Wednesday, December 31, 2025

10 ਮੋਟਰਸਾਈਕਲਾਂ ਸਮੇਤ ਦੋਸ਼ੀ ਕਾਬੂ

PPN140508
ਬਠਿੰਡਾ, 14 ਮਈ (ਜਸਵਿੰਦਰ ਸਿੰਘ ਜੱਸੀ)- ਸੀਨੀਅਰ ਕਪਤਾਨ ਪੁਲਿਸ ਗੁਰਪੀ੍ਰਤ ਸਿੰਘ ਭੁੱਲਰ ਆਈ ਪੀ ਐਸ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਸ਼ਹਿਰ ਬਠਿੰਡਾ ਵਿੱਚ ਹੋ ਰਹੀਆਂ ਮੋਟਰਸਾਇਕਲ ਚੋਰੀ ਹੋਣ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਅਤੇ ਟਰੇਸ ਕਰਨ ਸਬੰਧੀ ਇੱਕ ਟੀਮ ਜੇਰ ਨਿਗਰਾਨੀ ਸਵਰਨ ਸਿੰਘ ਖੰਨਾ ਪੀ ਪੀ ਐਸ ਕਪਤਾਨ ਪੁਲਿਸ (ਡੀ), ਬਠਿੰਡਾ ਦੀ ਸੁਪਰਵੀਜਨ ਹੇਠ ਗੁਰਮੇਲ ਸਿੰਘ ਪੀ ਪੀ ਐਸ  ਉਪ ਕਪਤਾਨ ਪੁਲਿਸ (ਡੀ) ਅਤੇ ਐਸ.ਆਈ. ਜਗਦੀਸ਼ ਸ਼ਰਮਾ ਇੰਚਾ:ਸੀ.ਆਈ.ਏ. ਸਟਾਫ ਬਠਿੰਡਾ ਦੀ ਗਠਿਤ ਕੀਤੀ ਟੀਮ ਵੱਲੋ 13 ਮਈ 2014 ਨੂੰ ਸੁਰਖਪੀਰ ਰੋਡ ਨੇੜੇ ਪੋਖਰ ਮੱਲ ਕੰਨਟੀਨ ਬਠਿੰਡਾ ਵਿਖੇ ਸ਼ੱਕੀ ਪੁਰਸ਼ਾਂ ਅਤੇ ਵਹੀਕਲਾਂ ਦੀ ਚੈਕਿੰਗ ਦੌਰਾਨ ਖੁਫੀਆ ਇਤਲਾਹ ਮਿਲੀ ਕਿ ਬੋਬੀ ਪੁੱਤਰ ਵਰਿੰਦਰ ਸਿੰਘ ਕੌਮ ਮਹਾਜਨ ਵਾਸੀ ਗਲੀ ਨੰ: 9 ਆਦਰਸ਼ ਨਗਰ ਨੇੜੇ ਦੁਰਗਾ ਮੰਦਰ ਬਠਿੰਡਾ ਅਤੇ ਤਰਸੇਮ ਸਿੰਘ ਉਰਫ ਸੋਮਾ ਪੁੱਤਰ ਮੇਜਰ ਸਿੰਘ ਕੌਮ ਮਜ਼ਬੀ ਸਿੱਖ ਵਾਸੀ ਗਲੀ ਨੰ: 3 ਧੋਬੀਆਣਾ ਬਸਤੀ ਬਠਿੰਡਾ ਰਲ ਕੇ ਸ਼ਹਿਰ ਬਠਿੰਡਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚੋਂ ਮੋਟਰਸਾਇਕਲ ਚੋਰੀ ਕਰਕੇ ਉਨਾਂ ਦੀਆ ਨੰਬਰ ਪਲੇਟਾਂ ਬਦਲ ਕੇ ਉਨਾਂ ਪਰ ਜਾਅਲੀ ਨੰਬਰ ਪਲੇਟਾਂ ਲਗਾ ਕੇ ਆਪਣੇ ਨਿੱਜੀ ਮੁਫਾਦ ਲਈ ਵਰਤਦੇ ਹਨ । ਅੱਜ ਵੀ ਇਹ ਮੋਟਰਸਾਇਕਲ ਨੰਬਰੀ  ਪੀ.ਬੀ 30  ਵੀ -4879 ਜੋ ਕਿ ਇਨਾਂ ਪਾਸ ਚੋਰੀ ਦਾ ਹੈ, ਪਰ ਸਵਾਰ ਹੋ ਕੇ ਪਰਸਰਾਮ ਨਗਰ ਬਠਿੰਡਾ ਵਿਖੇ ਹੋਰ ਮੋਟਰਸਾਇਕਲ ਚੋਰੀ ਕਰਨ ਦੀ ਨੀਅਤ ਨਾਲ ਘੁੰਮ ਰਹੇ ਹਨ ਜੋ ਇਸ ਇਤਲਾਹ ਤੇ ਮੁੱਕਦਮਾ ਨੰ: 64  ਮਿਤੀ: 13/05/14 ਥਾਣਾ ਕੈਨਾਲ ਕਲੋਨੀ ਬਠਿੰਡਾ ਦਰਜ ਰਜਿਸਟਰ ਕਰਕੇ ਬੋਬੀ ਪੁੱਤਰ ਵਰਿੰਦਰ ਸਿੰਘ ਕੌਮ ਮਹਾਜਨ ਵਾਸੀ ਗਲੀ ਨੰ:੯ ਆਦਰਸ਼ ਨਗਰ ਨੇੜੇ ਦੁਰਗਾ ਮੰਦਰ ਬਠਿੰਡਾ ਅਤੇ ਤਰਸੇਮ ਸਿੰਘ ਉਰਫ ਸੋਮਾ ਪੁੱਤਰ ਮੇਜਰ ਸਿੰਘ ਕੌਮ ਮਜਬੀ ਸਿੱਖ ਵਾਸੀ ਗਲੀ ਨੰ:੩ ਧੋਬੀਆਣਾ ਬਸਤੀ ਬਠਿੰਡਾ ਨੂੰ ਮੋਟਰਸਾਇਕਲ ਨੰਬਰੀ ਪੀ.ਬੀ 30 ਵੀ -4879  ਤੇ ਨੇੜੇ ਰੇਲਵੇ ਵਾਟਰ ਵਰਕਸ ਡਿੱਗੀਆਂ ਠੰਡੀ ਸੜਕ ਤੋਂ ਕਾਬੂ ਕਰਕੇ ਇਨਾਂ ਪਾਸੋ ਕੀਤੀ ਗਈ ਪੁੱਛਗਿੱਛ ਦੇ ਅਧਾਰ ‘ਤੇ 09  ਹੋਰ ਮੋਟਰਸਾਇਕਲ (ਵੱਖ-ਵੱਖ ਮਾਰਕਾ) ਰੇਲਵੇ ਸ਼ਟੇਸ਼ਨ ਬਠਿੰਡਾ ਦੀ ਪਾਰਕਿੰਗ ਤੋਂ ਬ੍ਰਾਮਦ ਕਰਵਾਏ ਗਏ ਜਿਨਾਂ ਦੀ ਕੀਮਤ ਕਰੀਬ ਢਾਈ ਲੱਖ ਰੁਪਏ ਬਣਦੀ ਹੈ। ਉਕਤ ਦੋਸ਼ੀਆ ਨੇ ਮੰਨਿਆ ਹੈ ਕਿ ਉਨਾਂ ਨੇ ਇਹ ਮੋਟਰਸਾਇਕਲ ਰੇਲਵੇ ਸ਼ਟੇਸ਼ਨ, ਧੋਬੀ ਬਜ਼ਾਰ, ਮਿੱਤਲ ਮਾਲ, ਸਿਵਲ ਹਸਪਤਾਲ, ਗੁਰੂ ਤੇਗ ਬਹਾਦਰ ਨਗਰ, ਗੋਲ ਡਿੱਗੀ, ਥਰਮਲ ਕਲੋਨੀ ਬਠਿੰਡਾ ਅਤੇ ਡੱਬਵਾਲੀ ਤੋਂ ਚੋਰੀ ਕੀਤੇ ਸਨ।  ਇਨਾਂ ਤੋਂ ਬ੍ਰਾਮਦਗੀ ਵਿਚ  ਕੁੱਲ 10 ਮੋਟਰਸਾਇਕਲ (ਵੱਖ-ਵੱਖ ਮਾਰਕਾ) ਕੁੱਲ ਕੀਮਤ ਢਾਈ ਲੱਖ ਰੁਪਏ ਹੋਏ ਅਤੇ ਇਨਾਂ ‘ਤੇ ਪਹਿਲਾਂ ਵੀ ਕਈ ਕੇਸ ਦਰਜ ਹਨ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply