
ਬਠਿੰਡਾ, 6 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਦਿਅਕ ਗਤੀਵਿਧੀਆਂ ਦੇ ਨਾਲੋਂ ਨਾਲ ਬੱਚਿਆਂ ਦੇ ਸਰੀਰਿਕ ਅਤੇ ਮਾਨਸਿਕ ਵਿਕਾਸ ਕਰਨ ਦੇ ਉਦੇਸ਼ ਨਾਲ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਚ ਸਾਲਾਨਾ ਐਥਲੈਟਿਕ ਮੀਟ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਡਾ: ਸੰਜੀਵ ਸ਼ਰਮਾਂ, ਪ੍ਰਿੰਸੀਪਲ ਡੀ ਏ .ਵੀ ਕਾਲਜ ਮੁੱਖ ਮਹਿਮਾਨ ਅਤੇ ਡਾ: ਪੀ.ਐਸ ਰੋਮਾਣਾ, ਪ੍ਰੋ: ਆਫ਼ ਇੰਗਲਿਸ਼ ਰਿਜ਼ਨਲ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੈਸਟ ਆਫ਼ ਆਨਰ ਦੇ ਤੌਰ ‘ਤੇ ਸ਼ਾਮਿਲ ਹੋਏ। ਬੱਚਿਆਂ ਦੇ ਚਾਰ ਹਾਊਸਾਂ ਵਲੋਂ ਮਾਰਚ ਪਾਰਟ ਕਰਕੇ ਮੁੱਖ ਮਹਿਮਾਨਾਂ ਨੂੰ ਸ਼ਲਾਮੀ ਦਿੱਤੀ ਗਈ। ਮੁੱਖ ਮਹਿਮਾਨ ਵਲੋਂ ਖੇਡਾਂ ਦੇ ਨਿਯਮਾਂ ਦੀ ਪਾਲਣ ਕਰਨ ਦੀ ਸਹੂੰ ਵੀ ਚੁੱਕਾਈ ਗਈ। ਐਥਲੈਟਿਕਸ ਮੀਟ ਦਾ ਉਦਘਾਟਨ ਝੰਡਾ ਲਹਿਰਾ ਕੇ ਅਤੇ ਸ਼ਾਂਤੀ ਦੂਤ ਕਬੂਤਰ ਉਡਾ ਕੇ ਕੀਤੀ ਗਈ। ਖੇਲਾਂ ਵਿਚ 100,200ਮੀਟਰ ਰੇਸ,ਲਾਗ ਜੰਪ,ਸ਼ਾਟ ਪੁਟ ਅਤੇ ਰਿਲੇ ਰੇਸ ਜਿਹੇ ਈਵੇਟਸ ਕਰਵਾਏ ਗਏ। ਛੋਟੇ ਛੋਟੇ ਬੱਚਿਆਂ ਵਲੋਂ ਬਾਲ ਐਂਡ ਬਾਸਕੇਟ ਜੰਮਪਿਗ ਰੇਸ, ਥਰੀਲੈਗ ਰੇਸ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ। ਰੰਗਾਰੰਗ ਸੱਭਿਆ ਪ੍ਰੋਗਰਾਮ ਵਿਚ ਹਰਿਆਣਵੀ ਡਾਂਸ ਅਤੇ ਗਿੱਧੇ ਕੀਤਾ ਗਿਆ। ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਮਹਿਮਾਨਾਂ ਵਲੋਂ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਵਲੋਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਖੇਡਾਂ ਨਾਲ ਆਤਮ ਵਿਸ਼ਵਾਸ, ਅਨੁਸਾਸ਼ਨ ਅਤੇ ਸਹਿਯੋਗ ਦੀ ਭਾਵਨਾ ਪੈਦਾ ਹੁੰਦੀ ਹੈ। ਮੁੱਖ ਮਹਿਮਾਨਾਂ ਦਾ ਸੁਵਾਗਤ ਕਰਨ ਮੌਕੇ ਮੈਨੇਜਿੰਗ ਡਾਇਰੈਕਟਰ ਪ੍ਰੋ: ਐਮ.ਐਲ. ਅਰੋੜਾ, ਪ੍ਰਿੰਸੀਪਲ ਅੰਜੂ ਡੋਗਰਾ, ਜੂਨੀਅਰ ਵਿੰਗ ਅਤੇ ਕਿੰਡਰਗਾਰਟਨ ਵਿੰਗ ਰੈਂਡਮਿਸਟਰਟਸ ਸੋਨੀਆ ਧਵਨ, ਰਚਨਾ ਜਿੰਦਲ,ਪ੍ਰੋ: ਆਈ ਕੇ ਸੁਖੇਜਾ, ਪ੍ਰੋ: ਐਨ ਕੇ ਗੋਸਾਈ, ਵਿਨੋਦ ਬਿੰਦਾ ਅਤੇ ਹੋਰ ਵੀ ਪਤਵੰਤੇ ਸੱਜਣ ਮੌਜੂਦ ਸਨ। ਅੰਤ ਵਿਚ ਪ੍ਰਿੰਸੀਪਲ ਸ੍ਰੀਮਤੀ ਅੰਜੂ ਡੋਗਰਾ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ ਗਿਆ।
Punjab Post Daily Online Newspaper & Print Media