Friday, October 2, 2026

ਕਾਮੇਡੀ ਫਿਲਮ ‘ਭਾਨਾ ਭਗੌੜਾ ਜੇਮਸ ਬੋਂਡ’ ਰਿਲੀਜ਼

PPN0602201607ਪਟਿਆਲਾ, 6 ਫਰਵਰੀ (ਪ.ਪ)- ਉਘੇ ਫਿਲਮਕਾਰ ਰਵਿੰਦਰ ਰਵੀ ਸਮਾਣਾ ਵੱਲੋਂ ਤਿਆਰ ਕੀਤੀ ਨਵੀਂ ਕਮੇਡੀ ਫਿਲਮ ‘ਭਾਨਾ ਭਗੌੜਾ ਜੇਮਸ ਬੌਂਡ’ ਪਟਿਆਲਾ ਦੇ ਹੋਟਲ ਇਕਬਾਲ ਇਨ ਵਿਖੇ ਪੰਜਾਬੀ ਵਿਦਵਾਨ ਡਾ. ਜਗਮੇਲ ਸਿੰਘ ਭਾਠੂਆਂ ਨੇ ਰਿਲੀਜ ਕੀਤੀ। ਇਸ ਮੌਕੇ ਬਾਲੀਵੁੱਡ ਦੇ ਸੀਨੀਅਰ ਕਲਾਕਾਰ ਯਸ਼ਪਾਲ, ਫਿਲਮਕਾਰ ਇਕਬਾਲ ਗੱਜਣ, ਹਰਜੀਤ ਜਸਲ ਅਤੇ ਦਿੱਲੀ ਤੋਂ ਪਹੁੰਚੇ ਡਾ. ਜਗਮੇਲ ਸਿੰਘ ਭਾਠੂਆਂ ਨੇ ਫਿਲਮਕਾਰ ਰਵਿੰਦਰ ਰਵੀ ਵੱਲੋਂ ਕੀਤੀ ਜਾ ਰਹੀ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਸ਼ਲਾਘਾ ਕੀਤੀ। ਫਿਲਮ ਦੀ ਨਾਇਕਾ ਸੈਂਡੀ ਬਾਜਵਾ ਨੇ ਦੱਸਿਆ ਕਿ ਨਿਰਮਾਤਾ ਸ੍ਰੀਮਤੀ ਅਨੀਤਾ ਚਾਵਲਾ (ਗੰਗਾਨਗਰ) ਦੀ ਇਸ ਫਿਲਮ ਨੂੰ ‘ਆਨੰਦ ਮਿਊਜਿਕ ਕੰਪਨੀ’ ਵੱਲੋਂ ਜਾਰੀ ਕੀਤਾ ਗਿਆ ਹੈ। ਕਹਾਣੀ ਅਤੇ ਡਾਇਰੈਕਸ਼ਨ ਰਵਿੰਦਰ ਰਵੀ ਵੱਲੋਂ ਅਤੇ ਇਸ ਮਨੋਰੰਜਨ ਭਰਪੂਰ ਫਿਲਮ ਲਈ ਸੰਗੀਤ ਗਰੋਮੇਟ ਵੱਲੋਂ ਤਿਆਰ ਕੀਤਾ ਗਿਆ ਹੈ। ਮਿਸ ਸੈਂਡੀ ਬਾਜਵਾ, ਮਿੰਟੂ ਜੱਟ, ਸਚਿਨ ਸ਼ੈਂਮ, ਗੁਰਮੀਤ, ਮੱਖਣ ਮੰਡੋਰ, ਇੰਟਰਪਾਲ ਬੂੱਟਰ, ਸੁਰਜੀਤ ਬੋਦਾ, ਬਿੱਲੂ ਬਟੇਰਾ, ਬੂਟਾ ਖਾਨ, ਸੋਨੂੰ ਬੋਪਾਰਾਇ ਅਤੇ ਅਦਿਤਯਾ ਯਾਗਰ ਆਦਿ ਫਿਲਮ ਦੇ ਪ੍ਰਮੁੱਖ ਕਲਾਕਾਰ ਹਨ। ਫਿਲਮ ਦੇ ਗੀਤਾਂ ਨੂੰ ਅਵਾਜ ਦਿੱਤੀ ਹੈ ਸੋਨੂੰ ਬੋਪਾਰਾਏ ਤੇ ਮੈਡਮ ਜਸਤਿੰਦਰ ਜੀਤੂ ਨੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply