ਕਾਲਾ ਸੂਟ ਪਾਇਆ ਸਿਰ ਲਈ ਫੁਲਕਾਰੀ ਤੂੰ,
ਸੋਹਣੀਏ ਵਿਸਾਖੀ ਦੀ ਕੀਤੀ ਖਿੱਚ ਕੇ ਤਿਆਰੀ ਤੂੰ।
ਕਾਲਾ ਸੂਟ ਪਾਇਆ ਸਿਰ ਲਈ ਫੁਲਕਾਰੀ ਤੂੰ।
ਸਾਰਿਆਂ ਦੇ ਦਿਲਾਂ ਨੂੰ ਜਾਂਦੀ ਖਿੱਚ ਪਾਉਂਦੀ ਨੀ,
ਜਾਵੇਂ ਸਾਰਿਆਂ ਦੀਆਂ ਅੱਖਾਂ ਵਿੱਚ ਟਕਰਾਉਂਦੀ ਨੀ,
ਲਗਦੀ ਸਭ ਨੂੰ ਰੱਜ ਕੇ ਪਿਆਰੀ ਤੂੰ।
ਕਾਲਾ ਸੂਟ ਪਾਇਆ ………………..
ਲੁੱਟ ਲੈਣਾ ਮੇਲਾ ਤੂੰ ਇੱਕੋ ਮੁਸਕਾਨ ਨਾਲ,
ਅੱਲੜੇ ਫਿਰੇ ਤੂੰ ਰੂਪ ਦੇ ਗੁਮਾਨ ਨਾਲ,
ਖਿੱਚ ਪਾਵੇਂ ਸਾਰਿਆਂ ਨੂੰ ਵੱਖਰੀ ਨਿਆਰੀ ਤੂੰ।
ਕਾਲਾ ਸੂਟ ਪਾਇਆ ………………..
ਪੈਰੀਂ ਤੇਰੇ ਝਾਂਜਰਾਂ ਤੇ ਵੀਣੀ ਵਿੱਚ ਵੰਗਾਂ ਨੀ,
ਖੁੱਸ਼ੀ ਵਿੱਚ ਝੂਮੇ ਫਿਰੇਂ ਲੈ ਕੇ ਦਿਲ ਵਿੱਚ ਉਮੰਗਾਂ ਨੀ,
‘ਫਕੀਰਾ’ ਦੇ ਦਿਲ ‘ਤੇ ਚਲਾਵੇਂ ਹੁਸਨ ਦੀ ਆਰੀ ਤੂੰ,
ਕਾਲਾ ਸੂਟ ਪਾਇਆ ………………..
ਸੋਹਣੀਏ ਕੀਤੀ ਖਿੱਚ ਕੇ ਵਿਸਾਖੀ ਦੀ ਤਿਆਰੀ ਤੂੰ,
ਕਾਲਾ ਸੂਟ ਪਾਇਆ ਸਿਰ ਲਈ ਫੁਲਕਾਰੀ ਤੂੰ।

ਵਿਨੋਦ ਫ਼ਕੀਰਾ, ਸਟੇਟ ਐਵਾਰਡੀ,
ਆਰੀਆ ਨਗਰ,ਕਰਤਾਪੁਰ,
ਜਲੰਧਰ।
ਮੋ.081968 44078
Punjab Post Daily Online Newspaper & Print Media