Wednesday, October 14, 2026

ਪੀਰ ਬਾਬਾ ਕਾਲੇ ਸ਼ਾਹ ਵਲੀ ਜੀ ਦੀ ਦਰਗਾਹ ‘ਤੇ ਬਣੇ ਲੰਗਰ ਹਾਲ ਦੇ ਲੈਂਟਰ ਪਾਏ

PPN2802201613ਪੱਟੀ, 28 ਫਰਵਰੀ (ਰਣਜੀਤ ਸਿੰਘ ਮਾਹਲਾ) – ਪਿੰਡ ਸਭਰਾਂ ਵਿਖੇ ਸਥਿਤ ਪੀਰ ਬਾਬਾ ਕਾਲੇ ਸ਼ਾਹ ਵਲੀ ਜੀ ਦੀ ਦਰਗਾਹ ‘ਤੇ ਬਣੇ ਲੰਗਰ ਹਾਲ ਉੱਪਰ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵੱਲੋਂ ਲੈਂਟਰ ਪਾਇਆ ਗਿਆ। ਜਿਸ ਦੀ ਸ਼ੁਰੂਆਤ ਮੁੱਖ ਸੇਵਾਦਾਰ ਬਾਬਾ ਸਵਰਣ ਸਿੰਘ ਵੱਲੋਂ ਅਰਦਾਸ ਕਰਕੇ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਲੰਗਰ ਹਾਲ ਦੀ ਸੇਵਾ ਕਾਫੀ ਸਮੇਂ ਤੋਂ ਚੱਲ ਰਹੀ ਸੀ। ਜਿਸ ਦਾ ਲੈਂਟਰ ਸਮੂਹ ਸੰਗਤਾ ਦੇ ਸਹਿਯੋਗ ਨਾਲ ਪਾਇਆ ਗਿਆ ਹੈ। ਲੰਗਰ ਹਾਲ ਦੇ ਬਨਣ ਨਾਲ ਦਰਗਾਹ ‘ਤੇ ਆਉਣ ਵਾਲੀਆਂ ਸੰਗਤਾਂ ਨੂੰ ਵੱਡੀ ਸਹੂਲਤ ਮਿਲੇਗੀ।ਇਸ ਮੌਕੇ ਡਾ: ਕਸ਼ਮੀਰ ਸਿੰਘ, ਮਿਸਤਰੀ, ਮੱਨਾ ਸਿੰਘ, ਨੇਕ ਸਿੰਘ, ਸਵਰਣ ਸਿੰਘ, ਸ਼ਿੰਦਾ ਸਿੰਘ, ਬਾਬਾ ਦੇਸਾ ਸਿੰਘ, ਨਿਸ਼ਾਨ ਸਿੰਘ ਟੇਲਰ, ਸਨੀ, ਗੁਰਜਿੰਦਰ ਸਿੰਘ, ਬਲਵਿੰਦਰ ਸਿੰਘ ਖਾਰੇਵਾਲਾ ਮੁੱਖ ਸੇਵਾਦਾਰ ਬਾਬਾ ਸਵਰਣ ਸਿੰਘ ਅਤੇ ਸਮੂਹ ਸੰਗਤਾਂ ਹਾਜ਼ਿਰ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply