Thursday, October 1, 2026

ਮਹਾਂਵੀਰ ਇੰਟਰਨੈਸ਼ਨਲ ਤੇ ਮਾਨਵ ਨਿਸ਼ਕਾਮ ਸੇਵਾ ਸੰਮਤੀ ਵੱਲੋਂ ਖੂਨਦਾਨ ਕੈਂਪ 17 ਅਪ੍ਰੈਲ ਨੂੰ

ਮਾਲੇਰਕੋਟਲਾ, 14 ਅਪ੍ਰੈਲ (ਹਰਮਿੰਦਰ ਸਿੰਘ ਭੱਟ) – ਮਹਾਂਵੀਰ ਇੰਟਰਨੈਸ਼ਨਲ ਸ਼ਾਖਾ ਮਾਲੇਰਕੋਟਲਾ ਤੇ ਮਾਨਵ ਨਿਸ਼ਕਾਮ ਸੇਵਾ ਸੰਮਤੀ (ਰਜਿ.) ਮਾਲੇਰਕੋਟਲਾ ਵੱਲੋਂ ਸਵਰਗਵਾਸੀ ਸ਼੍ਰੀ ਕੀਮਤ ਰਾਏ ਜੈਨ ਸੀਨੀਅਰ ਐਡਵੋਕੇਟ ਦੀ ਯਾਦ ਵਿੱਚ 17 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਸਥਾਨਕ ਐਸ.ਐਸ ਜੈਨ ਸਭਾ (ਜੈਨ ਸਥਾਨਕ) ਮੋਤੀ ਬਾਜ਼ਾਰ ਵਿੱਚ ਖੂਨ-ਦਾਨ ਕੈਂਪ ਲਗਾਇਆ ਜਾ ਰਿਹਾ ਹੈ।ਉਕਤ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਸ਼੍ਰੀ ਜੀਵਨ ਸਿੰਗਲਾ ਤੇ ਸਕੱਤਰ ਡਾ.ਪ੍ਰਦੀਪ ਓਸਵਾਲ ਨੇ ਦੱਸਿਆ ਕਿ ਉਕਤ ਖੂਨਦਾਨ ਕੈਂਪ ਸਥਾਨਕ ਸਿਵਲ ਹਸਪਤਾਲ ਦੀ ਬਲੱਡ ਬੈਂਕ ਦੀ ਇੰਚਾਰਜ਼ ਡਾ.ਜਯੋਤੀ ਕਪੂਰ ਦੀ ਦੇਖ-ਰੇਖ ਹੇਠ ਉਨ੍ਹਾਂ ਦੀ ਟੀਮ ਵੱਲੋਂ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦਾ ਉਦਘਾਟਨ ਐਡਵੋਕੇਟ ਸ਼੍ਰੀ ਰਿਸ਼ਵ ਜੈਨ ਕਰਨਗੇ ਤੇ ਜਯੋਤੀ ਪ੍ਰਚੰਡ ਦੀ ਰਸਮ ਸ਼੍ਰੀ ਚਮਨ ਲਾਲ ਜੈਨ (ਭਾਓ ਵਾਲੇ) ਵਲੋਂ ਅਦਾ ਕੀਤੀ ਜਾਵੇਗੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply