ਅੰਮ੍ਰਿਤਸਰ, 25 ਮਾਰਚ (ਪੰਜਾਬ ਪੋਸਟ ਬਿਊਰੋੋ)- ਸਲਾਨਾ ਪ੍ਰੀਖਿਆਵਾਂ ਤੋਂ ਬਾਅਦ ਵਿਦਿਆਰਥੀਆਂ ਨੂੰ ਦਿਮਾਗੀ ਅਕੇਵੇਂ ਤੇ ਥਕੇਵੇਂ ਤੋਂ ਨਿਜਾਤ ਦਿਵਾਉਣ ਦੇ ਮੰਤਵ ਨਾਲ ਗੌਸਾਬਾਦ ਵਿਖੇ ਸਥਿਤ ਸੁਰਿੰਦਰਾ ਪਬਲਿਕ ਸਕੂਲ ਦੇ ਪ੍ਰਬੰਧਕਾਂ ਵਲੋਂ ”ਮਂੈਟਲ ਫੌਰ ਮੈਡਲ” ਖੇਡ ਪ੍ਰਤੀਯੋਗਿਤਾ ਦਾ ਆਯੋਜਤ ਕੀਤਾ ਗਿਆ। ਜਿਸ ਦਾ ਸ਼ੁਭਾਰੰਭ ਸਕੂਲ ਦੀ ਪ੍ਰਿੰ: ਨੀਰਾ ਪਾਸੀ ਦੇ ਵਲੋਂ ਕੀਤਾ ਗਿਆ।ਇਸ ਮੋਕੇ ਸਕੂਲ ਦੇ ਵਿਦਿਆਰਥੀਆਂ ਲਈ ਰਵਾਇਤੀ, ਪ੍ਰਚੱਲਿਤ ਤੇ ਮਨੋਰੰਜਕ ਖੇਡਾਂ ਦਾ ਆਯੋਜਨ ਕੀਤਾ ਗਿਆ। ਜਿਸ ਦੋਰਾਨ ਵਿਦਿਆਰਥੀਆਂ ਨੇ ਵੱਖ ਵੱਖ ਰੇਸਾਂ, ਲਾਂਗ ਜੰਪ, ਹਾਈ ਜੰਪ ਤੇ ਲੰਮੀ ਤੇਜ ਅਤੇ ਹੌਲੀ ਰੇਸ ਦੇ ਵਿਚ ਵੱਧ ਚੜ ਕੇ ਹਿੱਸਾ ਲਿਆ ਤੇ ਆਪਣੀ ਕਲਾ ਦਾ ਲੋਹਾ ਮਨਵਾਇਆ।ਇਸ ਮੋਕੇ ਪ੍ਰਿੰ: ਨੀਰਾ ਪਾਸੀ ਨੇ ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਵਿਚ ਕਿਹਾ ਕਿ ਜੋ ਵਿਦਿਆਰਥੀ ਵੱਖ ਵੱਖ ਖੇਤਰਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ, ਉਹ ਬਹੁ-ਪੱਖੀ ਸ਼ਖਸੀਅਤ ਦੇ ਮਾਲਕ ਕਹਾਉਂਦੇ ਹਨ। ਉਨ੍ਹਾਂ ਕਿਹਾ ਕਿ ਵਿੱਦਿਅਕ ਖੇਤਰ ਦੋਰਾਨ ਹੀ ਵਿਦਿਆਰਥੀਆਂ ਨੂੰ ਹਰ ਪਾਸੇ ਵਿਚਰਣ ਦਾ ਮੌਕਾ ਮਿਲਦਾ ਹੈ। ਜਦੋਂ ਸਮਾਜਕ ਤੇ ਪਰਿਵਾਰਕ ਜਿੰਮੇਦਾਰੀਆਂ ਦਾ ਬੋਝ ਮੋਢਿਆਂ ਤੇ ਆ ਜਾਵੇ ਤਾਂ ਬਚਪਨ ਦੀ ਯਾਦ ਹਮੇਸ਼ਾ ਆਉਂਦੀ ਹੈ। ਇਸ ਮੋਕੇ ਮੈਡਮ ਪ੍ਰਮਿੰਦਰ ਕੋਰ, ਸ਼ਸ਼ੀ, ਮਨਦੀਪ ਕੋਰ, ਸ਼ਾਰਦਾ, ਮਨਜੀਤ ਕੋਰ, ਰੇਨੂੰ ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media