ਪੱਟੀ, 3 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪਾਵਰਕਾਮ ਅਤੇ ਟਰਾਂਸਕੋ ਦੀ ਮੀਟਿੰਗ ਗੁਰਦੀਪ ਸਿੰਘ ਸੋਹਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪਾਵਰਕਾਮ ਮੈਨੇਜਮੈਂਟ ਵੱਲੋਂ ਰਿਟਾਇਰਡ ਕਰਮਚਾਰੀਆਂ ਦੀਆਂ ਪੈਨਸ਼ਨਾਂ ਉੁਨ੍ਹਾਂ ਦੇ ਖਾਤਿਆਂ ਵਿੱਚ ਨਾ ਪਾਉਣ ‘ਤੇ ਰੋਸ ਪ੍ਰਗਟ ਕੀਤਾ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਦੀਪ ਸਿੰਘ ਸੋਹਲ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ 7 ਫਰਵਰੀ ਤੱਕ ਰਿਟਾਇਰਡ ਕਰਮਚਾਰੀਆਂ ਦੀਆਂ ਪੈਨਸ਼ਨਾਂ ਉਨ੍ਹਾਂ ਦੇ ਖਾਤਿਆਂ ਵਿੱਚ ਨਾ ਪਾਈਆਂ ਗਈਆਂ ਤਾਂ ਸਰਕਲ ਤਰਨਤਾਰਨ ਦੇ ਸਮੂਹ ਰਿਟਾਇਰਡ ਕਰਮਚਾਰੀ ਐਸਈ ਸਰਕਲ ਤਰਨਤਾਰਨ ਦੇ ਹੈੱਡ ਦਫਤਰ ‘ਤੇ 8 ਫਰਵਰੀ ਨੂੰ ਜੋਰਦਾਰ ਰੋੋਸ ਮੁਜਾਹਿਰਾ ਕਰਨਗੇ। ਇਸ ਮੌਕੇ ਨਰਿੰਦਰ ਪਾਲ ਜੇਈ, ਬਲਬੀਰ ਸਿੰਘ ਜੇਈ, ਇੰਦਰਜੀਤ ਜੇਈ, ਲਖਵਿੰਦਰ ਸਿੰਘ ਸਰਹਾਲੀ, ਕਪੂਰ ਸਿੰਘ ਸਰਹਾਲੀ, ਸਤੀਸ਼ ਕੁਮਾਰ ਸਰਹਾਲੀ, ਅਨੋਖ ਸਿੰਘ ਸੰਧੂ, ਮਹਿੰਦਰ ਸਿੰਘ, ਜਗਤਾਰ ਸਿੰਘ, ਦਰਸ਼ਨ ਸਿੰਘ, ਅਰੂੜ ਸਿੰਘ, ਅਸ਼ਵਨੀ ਕੁਮਾਰ, ਰੌਸ਼ਨ ਲਾਲ, ਸੁਖਦੇਵ ਸਿੰਘ, ਸੰਤੋਖ ਸਿੰਘ, ਸਵਰਨ ਸਿੰਘ, ਰਣਜੀਤ ਸਿੰਘ, ਸਤਨਾਮ ਸਿੰਘ, ਮਨਜੀਤ ਸਿੰਘ, ਭਗਵਾਨ ਸਿੰਘ, ਕੁਲਵੰਤ ਸਿੰਘ, ਹਰੀ ਸਿੰਘ, ਸੁਖਵੰਤ ਸਿੰਘ, ਇੰਦਰਜੀਤ ਸਿੰਘ, ਸੋਹਨ ਸਿੰਘ, ਰਤਨ ਚੰਦ, ਰਾਜ ਕੁਮਾਰ, ਹਰਬੰਸ ਲਾਲ ਜੇਈ ਅਤੇ ਅਮਰ ਨਾਥ ਜੇਈ ਆਦਿ ਹਾਜ਼ਿਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media