ਪੱਟੀ, 3 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਆਮ ਆਦਮੀ ਪਾਰਟੀ ਹਲਕਾ ਪੱਟੀ ਦੇ ਸੈਕਟਰ ਇੰਚਾਰਜ ਰਣਜੀਤ ਸਿੰਘ ਚੀਮਾ ਦੀ ਆਗਵਾਈ ‘ਚ ਅੱਜ ਪਿੰਡ ਢੋਟੀਆ ਵਿਖੇ ਘਰ ਘਰ ਪਰਚੇ ਵੰਡੇ ਅਤੇ ਲੋਕਾ ਨੂੰ ਆਮ ਆਦਮੀ ਪਾਰਟੀ ਦੀਆ ਨੀਤੀਆ ਤੋ ਜਾਣੂ ਕਰਵਾਈਆ ਗਿਆ।ਅਤੇ ਦੱਸਿਆ ਕਿ ਹੁਣ ਆਮ ਆਦਮੀ ਪਾਰਟੀ ਵੱਲੋ ਪੰਜਾਬ ਦੇ ਹਰੇਕ ਵਾਸੀ ਨਾਲ ਸਿੱਧਾ ਸੰਪਰਕ ਰੱਖਣ ਲਈ ਪਰਿਵਾਰ ਜੋੜੋ ਮੁਹਿੰਮ ਦਾ ਅਗਾਜ਼ ਕੀਤਾ ਗਿਆ ਹੈ ਇਸ ਮੌਕੇ ਤੇ ਰਣਜੀਤ ਸਿੰਘ ਵੀਮਾ ਨੇ ਬੋਲਦੀਆ ਕਿਹਾ ਕਿ ਪੰਜਾਬ ਵਿਚ ਅਜ਼ਾਦੀ ਤੋ ਬਆਦ ਦੋਨੋ ਪਾਰਟੀ ਅਕਾਲੀ ਦਲ ਅਤੇ ਕਾਂਗਰਸ ਹੀ ਵਾਰੀ ਵਾਰੀ ਰਾਜ ਕਰ ਰਹੀਆ ਹਨ।ਇਹਨਾ ਪਾਰਟੀਆ ਨੇ ਪੰਜਾਬ ਦੇ ਹਿੱਤਾ ਨੂੰ ਤਰਹੀਜ ਦੇਣ ਦੀ ਬਜਾਏ ਹਮੇਸ਼ਾ ਆਪਣੇ ਹਿੱਤਾ ਨੂੰ ਹੀ ਤਰਹੀਜ ਦਿੱਤੀ।ਉਨ੍ਹਾਂ ਕਿਹਾ ਕਿ ਆਮ ਜਨਤਾ ਸਰਕਾਰ ਦੀ ਲਾਪ੍ਰਵਾਹੀ ਕਾਰਨ ਭੁੱਖਮਰੀ ਦੀ ਸ਼ਿਕਾਰ ਹੋ ਰਹੀ ਹੈ ।ਇਸ ਮੌਕੇ ਰਜਿੰਦਰ ਸਿੰਘ ਉਸਮਾ ਸਰਕਲ ਇੰਚਾਰਜ, ਜਜਬੀਰ ਸਿੰਘ ਢੋਟੀਆ ਸਰਕਲ ਇੰਚਾਰਜ, ਅਮਲੋਕ ਸਿੰਘ, ਬਿੱਕਰਮ ਸਿੰਘ ਸਰਹਾਲੀ, ਮਨਜਿੰਦਰ ਸਿੰਘ ਸਿੰਧੂ, ਕੁਲਦੀਪ ਸਿੰਘ ਲੌਹਕਾ, ਜਸਬੀਰ ਸਿੰਘ, ਹੈਪੀ ਭਰੋਵਾਲ, ਬਿੱਕਰ ,ਬਲਜਿੰਦਰ ਸਿੰਘ ਕੈਰੋ ਆਦਿ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media