ਪੱਟੀ, 13 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੁਲਿਸ ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਨੰਦਪੁਰ ਵਿਖੇ ਇਕ ਵਿਅਕਤੀ ਦੀ ਜਹਿਰੀਲੀ ਦਵਾਈ ਪੀਣ ਨਾਲ ਮੌਤ ਹੋ ਗਈ।ਥਾਣਾ ਸਦਰ ਮੁੱਖੀ ਬਿਕਰਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਸੁਲੇਮ ਮਹੁੰਮਦ ਪੁੱਤਰ ਮਹੁੰਮਦ ਵਾਸੀ ਨੰਦਪੁਰ ਵਜੋ ਹੋਈ।ਮ੍ਰਿਤਕ ਦੇ ਭਰਾ ਸੋਨਾ ਮਹੁੰਮਦ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਸੁਲੇਮ ਮਹੁੰਮਦ ਅਕਸਰ ਹੀ ਬੀਮਾਰ ਰਹਿੰਦਾ ਸੀ, ਜਿਸ ਦਾ ਕਾਫੀ ਚਿਰ ਤੋ ਇਲਾਜ਼ ਚੱਲ ਰਿਹਾ ਸੀ, ਜਿਸ ਨੇ ਬੀਮਾਰੀ ਕਾਰਨ ਭੁਲੇਖੇ ਨਾਲ ਜ਼ਹਿਰੀਲੀ ਦਵਾਈ ਪੀ ਲਈ ਅਤੇ ਉਸਦੀ ਮੌਤ ਹੋ ਗਈ।ਏ.ਐਸ.ਆਈ ਰਸਾਲ ਸਿੰਘ ਨੇ ਲਾਸ਼ ਕਬਜ਼ੇ ਵਿਚ ਲੈ ਕੇ 174 ਦੀ ਕਾਰਵਾਈ ਕਰਕੇ ਪੋਸਟ ਮਾਰਟਮ ਉਪਰੰਤ ਵਾਰਸ਼ਾਂ ਨੂੰ ਸੌਪ ਦਿੱਤੀ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media