Wednesday, December 31, 2025

ਦੋ ਮੋਟਰ ਸਾਇਕਲਾਂ ‘ਤੇ ਸਵਾਰ ਚਾਰ ਲੁੱਟੇਰਿਆਂ ਨੇ ਆਟੋ ਚਾਲਕ ਅਤੇ ਸਵਾਰੀਆਂ ਨੂੰ ਲੁੱਟਿਆ

PPN100502
ਅੰਮ੍ਰਿਤਸਰ, 11 ਮਈ (ਮਨਪ੍ਰੀਤ ਸਿੰਘ ਮੱਲੀ)- ਇਲਾਕਾ ਮਕਬੂਲਪੁਰਾ ਵਿਖੇ ਵੱਲ੍ਹਾ ਸਬੱਜ਼ੀ ਮੰਡੀ ਨੂੰ ਜਾਂਦਿਆਂ ਰਸਤੇ ਵਿੱਚ ਦੋ ਮੋਟਰ ਸਾਇਕਲਾਂ ਤੇ ਸਵਾਰ ਚਾਰ ਲੁੱਟੇਰਿਆਂ ਨੇ ਆਟੋ ਚਾਲਕ ਅਤੇ ਸਵਾਰੀਆਂ ‘ਤੇ ਤਲਵਾਰਾਂ ਨਾਲ ਹਮਲਾ ਕਰਕੇ ਉਨਾਂ ਜ਼ਖਮੀ ਕਰ ਦਿੱਤਾ ਅਤੇ ਉਨਾਂ ਪਾਸੋਂ ਨਕਦੀ ਅਤੇ ਮੋਬਾਇਲ ਲੁੱਟ ਕੇ ਫਰਾਰ ਹੋ ਗਏ।ਇਸ ਘਟਨਾ ਦੀ ਸ਼ਿਕਾਇਤ ਥਾਣਾ ਮਕਬੂਲ ਪੁਰਾ ਵਿਖੇ ਰਾਤ ਡਿਊਟੀ ਤੇ ਤੈਨਾਤ ਮੁਨਸ਼ੀ ਤਲਵਿੰਦਰ ਸਿੰਘ ਪਾਸ ਦਰਜ਼ ਕਰਵਾ ਦਿੱਤੀ ਗਈ ਹੈ, ਜਿਸ ਦੀ ਐਫ.ਆਈ ਆਰ ਨੰ: 46 ਹੈ।
ਇਸ ਮੋਕੇ ਤੇ ਆਟੋ ਚਾਲਕ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਹਾਉਸਿੰਗ ਬੋਰਡ ਕਲੌਨੀ ਰਣਜ਼ੀਤ ਐਵਨਿਊ ਵਿੱਖੇ ਰਹਿੰਦਾ ਹੈ ਅਤੇ ਰੋਜ਼ ਵਾਂਗ 9ਮਈ ਨੂੰ ਤੜ੍ਹਕੇ 3-00 ਵਜ਼ੇ ਦੇ ਕਰੀਬ ਲੋਹਗੜ੍ਹ ਗੇਟ ਤੋਂ ਸਵਾਰੀਆਂ ਲੈ ਕੇ ਵੱਲ੍ਹਾ ਸੱਬਜ਼ੀ ਮੰਡੀ ਨੂੰ ਜਾ ਰਿਹਾ ਸੀ ਕਿ ਮਕਬੂਲ ਪੁਰਾ ਦੇ ਥੋੜਾ ਅੱਗੇ ਕੋਲਡ ਸ਼ਟੋਰ ਦੇ ਕੋਲ ਆ ਕੇ ਦੋ ਮੋਟਰ ਸਾਇਕਲਾਂ ਤੇ ਸਵਾਰ ਚਾਰ ਲੁੱਟੇਰਿਆਂ ਨੇ ਤਲਵਾਰਾਂ ਦੇ ਨਾਲ ਹਮਲਾ ਕਰਕੇ ਆਟੋ ‘ਚ ਬੈਠੀਆਂ ਸਵਾਰੀਆਂ ਦੇ ਨਾਲ ਕੁੱਟਮਾਰ ਅਤੇ ਲੁੱਟਮਾਰ ਕਰਣ ਲੱਗ ਪਾਏ ਇਨਾਂ ਲੁਟੇਰਿਆਂ ਨੇ ਸਵਾਰੀਆਂ ਦੇ ਕੋਲੋਂ ਤੱਕਰੀਬਨ ੫੦੦੦ ਰੂਪਏ ਅਤੇ ਮੋਬਾਇਲ ਖੋਹ ਲਿਆ ਅਤੇ ਮੇਰੇ ਮਨ੍ਹਾਂ ਕਰਨ ਤੇ ਮੇਰੇ ਨਾਲ ਵੀ ਕੁੱਟਮਾਰ ਕੀਤੀ ਤੇ ਕਿਰਪਾਨਾਂ ਮਾਰ ਕੇ ਮੇਰੇ ਆਟੋ ਦਾ ਸ਼ੀਸਾ ਤੋੜ ਦਿੱਤਾ ਅਤੇ ਉਸ ਵੇਲੇ ਵੱਲ੍ਹਾ ਮੰਡੀ ਨੂੰ ਜਾਣ ਵਾਲੇ ਰਸਤੇ ਵਿੱਚ ਉਨਾਂ ਦੇ ਬਚਾਅ ਵਾਸਤੇ ਨਾ ਤੇ ਉਸ ਰਸਤੇ ਵਿੱਚ ਪੁੱਲੀਸ ਮੂਲਾਜ਼ਮ ਅਤੇ ਨਾ ਹੀ ਕੋਈ ਪੀ ਸੀ ਆਰ ਦੀ ਗੱਡੀ ਮੌਜ਼ੂਦ ਸੀ।ਪੁਲੀਸ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਲਾਪਰਵਾਹੀ ਦਾ ਨਤੀਜ਼ਾ ਆਮ ਜਨਤਾ ਭੁੱਗਤ ਰਹੀ ਹੈ। ਆਏ ਦਿਨ ਇਸ ਇਲਾਕੇ ਵਿੱਚ ਖੋਹ ਤੇ ਲੁਟਮਾਰ ਦੀਆਂ ਲਗਾਤਾਰ ਵੱਧ ਰਹੀਆਂ ਵਾਰਦਾਤਾਂ ਨੂੰ ਨਜ਼ਰ ਅੰਦਾਜ਼ ਕਰਕੇ ਪੁਲਿਸ ਆਰਾਮ ਦੀ ਨੀਂਦ ਸੋਂ ਰਹੀ ਹੈ।ਥਾਣਾ ਮਕਬੂਲਪੁਰਾ ਦੇ ਏ ਐਸ ਆਈ ਗੁਰਬਚਨ ਸਿੰਘ ਦੇ ਨਾਲ ਗੱਲਬਾਤ ਕਰਨ ‘ਤੇ ਉਨਾਂ ਨੇ ਦੱਸਿਆ ਕਿ ਵਾਰਦਾਤ ਦਾ ਪਤਾ ਲੱਗਣ ‘ਤੇ ਉਹਨਾਂ ਖੁੱਦ  ਮੌਕਾ ‘ਤੇ ਜਾ ਕੇ  ਤਫ਼ਤੀਸ਼ ਕੀਤੀ ।ਉਨਾਂ ਨੇ ਤੁਰੰਤ ਕਰਵਾਈ ਕਰਦੇ ਹੋਏ ਪੀ ਸੀ ਆਰ ਦੀ ਗੱਡੀ ਅਤੇ ਪੀ ਸੀ ਆਰ ਮੋਟਰ ਸਾਇਕਲ ਮੂਲਾਜ਼ਮਾਂ ਨੂੰ ਉਸੇ ਵੇਲੇ ਹਾਜ਼ਿਰ ਹੋ ਕੇ ਰਿਪਰੋਟ ਦੇਣ ਨੂੰ ਕਿਹਾ ।

Check Also

ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ

ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …

Leave a Reply