
ਪਠਾਨਕੋਟ, 23 ਮਾਰਚ (ਪੰਜਾਬ ਪੋਸਟ ਬਿਊਰੋ)- ਮਨਿਸਟਰੀ ਆਫ ਟੂਰਿਜ਼ਮ ਭਾਰਤ ਸਰਕਾਰ ਅਤੇ ਹਾਈ ਕਮਿਸ਼ਨਰ ਆਫ ਇੰਡੀਆ ਕੈਨਬਰਾ ਦੇ ਸਹਿਯੋਗ ਨਾਲ ਆਸਟ੍ਰੇਲੀਆ ਦੇ ਦੋੜਾਕ ਪੈਟ ਫਾਰਮਰ ਜੋ ਆਸਟ੍ਰੇਲੀਆ ਦੇ ਸਾਬਕਾ ਖੇਡ ਮੰਤਰੀ ਵੀ ਹਨ, ਆਸਟ੍ਰੇਲੀਆ ਅਤੇ ਭਾਰਤ ਦੇ ਸਬੰਧਾਂ ਨੂੰ ਹੋਰ ਮਜਬੂਤ ਕਰਨ ਅਤੇ ਅਮਨ ਤੇ ਸ਼ਾਂਤੀ ਦਾ ਪੈਗਾਮ ਦੇਣ ਲਈ, 26 ਜਨਵਰੀ ਨੂੰ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਅਤੇ 31 ਮਾਰਚ ਨੂੰ ਸ਼੍ਰੀਨਗਰ ਵਿਖੇ ਜਾ ਕੇ ਸਮਾਪਤ ਹੋਣ ਵਾਲੀ ”ਸਪਿਰਟ ਆਫ ਇੰਡੀਆ-2016” ਦਾ ਅੱਜ ਜ਼ਿਲ੍ਹਾ ਪਠਾਨਕੋਟ ਵਿਖੇ ਪਹੁੰਚਣ ‘ਤੇ ਛੋਟੂ ਨਾਥ ਦੇ ਮੰਦਿਰ ਤਾਰਾਗੜ੍ਹ ਨੇੜੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਧਰਮਪਤਨੀ ਤਾਨੀਆ ਫਾਰਮਰ ਅਤੇ ਹੋਰ ਛੇ ਮੈਂਬਰ ਵੀ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਸਰਵਸ਼੍ਰੀ ਕੇ.ਐਸ. ਰਾਜ ਵਧੀਕ ਡਿਪਟੀ ਕਮਿਸ਼ਨਰ (ਜ), ਵਾਈ.ਕੇ. ਸ਼ਰਮਾ ਡੀ.ਐਸ.ਪੀ., ਪਾਲ ਸਿੰਘ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਅਮਰੀਕ ਸਿੰਘ ਧਾਲੀਵਾਲ ਜ਼ਿਲ੍ਹਾ ਖੇਡ ਅਫਸਰ ਅਤੇ ਹੋਰ ਅਧਿਕਾਰੀ ਨੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ।
ਸ਼੍ਰੀ ਪੈਟ ਫਾਰਮਰ ਜੋ ਆਸਟੇ ਨਿਊਜ਼ੀਲੈਂਡ, ਵਿਅਤਨਾਮ , ਮੱਧਪੂਰਬ ਅਮੇਰੀਕਾ ਤੇ ਉਤਰੀ ਅਮਰੀਕਾ ਦੇ ਵੱਖ-ਵੱਖ ਖੇਤਰ ਭਰ ਵਿਚ ਮੈਰਾਥਨ ਦੌੜ ਕਰ ਚੁੱਕੇ ਹਨ, ਇਸ ਮੌਕੇ ਪੈਟਫਾਰਮਰ ਆਸਟ੍ਰੇਲੀਆ ਦੇ ਧੀਰਜ ਦੜਾਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਖੇਡ, ਵਪਾਰ ਅਤੇ ਹੋਰ ਦੂਸਰੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ ਅਤੇ ਟੂਰਿਜਮ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਉਪਰਾਲੇ ਨਾਲ ਲੜਕੀਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨ ਦਾ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਨ। ਉਨ੍ਹਾਂ ਨੇ ਆਪਣੀ ਟੀ-ਸ਼ਰਟ ਤੇ ਲੱਗੇ ਨੰਨੀ ਕਲੀ ਲੋਗੋ ਵੱਲ ਇਸ਼ਾਰਾ ਕਰਦਿਆਂ ਦੱਸਿਆ ਕਿ ਲੜਕੀਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨ ਦੀ ਲੋੜ ਹੈ ਅਤੇ ਉਹ ਇਸ ਦੇ ਹਮਾਇਤੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦੁਨੀਆਂ ਦੇ ਹੋਰ ਦੇਸ਼ਾਂ ਦਾ ਵੀ ਦੋਰਾ ਕੀਤਾ ਹੈ ਪਰ ਉਹ ਹਿੰਦੁਸਤਾਨ ਵਿੱਚ ਅਨੇਕਤਾ ਵਿੱਚ ਏਕਤਾ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਕਿਹਾ ਕਿ ਦੁਨੀਆਂ ਇੰਨੀ ਜਿਆਦਾ ਵੱਡੀ ਨਹੀ ਹੈ ਇਸ ਨੂੰ ਦੋੜ ਕੇ ਵੀ ਪਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਾਕੀ ਥਾਵਾਂ ਤੇ ਉਹ ਕੇਵਲ ਰਾਜਧਾਨੀਆਂ ਵਾਲੇ ਸ਼ਹਿਰਾ ਵਿਚ ਹੀ ਗਏ ਹਨ ਪਰ ਪੰਜਾਬ ਦੇ ਉਹ ਹਰ ਛੋਟੇ ਪਿੰਡ ਵੀ ਪਹੁੰਚੇ ਹਨ ਅਤੇ ਇੱਥੇ ਉਨ੍ਹਾਂ ਨੂੰ ਹਰ ਥਾਂ ਤੇ ਕੁਦਰਤੀ ਸੁੰਦਰਤਾ ਵਿਖਾਈ ਦਿੱਤੀ ਹੈ ਜਿਸ ਨੂੰ ਉਹ ਪਿਆਰ ਕਰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕੋਈ ਚੰਗਾਂ ਕੰਮ ਕਰਨਾ ਹੋਵੇ ਤਾਂ ਜਿਆਦਾ ਬੰਦਿਆਂ ਦੀ ਲੋੜ ਨਹੀ ਪੈਂਦੀ ਕੇਵਲ ਇੱਕ ਵਿਅਕਤੀ ਵੀ ਚੰਗੇ ਕੰਮ ਕਰਕੇ ਸਮਾਜ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਸਕਦਾ ਹੈ।
ਇਸ ਮੋਕੇ ਸ਼੍ਰੀ ਕੇ.ਐਸ. ਰਾਜ ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਨੇ ਦੱਸਿਆ ਕਿ ਆਸਟ੍ਰੇਲੀਆ ਦੇ ਦੋੜਾਕ ਪੈਟ ਫਾਰਮਰ ਅਸਟ੍ਰੇਲੀਆ ਦੇ ਸਾਬਕਾ ਉਪ ਸਿੱਖਿਆ ਮੰਤਰੀ ਹਨ, ਦਾ ਪਠਾਨਕੋਟ ਜ਼ਿਲ੍ਹੇ ਵਿੱਚ ਪਹੁੰਚਣ ‘ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਹੈ ਅਤੇ ਸਪਿਰਟ ਆਫ਼ ਇੰਡੀਆ ਰਨ-2016 ਪੈਟ ਫਾਰਮਰ ਵੱਲੋਂ 26 ਜਨਵਰੀ ਨੂੰ ਕੰਨਿਆ ਕੁਮਾਰੀ ਤੋਂ ਸ਼ੁਰੂ ਕੀਤੀ ਗਈ ਸੀ ਜੋ ਭਾਰਤ ਦੇ ਵੱਖ ਵੱਖ ਰਾਜਾਂ ਵਿਚੋਂ ਹੁੰਦੀ ਹੋਈ ਅਮਨ, ਸ਼ਾਂਤੀ, ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ, ਲੜਕੀਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨ ਅਤੇ ਆਸਟ੍ਰੇਲੀਆ ਅਤੇ ਭਾਰਤ ਦੇ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦਿੰਦੀ ਹੋਈ ਅੱਜ ਜ਼ਿਲ੍ਹਾ ਪਠਾਨਕੋਟ ਵਿੱਚ ਦਾਖਲ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਦੋੜ ਤਾਰਾਗੜ੍ਹ, ਨਰੋਟ ਜੈਮਲ ਸਿੰਘ ਅਤੇ ਬਮਿਆਲ ਤੋਂ ਹੁੰਦੀ ਹੋਈ ਜੰਮੂ ਕਸ਼ਮੀਰ ਵਿੱਚ ਦਾਖਲ ਹੋਵੇਗੀ।
Punjab Post Daily Online Newspaper & Print Media