Friday, June 12, 2026

ਸ਼ਿੰਗਾਰ ਸਿੰਘ ਸਭਰਾਂ ਬਣੇ ਖੇਤੀਬਾੜੀ ਵਿਕਾਸ ਬੈਂਕ ਪੱਟੀ ਦੇ ਚੇਅਰਮੈਨ

PPN1902201617

ਪੱਟੀ, 19 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਖੇਤੀਬਾੜੀ ਵਿਕਾਸ ਬੈਂਕ ਪੱਟੀ ਦੇ ਅਹੁਦੇਦਾਰਾਂ ਦੀ ਚੋਣ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਸ਼ਿੰਗਾਰਾ ਸਿੰਘ ਸਭਰਾਂ ਨੂੰ ਖੇਤੀਬਾੜੀ ਵਿਕਾਸ ਬੈਂਕ ਪੱਟੀ ਦਾ ਚੇਅਰਮੈਨ ਚੁਣਿਆ ਗਿਆ। ਇਸਤੋਂ ਇਲਾਵਾ ਰਾਜ ਸਿੰਘ ਪੱਤੀ ਕਲਾਂ, ਤਰਸੇਮ ਸਿੰਘ ਚੂਸਲੇਵੜ, ਸੁਖਦੇਵ ਸਿੰਘ ਸੈਦਪੁਰ, ਅਰੂੜ ਸਿੰਘ ਮਸਤਗੜ੍ਹ, ਹਰਭਜਨ ਸਿੰਘ ਕਿਰਤੋਵਾਲ ਅਤੇ ਵਰਿਆਮ ਸਿੰਘ ਸੈਦੋਂ ਡਾਇਰੈਕਟਰ ਚੁਣੇ ਗਏ। ਚੁਣੇ ਗਏ ਉਕਤ ਸਮੂਹ ਅਹੁਦੇਦਾਰਾਂ ਨੂੰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਨੇ ਵਧਾਈ ਦਿੰਦਿਆਂ, ਮਿਲੀ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ‘ਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਆ। ਇਸ ਮੌਕੇ ਗੁਰਪ੍ਰਤਾਪ ਸਿੰਘ ਗੁੱਡੂ ਕੈਰੋਂ, ਗੁਰਸੰਦੀਪ ਸਿੰਘ ਸੰਨੀ, ਗੁਰਦੀਪ ਸਿੰਘ ਧਾਰੀਵਾਲ, ਖੁਸ਼ਵਿੰਦਰ ਸਿੰਘ ਭਾਟੀਆ, ਤਰਲੋਚਨ ਸਿੰਘ ਡੀਆਰ, ਤਜਿੰਦਰ ਸਿੰਘ, ਸੁੱਖਾ ਸਿੰਘ ਏਆਰ, ਗੁਰਦੇਵ ਕੌਰ ਮੈਨੇਜਰ, ਦਵਿੰਦਰ ਸਿੰਘ, ਨਿਸ਼ਾਨ ਸਿੰਘ, ਜਗਦੀਪ ਸਿੰਘ, ਸੰਗਤ ਸਿੰਘ ਬਾਠ, ਜਗਤਾਰ ਸਿੰਘ, ਗੁਰਚਰਨ ਸਿੰਘ ਚੰਨ, ਗੁਰਵੇਲ ਲੁਹਾਰੀਆ, ਵਿਕਰਮਜੀਤ ਸਿੰਘ ਵਿੱਕੀ ਹਾਜ਼ਿਰ ਸਨ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply