Sunday, February 22, 2026

’ਦਿੱਲੀ ਫਤਹਿ’ ਦੀ ਯਾਦ ਮਨਾਉਣ ਦਾ ਉਪਰਾਲਾ ਸਿੱਖ ਫੌਜਾਂ ਵਲੋਂ ਕੀਤੀ ਫਤਹਿ ਨੂੰ ਸੰਸਾਰ ਭਰ ‘ਚ ਪਹੁੰਚਾਉਣਾ – ਰਾਣਾ

Rana Paramjit  Singh

ਨਵੀਂ ਦਿੱਲੀ, 13 ਮਾਰਚ (ਅੰਮ੍ਰਿਤ ਲਾਲ ਮੰਨਣ)- ਸਿੱਖ ਇਤਿਹਾਸ ਵਿੱਚ ਦਿੱਲੀ ਫਤਹ ਦੀ ਮਹਤੱਤਾ ਕੇਵਲ ਇਸ ਕਰਕੇ ਨਹੀਂ ਕਿ ਸਿੱਖ ਫੌਜਾਂ ਨੇ ਆਪਣੇ ਜਰਨੈਲਾਂ, ਬਾਬਾ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਅਗਵਾਈ ਵਿੱਚ ਦਿੱਲੀ ਫਤਹ ਕਰ, ਸਿੱਖ ਇਤਿਹਾਸ ਵਿੱਚ ਇੱਕ ਨਵਾਂ ਕਾਂਡ ਜੋੜ ਦਿੱਤਾ ਹੈ। ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਦਿੱਲੀ ਫਤਹ ਦਿਵਸ ‘ਤੇ ਜਾਰੀ ਇੱਕ ਬਿਆਨ ਵਿੱਚ ਇਹ ਵਿਚਾਰ ਪ੍ਰਗਟ ਕੀਤੇ। ਸ. ਰਾਣਾ ਨੇ ਦਸਿਆ ਕਿ ਇਸ ਫਤਹਿ ਦੀ ਇਤਿਹਾਸਕ ਮਹਤੱਤਾ ਮੁੱਖ ਰੂਪ ਵਿੱਚ ਇਸ ਕਰਕੇ ਹੈ ਕਿ ਸਿੱਖ ਜਰਨੈਲਾਂ ਨੇ ਉਸ ਸਮੇਂ ਬਹੁਤ ਹੀ ਦੂਰੰਦੇਸ਼ੀ ਤੋਂ ਕੰਮ ਲੈਂਦਿਆਂ, ਲੰਬੇ ਸੰਘਰਸ਼ ਰਾਹੀਂ ਪ੍ਰਾਪਤ ਕੀਤੀ ਆਪਣੀ ਇਸ ਜਿੱਤ ਨੂੰ ਸਦੀਵੀ ਇਤਿਹਾਸਕਤਾ ਪ੍ਰਦਾਨ ਕਰਨ ਲਈ, ਦਿੱਲੀ ਵਿੱਚ ਗੁਰੂ ਸਾਹਿਬਾਨ ਦੀ ਯਾਤਰਾ, ਉਨ੍ਹਾਂ ਦੀ ਸ਼ਹੀਦੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਹੋਈ ਸ਼ਹਾਦਤ ਦੀਆਂ ਯਾਦਗਾਰਾਂ ਸਥਾਪਤ ਕਰਨ ਦਾ ਅਧਿਕਾਰ ਪ੍ਰਾਪਤ ਕਰਨ ਦੀ ਕੀਮਤ ‘ਤੇ ਤਿਆਗ ਦਿੱਤਾ ਸੀ।
ਸ. ਰਾਣਾ ਨੇ ਕਿਹਾ ਕਿ ਸਿੱਖ ਜਰਨੈਲਾਂ ਦੇ ਇਸੇ ਤਿਆਗ ਦਾ ਹੀ ਨਤੀਜਾ ਹੈ ਕਿ ਅੱਜ ਅਸੀਂ ਦਿੱਲੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਦਿੱਲੀ ਫੇਰੀ ਦੀ ਯਾਦਗਾਰ, ਗੁ. ਨਾਨਕ ਪਿਆਉ ਸਾਹਿਬ ਅਤੇ ਗੁ. ਮਜਨੂੰ ਟਿੱਲਾ ਸਾਹਿਬ (ਜਿਸ ਦੀ ਧਰਤੀ ਨੂੰ ਗੁਰੂ ਹਰਿਗੋਬਿੰਦ ਸਾਹਿਬ ਦੀ ਵੀ ਚਰਨ ਛੋਹ ਪ੍ਰਾਪਤ ਹੈ), ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵਲੋਂ ਦਿੱਲੀ-ਵਾਸੀ ਦੀਨ-ਦੁਖੀਆਂ ਦੀ ਕੀਤੀ ਗਈ ਸੇਵਾ-ਸੰਭਾਲ ਅਤੇ ਬਖਸ਼ੀ ਗਈ ਅਰੋਗਤਾ ਦੀ ਯਾਦਗਾਰ ਗੁ. ਬੰਗਲਾ ਸਾਹਿਬ ਅਤੇ ਉਨ੍ਹਾਂ ਦੇ ਜੋਤੀ-ਜੋਤਿ ਸਮਾਉਣ ਦੇ ਅਸਥਾਨ ਗੁ. ਬਾਲਾ ਸਾਹਿਬ (ਜਿਥੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾਂ ਜੀ ਦੇ ਅੰਗੀਠੇ ਵੀ ਹਨ), ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਅਸਥਾਨ, ਗੁ. ਸੀਸ ਗੰਜ ਸਾਹਿਬ ਅਤੇ ਜਿਥੇ ਉਨ੍ਹਾਂ ਦੇ ਧੜ ਦਾ ਸਸਕਾਰ ਹੋਇਆ, ਗੁ. ਰਕਾਬ ਗੰਜ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਦੀ ਦਿੱਲੀ ਫੇਰੀ ਨਾਲ ਸੰਬੰਧਤ ਯਾਦਗਾਰ ਗੁ. ਮੋਤੀ ਬਾਗ ਸਾਹਿਬ ਤੇ ਉਨ੍ਹਾਂ ਦੀ ਬਾਦਸ਼ਾਹ ਬਹਾਦਰ ਨਾਲ ਹੋਈ ਮੁਲਾਕਾਤ ਦੀ ਯਾਦਗਾਰ ਗੁ. ਦਮਦਮਾ ਸਾਹਿਬ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੀ ਯਾਦਗਾਰ ਦੇ ਰੂਪ ਵਿੱਚ ਗੁ. ਬਾਬਾ ਬੰਦਾ ਸਿੰਘ ਬਹਾਦਰ ਸਥਾਪਤ ਵਿਖਾਈ ਦੇ ਰਹੇ ਹਨ।  ਸ. ਰਾਣਾ ਨੇ ਦਸਿਆ ਕਿ ਸੰਨ-2013 ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਤੀਨਿਧੀਆਂ ਨੇ ਸ. ਮਨਜੀਤ ਸਿੰਘ ਜੀ.ਕੇ (ਪ੍ਰਧਾਨ) ਅਤੇ ਜਨਰਲ ਸਕਤੱਰ ਸ. ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ-ਸੰਭਾਲ ਦੀ ਜ਼ਿਮੇਂਦਾਰੀ ਸੰਭਾਲਦਿਆਂ ਹੀ 1783 ਵਿੱਚ ਸਿੱਖ ਫੌਜਾਂ ਵਲੋਂ ਕੀਤੀ ਗਈ ਦਿੱਲੀ ਫਤਹਿ ਦੀ ਇਤਿਹਾਸਕਤਾ ਨੂੰ ਸੰਸਾਰ ਭਰ ਤਕ ਪਹੁੰਚਾਣ ਲਈ ਉਸਦੀ ਯਾਦ ਮਨਾਉਣ ਦੀ ਪਰੰਪਰਾ ਕਾਇਮ ਕੀਤੀ। ਉਸੇ ਹੀ ਪਰੰਪਰਾ ਅਨੁਸਾਰ ਇਸ ਵਰ੍ਹੇ ਵੀ ਦਿੱਲੀ ਵਿੱਚ ਦੋ-ਦਿਨਾਂ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇ ਦੇਸ਼ ਅਤੇ ਵਿਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਵੱਸਦੇ ਸਿੱਖ ਆਪੋ-ਆਪਣੀ ਪੱਧਰ ਤੇ ‘ਦਿੱਲੀ ਫਤਹ’ ਦੀ ਯਾਦ ਮਨਾਉਣ ਦਾ ਉਪਰਾਲਾ ਕਰਨ ਤਾਂ ਸਿੱਖ ਫੌਜਾਂ ਵਲੋਂ ਕੀਤੀ ਗਈ ਇਸ ਫਤਹਿ ਦੀ ਇਤਿਹਾਸਕਤਾ ਦੇ ਸੰਦੇਸ਼ ਨੂੰ ਸੰਸਾਰ ਭਰ ਵਿੱਚ ਪਹੁੰਚਾਇਆ ਜਾ ਸਕਦਾ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply