ ਭੈਣੀ ਸਰਪੰਚ, ਮਲਕੀਤ ਸਿੰਘ ਸ਼ਾਮਨਗਰ, ਕਾਮਰੇਡ ਹਰਿੰਦਰ ਸਿੰਘ, ਸੁਖਵਿੰਦਰ ਸਿੰਘ, ਸਤਿੰਦਰ ਸਿੰਘ ਵਡਾਲਾ, ਸਤਨਾਮ ਸਿੰਘ, ਮੋਮਨ ਸਿੰਘ, ਮਹਿੰਦਰ ਸਿੰਘ ਸਾਬਕਾ ਸਰਪੰਚ, ਡਾ: ਤਰਲੋਚਨ ਸਿੰਘ, ਸਵਿੰਦਰ ਸਿੰਘ ਸਰਪੰਚ ਤੇ ਮਲਕੀਤ ਸਿੰਘ ਆਦਿ ਆਗੂ ਵੀ ਮੌਜੂਦ ਸਨ।
Punjab Post Daily Online Newspaper & Print Media
