Thursday, October 15, 2026

ਸਰਕਾਰੀ ਸੀਨੀ: ਸੈਕੰਡਰੀ ਸਕੂਲ ਮਲੋਟ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

PPN2902201631
ਮਲੋਟ, 29 ਫਰਵਰੀ (ਪੰਜਾਬ ਪੋਸਟ ਬਿਊਰੋ) – ਇਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਚ ਡਾ. ਸੀ. ਵੀ ਰਮਨ ਦੀ ਖੋਜ ਰਮਨ ਇਫੈਕਟ, ਬਦਲੇ ਨੋਬਲ ਪੁਰਸਕਾਰ ਮਿਲਣ ਤੇ ਅੱਜ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ।ਇਸ ਮੋਕੇ ਵਿਦਿਆਰਥੀਆਂ ਨੂੰ ਸ੍ਰੀ ਵਿਜੇ ਗਰਗ ਨੇ ਭਾਰਤ ਦੇ ਇਸ ਮਹਾਨ ਵਿਗਿਆਨੀ ਦੀ ਜੀਵਨੀ ਤੇ ਉਸ ਦੀ ਖੋਜ ਬਾਰੇ ਦੱਸਿਆ, ਸੀਮਾ ਰਾਣੀ ਨੇ ਵਿਦਿਆਰਥੀਆ ਨੂੰ ਵਿਗਿਆਨਕ ਸੋਚ ਅਪਣਾਉਣ ਬਾਰੇ ਜਾਗਰੁਕ ਕੀਤਾ, ਸੁਦਰਸ਼ਨ ਜੱਗਾ ਨੇ ਵਿਦਿਆਰਥੀਆ ਨੂੰ ਵੱਖ ਵੱਖ ਵਿਗਿਆਨਕ ਮੁਕਾਬਲੇ ਅਤੇ ਕੋਮੀ ਸਾਇੰਸ ਫਿਲਮ ਅਵਾਰਡ ਵਿਚ ਭਾਗ ਲੇਣ ਬਾਰੇ ਪ੍ਰੇਰਿਤ ਕੀਤਾ, ਵੇਦ ਪ੍ਰਕਾਸ਼ ਨੇ ਬੱਚਿਆਂ ਨੂੰ ਵਿਗਿਆਨਕ ਗਤੀ ਵਿਧੀਆ ਬਾਰੇ ਜਾਣੂ ਕਰਵਾਇਆ।ਪ੍ਰਿੰਸੀਪਲ ਨਾਇਬ ਸਿੰਘ ਨੇ ਵਿਦਿਆਰਥੀਆਂ ਨੂੰ ਜੀਵਨ ਵਿਚ ਤਰਕਸ਼ੀਲ ਸੋਚ ਅਪਣਾਉਣ ਦਾ ਸੱਦਾ ਦਿੱਤਾ। ਇਸ ਮੋਕੇ ਡਾ. ਹਰਭਜਨ, ਸ਼ਿਵਰਾਜ ਸਿੰਘ, ਸੁਖਦੀਪ ਕੋਰ, ਅਨੁਪਮਾ ਜੱਗਾ, ਜਗਦੀਪ ਕੋਰ, ਭਾਰਤ ਭੂਸ਼ਨ, ਵੀਨਾ ਰਾਣੀ, ਸੁਮਿਤ ਕੁਮਾਰ, ਰਾਜ ਕੁਮਾਰ ਗਾਡੀ, ਤੇ ਹੋਰ ਅਧਿਆਪਕ ਹਾਜਰ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply