ਨਵੀਂ ਦਿੱਲੀ, 1 ਜੂਨ (ਅੰਮ੍ਰਿਤ ਲਾਲ ਮੰਨਣ) – ਸੰਸਾਰ ਵਾਤਾਵਰਨ ਦਿਹਾੜੇ 5 ਜੂਨ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਵੱਲੋਂ ਕਲੇਮ ਏਅਰ ਇੰਡੀਆ ਮੂਵਮੈਂਟ (ਕਲੇਮ) ਨਾਂ ਦੀ ਜਥੇਬੰਦੀ ਦੇ ਸਹਿਯੋਗ ਨਾਲ ਹਰਿਆਲੀ ਯਾਤਰਾ ਕੱਢੀ ਜਾਵੇਗੀ।ਇਸ ਗੱਲ ਦੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਿੱਤੀ। ਜੀ.ਕੇ ਨੇ ਦੱਸਿਆ ਕਿ ਵਾਤਾਵਰਨ ਵਿੱਚ ਹਰਿਆਲੀ ਨੂੰ ਵਧਾਉਣ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਲਈ ਸਕੂਲ ਦੇ ਬੱਚੇ ਇੰਡੀਆ ਗੇਟ ਤੋਂ ਐਤਵਾਰ ਸਵੇਰੇ ਹਰਿਆਲੀ ਯਾਤਰਾ ਸਕੂਲ ਤਕ ਕੱਢਣਗੇ ਜਿਸ ਨੂੰ ਹਰੀ ਝੰਡੀ ਦਿੱਲੀ ਦੇ ਵਾਤਾਵਰਨ ਤੇ ਜੰਗਲਾਤ ਮੰਤਰੀ ਇਮਰਾਨ ਹੁਸੈਨ ਦਿਖਾਉਣਗੇ।
ਜੀ.ਕੇ. ਨੇ ਸਾਫ਼ ਕਿਹਾ ਕਿ ਵਾਤਾਵਰਨ ਵਿਚ ਹਰਿਆਲੀ ਨੂੰ ਕਾਇਮ ਰੱਖਣ ਵਾਸਤੇ ਅਸੀਂ ਕਿਸੇ ਵੀ ਜਥੇਬੰਦੀ ਜਾਂ ਪਾਰਟੀ ਨਾਲ ਕਾਰਜ ਕਰਨ ਨੂੰ ਤਿਆਰ ਹਾਂ।ਇਸ ਮਾਰਚ ਵਿੱਚ ਕਲੇਮ ਸੰਸਥਾਂ ਦੇ 50-70 ਵਿੱਕਲਾਂਗ ਬੱਚਿਆਂ ਦੇ ਹਰੀ ਟੀ-ਸ਼ਰਟਾਂ ਪਾ ਕੇ ਹੱਥ ਵਿਚ ਬੂਟੇ ਫੜ ਕੇ ਸਕੂਲੀ ਬੱਚਿਆਂ ਦੇ ਨਾਲ ਇੰਡੀਆ ਗੇਟ ਤੋਂ ਸਕੂਲ ਵੱਲ ਕੂਚ ਕਰਨ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ ਨੇ ਦੱਸਿਆ ਕਿ ਹਰਿਆਲੀ ਯਾਤਰਾ ਦੇ ਸਕੂਲ ਵਿਚ ਪੁੱਜਣ ਤੇ ਉਕਤ ਬੂਟੇ ਸਕੂਲ ਵਿਚ ਹੀ ਲਗਾਏ ਜਾਣਗੇ।
ਜੀ.ਕੇ ਨੇ ਕਿਹਾ ਕਿ ਕਮੇਟੀ ਦਾ ਮਕਸਦ ਇਸ ਪ੍ਰੋਗਰਾਮ ਦੇ ਪਿੱਛੇ ਵਾਤਾਵਰਨ ਨੂੰ ਬਚਾਉਣ ਵਾਸਤੇ ਦਰਖਤ ਲਗਾਉਣ ਦਾ ਸੁਨੇਹਾ ਲੋਕਾਂ ਤਕ ਪਹੁੰਚਾਉੇਣ ਦਾ ਹੈ।ਜੇਕਰ ਵਾਤਾਵਰਨ ਵਿੱਚ ਹਵਾ ਸਾਫ਼ ਰਹੇਗੀ ਤਾਂ ਹੀ ਅਸੀਂ ਆਪਣੇ ਜੀਵਨ ਅਤੇ ਸਮਾਜ ਨੂੰ ਚੰਗੀ ਸੋਚ ਅਤੇ ਸਿਹਤ ਨਾਲ ਖੁਸ਼ਹਾਲੀ ਵੱਲ ਮੋੜ ਸਕਾਂਗੇ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media