Sunday, April 26, 2026

ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਵਿਖੇ ਕਵਿੱਜ਼ ਮੁਕਾਬਲੇ ਕਰਵਾਏ ਗਏ

PPN2205201603
ਜੰਡਿਆਲਾ ਗੁਰੂ, 22 ਮਈ (ਹਰਿੰਦਰ ਪਾਲ ਸਿੰਘ) – ਤਰਨਾ ਦਲ ਦੇ ਮੁਖੀ ਬਾਬਾ ਮੱਖਣ ਸਿੰਘ ਅਤੇ ਮੀਤ ਜਥੇਦਾਰ ਬਾਬਾ ਗੱਜਣ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਵਿਖੇ ਕਵਿੱਜ਼ ਮੁਕਾਬਲੇ ਕਰਵਾਏ ਗਏ।ਇਸ ਮੁਕਾਬਲੇ ਵਿੱਚ ਛੇਵੀਂ ਤੋ ਦੱਸਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ।ਵਿਦਿਆਰਥੀਆਂ ਨੇ ਆਪਣੀ ਹੁਨਰ ਅਨੁਸਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਮੁਕਾਬਲੇ ਵਿੱਚ ਦੱਸਵੀਂ ਜਮਾਤ ਦੀ ਸੁਮਨਪ੍ਰੀਤ ਕੌਰ ਨੇ ਪਹਿਲਾ, ਕਿਰਨਪ੍ਰੀਤ ਕੌਰ ਅਤੇ ਦਵਿੰਦਰ ਕੌਰ ਨੇ ਦੂਜਾ ਅਤੇ ਗਗਨਦੀਪ ਕੌਰ ਤੇ ਨਵਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਨੌਂਵੀ ਜਮਾਤ ਵਿੱਚੋਂ ਕੁਲਬੀਰ ਸਿੰਘ ਨੇ ਪਹਿਲਾ, ਅਰਮਾਨਦੀਪ ਸਿੰਘ ਨੇ ਦੂਸਰਾ ਅਤੇ ਸਿਮਰਨਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਅੱਠਵੀਂ ਜਮਾਤ ਵਿੱਚੋ ਨਵਰੀਤ ਕੌਰ ਨੇ ਪਹਿਲਾ, ਰਾਜਬੀਰ ਕੌਰ ਅਤੇ ਅਨਮੋਲਦੀਪ ਸਿੰਘ ਨੇ ਦੂਜਾ ਅਤੇ ਹਰਮਨਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੇ ਐਮ.ਡੀ ਬਾਬਾ ਜਥੇਦਾਰ ਗੱਜਣ ਸਿੰਘ ਅਤੇ ਪ੍ਰਿੰਸੀਪਲ ਪਲਵਿੰਦਰਪਾਲ ਸਿੰਘ ਨੇ ਸਨਮਾਨਿਤ ਕੀਤਾ।ਇਸ ਮੌਕੇ ਸਕੂਲ ਦੇ ਕੁਆਰਡੀਨੇਟਰ ਊਸ਼ਾ ਰਾਣੀ ਅਤੇ ਐਕਟੀਵਿਟੀ ਇੰਚਾਰਜ ਮੈਡਮ ਜਪਪ੍ਰੀਤ ਕੌਰ, ਰਾਜਬੀਰ ਕੌਰ ਅਤੇ ਹੋਰ ਸਟਾਫ ਮੈਂਬਰ ਵੀ ਹਾਜਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply