ਅਮ੍ਰਿਤਸਰ, 21 ਮਾਰਚ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਿਗਿਆਨ ਦਿਵਸ ਮਨਾਇਆ ਗਿਆ ਅਤੇ ਇਕ ਦਿਨਾਂ ਸ਼੍ਰਮਦਾਨ ਕੈਂਪ ਲਾਇਆ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਯੂਨੀਵਰਸਿਟੀ ਦੇ ਬਟੌਨੀਕਲ ਤੇ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਵੱਲੋਂ ਪੰਜਾਬ ਸਟੇਟ ਕੌਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਪੌਟਡ ਪਲਾਂਟ ਕੰਪੀਟੀਸ਼ਨ, ਸਲੋਗਨਫ਼ਸਟਾਂਜ਼ਾ ਲੇਖਣ ਮੁਕਾਬਲੇ, ਬਾਗ ਦੀ ਸਫਾਈ ਅਤੇ ਵਿਗਿਆਨਕ ਭਾਸ਼ਣ ਕਰਵਾਏ ਗਏ।
ਵਿਭਾਗ ਦੇ ਮੁਖੀ, ਡਾ. ਸਤਵਿੰਦਰਜੀਤ ਕੌਰ ਨੇ ਵਿਭਾਗ ਦੀਆਂ ਗਤੀਵਿਧੀਆਂ ‘ਤੇ ਚਾਨਣਾ ਪਾਉਂਦਿਆਂ ਅਜਿਹੀਆਂ ਗਤੀਵਿਧੀਆਂ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕੀਤੇ। ਡਾ. ਏ.ਐਸ. ਸੂਦਨ ਨੇ ਬਾਗ ਦੇ ਹਾਸ਼ੀਏ ਅਤੇ ਸਾਂਭ ਸੰਭਾਲ ਅਤੇ ਪੌਦਿਆਂ ਬਾਰੇ ਜਾਣਕਾਰੀ ਦਿੱਤੀ। ਯੂਨੀਵਰਸਿਟੀ ਦੇ ਸਾਬਕਾ ਨਿਰਦੇਸ਼ਕ ਖੋਜ, ਡਾ. ਏ.ਕੇ. ਠੁਕਰਾਲ ਨੇ ਜੀਵਨ ਵਿਚ ਸਰੀਰਿਕ ਮਿਹਨਤ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕੀਤੇ। ਕੋਆਰਡੀਨੇਟਰ ਪ੍ਰੋ. ਆਦਰਸ਼ ਪਾਲ ਵਿਗ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆਂ ਆਖਿਆ ਅਤੇ ਵਿਗਿਆਨ ਦਿਵਸ ਦੀ ਮਹੱਤਤਾ ਬਾਰੇ ਦੱਸਿਆ। ਡਿਪਟੀ ਕੋਆਰਡੀਨੇਟਰ, ਡਾ. ਰਜਿੰਦਰ ਕੌਰ ਨੇ ਵੱਖ-ਵੱਖ ਮੁਕਾਬਲਿਆਂ ਦਾ ਸੰਚਾਲਨ ਕੀਤਾ। ਪ੍ਰੋ. ਅਵਿਨਾਸ਼ ਨਾਗਪਾਲ, ਪ੍ਰੋ. ਰੇਣੂ ਭਾਰਦਵਾਜ, ਪ੍ਰੋ. ਸਰੋਜ ਅਰੋੜਾ, ਡਾ. ਐਮ.ਐਸ. ਭੱਟੀ, ਡਾ. ਜਤਿੰਦਰ ਕੌਰ, ਇੰਜੀ. ਭੁਪਿੰਦਰ ਪਾਲ ਤੋਂ ਇਲਾਵਾ ਵਿਭਾਗ ਦੇ ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕੇ ਵੱਖ-ਵੱਖ ਮੁਕਾਬਲਿਆਂ ਜਿਨ੍ਹਾਂ ਵਿਚ ਪੋਇਟਿਕ ਸਟਾਂਜ਼ਾ ਵਿਚ ਪਹਿਲਾ ਸਥਾਨ ਸੁਖਮਨੀ ਕੌਰ, ਦੂਜਾ ਮਨਮੀਤ ਕੌਰ ਅਤੇ ਤੀਜਾ ਸਥਾਨ ਸੰਦੀਪ ਸਿੰਘ ਤੋਂ ਇਲਾਵਾ ਸੇਖ ਅਬਦੁਲ ਸ਼ਾਕੂਰ ਨੇ ਹੌਂਸਲਾ ਅਫਜ਼ਾਈ ਸਨਾਮਨ ਪ੍ਰਾਪਤ ਕੀਤਾ। ਪੌਟਡ ਪਲਾਂਟ ਮੁਕਾਬਲੇ ਵਿਚ ਦੀਪਾਲੀ ਸ਼ਰਮਾ, ਹਰਮਨਪ੍ਰੀਤ ਕੌਰ ਅਤੇ ਨੀਤਿਕਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜਾ ਸਥਾਨ ਨਵਦੀਪ ਸਿੰਘ ਅਤੇ ਤੀਜਾ ਸਥਾਨ ਗੁਰਵਿੰਦਰ, ਪ੍ਰੀਤੀ ਅਤੇ ਗੁਰਦੀਸ਼ ਨੇ ਹਾਸਲ ਕੀਤਾ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media