Monday, July 8, 2024

ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਦਾ

ਅਸਲ ਦੋਸ਼ੀਆ ਨੂੰ ਫੜਨ ‘ਚ ਪੰਜਾਬ ਸਰਕਾਰ ਦੀ ਨੀਤ ਸਾਫ ਨਹੀ – ਚਾਂਦਪੂਰਾ

ਬਠਿੰਡਾ, 25 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੋਸ਼ੀਆ ਗ੍ਰਿਫਤਾਰ ਨਾ ਕਰਨ ਦੇ ਰੋਸ ਵੱਜੋ ਸਿੱਖ ਪ੍ਰਚਾਰਕ ਵੱਲੋ ਅੱਜ 27 ਫਰਵਰੀ ਨੂੰ ਬਰਗਾੜੀ ਤੋ ਫਰੀਦਕੋਟ ਤੱਕ ਮਨੁੱਖੀ ਚੇਨ ਬਣਾ ਦੋ ਘੰਟੇ ਸ਼ਾਤ ਮਈ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਅਤੇ ਇਸ ਸ਼ਾਤ ਮਈ ਰੋਸ ਵਿਚ ਵੱਧ ਤੋ ਵੱਧ ਲੋਕਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ। ਅੱਜ ਬਠਿੰਡਾ ਪ੍ਰੈਸ ਕੱਲਬ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆ ਬਾਬਾ ਪ੍ਰਦੀਪ ਸਿੰਘ ਚਾਂਦਪੁਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੋਸ਼ੀਆ ਨੂੰ ਫੜਨ ਵਿਚ ਨੀਤ ਸਾਫ ਨਹੀ ਹੈ ਪੰਜਾਬ ਸਰਕਾਰ ਵੱਲੋ ਭਾਵੇ ਇਨਾਂ ਘਟਨਾਵਾਂ ਦੀ ਜਾਂਚ ਸੀ ਬੀ ਆਈ ਦੇ ਦਿੱਤੀ ਹੈ ਪਰ ਹਾਲੇ ਤੱਕ ਸੀ ਬੀ ਆਈ ਦੀ ਜਾਂਚ ਵਿਚ ਕੋਈ ਸਾਰਥਕ ਨਤੀਜੇ ਸਾਹਮਣੇ ਨਹੀ ਆਏ । ੲਉਨਾ ਕਿਹਾ ਕਈ ਮਹੀਨੇ ਬੀਤਣ ਤੋ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲਾਂ ਕਲਾਂ ਗੋਲੀ ਕਾਂਡ ਦੇ ਦੋਸ਼ੀਆ ਦਾ ਫੜੇ ਨਾ ਜਾਣਾਂ ਇਹ ਗੱਲ ਸਾਬਿਤ ਕਰਦਾ ਹੈ ਕਿ ਪੰਜਾਬ ਵਿਚ ਕੰਮ ਕਰ ਰਹੀਆ ਏਜਸੀਆ ਫੇਲ ਹੋ ਚੁੱਕੀਆ ਹਨ ਉਨਾਂ ਜਸਟਿਸ ਜੋਰਾਂ ਸਿੰਘ ਜਾਂਚ ਕਮਿਸ਼ਨ ਬਾਰੇ ਬੋਲਦਿਆ ਕਿਹਾ ਕਿ ਕਮਿਸ਼ਨ ਵੱਲੋ ਹਾਲੇ ਤੱਕ ਆਪਣੀ ਜਾਂਚ ਰਿਪੋਰਟ ਦੇ ਤੱਥ ਉਜਾਗਰ ਨਹੀ ਕੀਤੇ । ਉਨਾਂ ਜਸਟਿਸ ਮਾਰਕੰਡੇ ਕਟਾਜੂ ਕਮਿਸ਼ਨ ਵੱਲੋ ਕੀਤੀ ਗਈ ਜਾਂਚ ਤੇ ਭਰੋਸਾ ਪ੍ਰਗਟਾਇਆ। ਸਰਬੱਤ ਖਾਲਸੇ ਦੌਰਾਨ ਥਾਪੇ ਗਏ ਸਿੰਘ ਸਹਿਬਾਨਾਂ ਤੇ ਵਾਰ ਵਾਰ ਮਾਮਲੇ ਦਰਜ ਜੇਲ੍ਹ ਭੇਜਣ ਦੀ ਨਿੰਦੀਆ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋ ਸਿੱਖਾਂ ਦੇ ਧਾਰਮਿਕ ਮਾਮਲਿਾ ਵਿਚ ਦਖਲ ਦਿੱਤਾ ਜਾ ਰਿਹਾ ਹੈ ਅਤੇ ਸਿੱਖਾਂ ਦੀ ਆਵਾਜ ਨੂੰ ਦਬਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਸਮੇ ਬਾਬਾ ਚਮਕੌਰ ਸਿੰਘ ਭਾਈ ਰੂਪਾ, ਬਾਬਾ ਸੁਖਦੇਵ ਸਿੰਘ ਜੋਗਾ ਨੰਦ,ਬਾਬਾ ਜਸਵਿੰਦਰ ਸਿੰਘ ਤਿਉਣਾਂ, ਬਾਬਾ ਹਰਪ੍ਰੀਤ ਸਿੰਘ ਕਮਾਲੂ, ਬਾਬਾ ਬਜੰਰਗੀ ਦਾਸ ਆਦਿ ਵੱਡੀ ਗਿਣਤੀ ਵਿਚ ਸਿੱਖ ਪ੍ਰਚਾਰਕ ਮੌਜੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply