
ਬਟਾਲਾ, 15 ਮਈ (ਨਰਿੰਦਰ ਬਰਨਾਲ)- ਸਮਾਜ ਸੇਵੀ ਕੰਮਾਂ ਵਾਸਤੇ ਲਾਇੰਨਜ਼ ਕਲੱਬਾਂ ਦਾ ਵਿਸ਼ਵ ਭਰ ਇਕ ਆਪਣਾ ਸਲਾਹੁਣਯੋਗ ਸਥਾਨ ਹੈ। ਡ੍ਰਿਸਟ੍ਰਿਕ 321-ਡੀ ਦੀ ਬਟਾਲਾ ਲਾਇੰਨਜ਼ ਕਲੱਬ ਦੀ ਇਕਾਈ ਜਿਸ ਨੂੰ ਸੈਵਨ ਸਟਾਰ ਦਰਜਾ ਪ੍ਰਾਪਤ ਹੈ।ਇਸ ਕਲੱਬ ਵੱਲੋ ਬਟਾਲਾ ਤੇ ਆਸ ਪਾਸ ਦੇ ਪਿੰਡਾ ਵਿਚ ਕੀਤੇ ਸਮਾਜ ਸੇਵੀ ਕੰਮਾਂ ਕਾਰਨ ਜਾਣਿਆ ਜਾਂਦਾ ਹੈ। ਇਸ ਕਲੱਬ ਦੇ ਸਾਲ 16-17 ਦੀ ਸਮੁੱਚੀ ਬਾਡੀ ਦੀ ਚੋਣ ਸਰਵਸੰਮਤੀ ਨਾਲ ਕੀਤੀ ਗਈ ਜਿਸ ਵਿਚ ਲਾਇੰਨ ਬਰਿੰਦਰ ਸਿੰਘ ਅਠਵਾਲ ਨੂੰ ਪ੍ਰਧਾਨ, ਲਾਇੰਨ ਨਰਿੰਦਰ ਸਿੰਘ ਬਰਨਾਲ ਨੂੰ ਵਾਈਸ ਪ੍ਰਧਾਨ, ਲਾਇੰਨ ਲਖਵਿੰਦਰ ਸਿੰਘ ਢਿਲੋਂ ਸੈਕਟਰੀ, ਲਾਇੰਨ ਸੁਖਵੰਤ ਸਿੰਘ ਬੇਦੀ ਖਜਾਨਚੀ, ਕਲੱਬ ਪੀ ਆਰ ੳ ਬਲਦੇਵ ਸਿੰਘ ਬੁੱਟਰ ਨੂੰ ਨਿਯੂਕਤ ਕੀਤਾ ਗਿਆ। ਇਸੇ ਦੌਰਾਨ ਸਮੁਚੀ ਕਲੱਬ ਵੱਲੋ ਸ੍ਰੀ ਅਮਰਦੀਪ ਸਿੰਘ ਸੈਣੀ ਜਿਲਾ ਸਿਖਿਆ ਅਫਸਰ (ਸ) ਗੁਰਦਾਸਪੁਰ ਨੂੰ ਚੇਅਰਮੈਨ ਪ੍ਰੋਜੈਕਟ, ਬਖਸਿੰਦਰ ਸਿੰਘ ਟੇਲ ਟੇਮਰ,ਅਜਮੇਰ ਸਿੰਘ ਟੇਲ ਟਸਿੱਸਟਰ ਥਾਪਿਆ ਗਿਆ ਹੈ। ਇਸ ਸਬੰਧੀ ਕਲੱਬ ਮੈਬਰਾਂ ਵੱਲੋ ਸਮਾਜ ਵਿਚ ਸਮਾਜ ਸੇਵੀ ਕੰਮਾਂ ਨੂੰ ਸੱਚੇ ਤੇ ਨੇਕ ਇਰਾਦੇ ਨਾਲ ਕਰਨ ਦੀ ਸਹੁੰ ਵੀ ਚੁੱਕੀ ਗਈ।ਜਿਸ ਵਿਚ ਕਲੱਬ ਮੈਬਰਾਂ ਨੇ ਲਾਇੰਨਜ਼ ਕਲੱਬ ਇੰਟਰਨੈਸ਼ਨਲ ਦੀਆਂ ਸਮੇ ਸਮੇ ਤੇ ਮਿਲਦੀਆਂ ਹਦਾਇਤਾ ਅਨੁਸਾਰ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ। ਇਸ ਮੌਕੇ ਹਾਜਰ ਲਾਇੰਨ ਮੈਬਰਾਂ ਵਿਚ ਸ੍ਰੀ ਭਾਰਤ ਭੂਸ਼ਨ ਡਿਪਟੀ ਡੀ ਈ ਓ, ਡਾ ਰਣਜੀਤ ਸਿੰਘ, ਹਰਭਜਨ ਸਿੰਘ ਸੇਖੋ, ਬਲਕਾਰ ਸਿੰਘ, ਸੁਖਦੇਵ ਸਿੰਘ ਹੰਜਰਾ, ਅਜਮੇਰ ਸਿੰਘ ਕੋਹੀ, ਸੁਮਨ ਬਾਲਾ, ਨਰਿੰਦਰ ਕੌਰ, ਰੁਪਿੰਦਰ ਕੌਰ ਆਦਿ ਲੇਡੀ ਲਾਇੰਨ ਮੈਬਰ ਹਾਜਰ ਸਨ।
Punjab Post Daily Online Newspaper & Print Media