ਅੰਮ੍ਰਿਤਸਰ 4 ਫਰਵਰੀ (ਪ.ਪ)- ਭਾਰਤ-ਪਾਕਿਸਤਾਨ ਦੇਸ਼ਾਂ ਅੰਦਰ ਸੁਖਾਵੇ ਸਬੰਧਾਂ ਨੂੰ ਲੈ ਕੇ ਫੋਕਲੋਰ ਰਿਸਰਚ ਅਕਾਦਮੀ ਅਤੇ ਕੈਬਰਿਜ਼ ਇੰਟਰਨੈਸ਼ਨਲ ਸਕੂਲ ਵਲੋਂ ਕਰਵਾਏ ਜਾ ਰਹੇ ਹਿੰਦ-ਪਾਕਿ ਸਬੰਧਾਂ ‘ਤੇ ਸੈਮੀਨਰ ਵਿੱਚ ਸਾਊਥ ਏਸ਼ੀਆ ਫ੍ਰੀ ਮੀਡੀਆ ਐਸੋਸੀਏਸ਼ਨ (ਸਾਫਮਾ) ਚੈਪਟਰ ਅੰਮ੍ਰਿਤਸਰ ਵਲੋਂ ਪੂਰਾ ਸਹਿਯੋਗ ਦੇਣ ਦੇ ਨਾਲ ਦੋਵੇ ਦੇਸ਼ਾਂ ਦੀ ਖੁਸ਼ਹਾਲੀ ਲਈ ਹੋ ਅਗਾਊਂ ਪ੍ਰਬੰਧ ਕੀਤੇ ਜਾਣਗੇ। ਇਸ ਸਬੰਧੀ ਸਾਫਮਾ ਚੈਪਟਰ ਅੰਮ੍ਰਿਤਸਰ ਦੇ ਪ੍ਰੈਂਸ ਸਕੱਤਰ ਰਾਜਿੰਦਰ ਸਿੰਘ ਰੂਬੀ ਅਟਾਰੀ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਕੈਬਰਿਜ਼ ਸਕੂਲ ਅੰਮ੍ਰਿਤਸਰ ਵਿਖੇ 13 ਫਰਵਰੀ ਦਿਨ ਸ਼ਨੀਵਾਰ ਦੁਪਿਹਰ 12 ਵਜ਼ੇ ਫੋਕਲੋਰ ਰੀਸਰਚ ਅਕਾਦਮੀ ਰਜਿ : ਅੰਮ੍ਰਿਤਸਰ ਦੇ ਪ੍ਰਧਾਨ ਰਾਮੇਸ਼ ਯਾਦਵ ਦੇ ਉਦਮ ਸਦਕਾ ਪਠਾਨਕੋਟ ਅਤੇ ਦੀਨਾਨਗਰ ਅੱਤਵਾਦੀ ਘਟਨਾਂ ਤੋ ਬਾਅਦ ਕਰਵਾਏ ਜਾ ਰਹੇ ਹਿੰਦ-ਪਾਕਿ ਸਬੰਧਾਂ ਬਾਰੇ ਸੈਮੀਨਰ ਵਿੱਚ ਜਿਥੇ ਸਾਫਮਾ ਅੰਮ੍ਰਿਤਸਰ ਚੈਪਟਰ ਅਗਾਹਵੱਧ ਕੇ ਸਹਿਯੋਗ ਦੇਵੇਗਾ ਉਥੇ ਭਵਿੱਖ ਵਿੱਚ ਭਾਰਤ-ਪਾਕਿਸਤਾਨ ਦੇਸ਼ਾਂ ਅੰਦਰ ਅਮਨ ਸ਼ਾਂਤੀ ਖੁਸ਼ਹਾਲੀ ਲਈ ਸਮੇ-ਸਮੇ ਹੋਕਾ ਦਿੱਤਾ ਦੇਵੇਗਾ।
ਇਥੇ ਦੱਸਣਯੋਗ ਹੈ ਕਿ ਇਸ ਤੋ ਪਹਿਲਾ ਸਾਫਮਾ ਦੇ ਜਨਰਲ ਸਕੱਤਰ ਜਨਾਬ ਇਮਤਿਆਜ ਆਲਮ ਦੀ ਅਗਵਾਈ ਹੇਠ 24 ਜਨਵਰੀ ਨੂੰ ਲਾਹੋਰ ਦੇ ਅਵਾਰੀ ਹੋਟਲ ਵਿਖੇ ਹਿੰਦ-ਪਾਕਿ ਸਬੰਧਾਂ ਦੇ ਬੇਹਤਰੀ ਲਈ ਪਾਕਿਸਤਾਨ ਦੀਆ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਇੱਕ ਰੋਜ਼ਾ ਸੈਮੀਨਰ ਕਰਵਾਇਆ ਗਿਆ। ਜਿਸ ਨੂੰ ਪਾਕਿਸਤਾਨ ਅੰਦਰ ਬਹੁਤ ਵਧੀਆ ਅਵਾਮ ਨੇ ਸਹਿਯੋਗ ਦੇਦਿੰਆਂ ਭਾਰਤ ਪ੍ਰਤੀ ਪਿਆਰ, ਦੋਸਤੀ, ਭਾਈਚਾਰੇ, ਸੰਦੇਸ਼ ਦਿੱਤਾ। ਸਾਫਮਾ ਪੰਜਾਬ ਅੰਮ੍ਰਿਤਸਰ ਪਾਕਿਸਤਾਨ ਸਰਕਾਰ ਦੀ ਕੌਮੀ ਅਸੈਬੰਲੀ ਵਲੋਂ ਆਪਣੇ ਪਾਕਿਸਤਾਨ ਦੇਸ਼ ਦੀ ਧਰਤੀ ਤੋ ਅੱਤਵਾਦ ਦੇ ਖਾਤਮੇ ਲਈ ਪਾਏ ਗਏ ਪਤੇ ਦਾ ਪੂਰਨ ਤੋਰ ‘ਤੇ ਸਹਿਯੋਗ ਅਤੇ ਪ੍ਰਸੰਸਾਂ ਕਰਦੇ ਹਨ। ਫੋਕਲੋਰ ਰੀਸਰਚ ਅਕਾਦਮੀ ਰਜਿ ਵਲੋ ਕਰਵਾਏ ਜਾ ਰਹੇ ਸੈਮੀਨਰ ਵਿੱਚ ਸਾਮਫਾ ਦੇ ਨਾਲ ਨਾਲ ਮਾਝਾਂ ਵਿਰਾਸਤ ਟਰੱਸਟ, ਹਾਸ਼ਮ ਸ਼ਾਹ ਪੰਜਾਬੀ ਹੈਰੀਟੈਜ਼ ਸੈਂਟਰ, ਨੈਸ਼ਨਲ ਮਨੁੱਖੀ ਅਧਿਕਾਰ ਸਗੰਠਨ ਵਲੋ ਦੋਵੇ ਦੇਸ਼ਾਂ ਦੀ ਬੇਹਤਰੀ ਸਬੰਧਾਂ ਬਾਰੇ ਸੈਮੀਨਰ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media