Saturday, September 26, 2026

ਆਵਾਜਾਈ ਦੇ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਟ੍ਰੈਫ਼ਿਕ ਹਫ਼ਤਾ ਅੱਜ ਤੋਂ

PPN1804201601ਬਠਿੰਡਾ, 18 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸਹਿਰ ਦੀ ਡੀ ਐਸ ਪੀ ਟ੍ਰੈਫ਼ਿਕ ਪੁਲਿਸ ਨਵਨੀਕ ਕੌਰ ਗਿੱਲ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਟ੍ਰੈਫ਼ਿਕ ਹਫ਼ਤਾ ਅੱਜ ਤੋਂ ਹੀ ਮਨਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਪ੍ਰਤੀਦਿਨ ਟ੍ਰੈਫਿਕ ਪੁਲਿਸ ਵਲੋਂ ਭਿੰਨ ਭਿੰਨ ਚੌਂਕਾਂ ‘ਤੇ ਨਾਕਾਬੰਦੀ ਕਰਕੇ ਆਵਾਜਾਈ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਚਾਲਾਨ ਕੱਟਣ ਦੀ ਪ੍ਰਤੀਪ ਕਿਰਿਆ ਸ਼ੁਰੂ ਕੀਤੀ ਜਾਵੇਗੀ। ਡੀ.ਐਸ.ਪੀ ਗਿੱਲ ਨੇ ਦੱਸਿੋਆ ਕਿ ਟ੍ਰੈਫਿਕ ਜਾਗਰੂਕਤਾ ਹਫ਼ਤੇ ਦੌਰਾਨ ਰੈਂਡ ਲਾਇਟ ਜੰਪ, ਟ੍ਰਿਪਲ ਸਵਾਰੀ, ਸੀਟ ਬੇਲਟ।ਸ਼ਰਾਬ ਪੀ ਕੇ ਗੱਡੀ ਚਲਾਉਣਾ ਆਦਿ ਬਾਰੇ ਵੀ ਜਾਗੂਰਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਰਾਤ ਦੇ 8 ਵਜੇ ਤੋਂ 10 ਵਜੇ ਤੱਕ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਖੈਰ ਨਹੀ, ਚਲਾਨ ਕੱਟੇ ਜਾਣਗੇ। ਇਸ ਮੌਕੇ ਟ੍ਰੈਫਿਕ ਇਨਚਾਰਜ ਐਸ ਐਚ ਓ ਪਰਮਜੀਤ ਸਿੰਘ ਡੋਡ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਦਿਨੋਦਿਨ ਵੱਧ ਰਹੇ ਹਾਦਸਿਆਂ ਨੂੰ ਵੇਖ ਦੇ ਹੋਏ ਵਿਸ਼ੇਸ਼ ਅਭਿਆਨ ਚਲਾਇਆ ਗਿਆ ਹੈ। ਹੁਣ ਸ਼ਰਾਬ ਪੀ ਕੇ ਜਾਂ ਓਵਰ ਸਪੀਡ ਗੱਡੀ ਚਲਾਉਂਦੇ ਪਕੜੇ ਗਏ ਨਾਲ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਅਲਕੋਹਲ ਜਾਂਚ ਉਪਕਰਨ ਵੀ ਉਪਲੱਬਤ ਕਰ ਲਿਆ ਹੈ, ਜਿਸ ਨਾਲ ਮੌਕੇ ‘ਤੇ ਹੀ ਸ਼ਰਾਬ ਪੀਣ ਵਾਲੇ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਟ੍ਰੈਫਿਕ ਪੁਲਿਸ ਹਰ ਸਮੇਂ ਸਰਾਬ ਪੀ ਕੇ ਅਤੇ ਓਵਰ ਸਪੀਡ ਵਾਲਿਆਂ ‘ਤੇ ਪਿੰਨੀ ਨਜ਼ਰ ਰੱਖੇਗੀ। ਹਾਦਸੇ ਰਾਤ ਦੇ ਸਮੇਂ ਜਿਆਦਾ ਹੁੰਦੇ ਹਨ ਕਿਉਕਿ ਸ਼ਰਾਬ ਪੀ ਕੇ ਤੇਜ ਰਫ਼ਤਾਰ ਨਾਲ ਹੀ ਹੁੰਦੇ ਹਨ। ਇਸ ਮਾਮਲੇ ਵਿਚ ਪਕੜ ਜਾਣ ‘ਤੇ ਜਰਮਾਨਾ ਤੇ ਵਾਹਨ ਵੀ ਜਬਤ ਕੀਤਾ ਜਾ ਸਕਦਾ ਹੈ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply