
ਅੰਮ੍ਰਿਤਸਰ, 1 ਜੂਨ (ਪੰਜਾਬ ਪੋਸਟ ਬਿਊਰੋ) – ਜਿਲਾ ਚੈਸ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਦੇ ਬੇਮਿਸਾਲ ਪ੍ਰਬੰਧਾਂ ਹੇਠ ਤੇ ਚੀਫ ਆਰਬੀਟਰ ਅਨੁਜ ਸ਼ਿੰਗਾਰੀ ਦੀ ਦੇਖ ਰੇਖ ਹੇਠ 7 ਸਾਲ ਤੋਂ ਲੈ ਕੇ 25 ਸਾਲ ਉਮਰ ਵਰਗ ਦੇ ਮਹਿਲਾ-ਪੁਰਸ਼ ਖਿਡਾਰੀਆਂ ਦੀ ਦੋ ਦਿਨਾਂ ਓਪਨ ਡਿਸਟ੍ਰਿਕ ਚੈਸ ਚੈਂਪੀਅਨਸ਼ਿਪ 100 ਫੁਟੀ ਰੋਡ ਸੁਲਤਾਨਵਿੰਡ ਰੋਡ ਵਿਖੇ ਸੰਪੰਨ ਹੋ ਗਈ। ਜਿਸ ਦੋਰਾਨ ਸੈਂਕੜੇ ਖਿਡਾਰੀਆਂ ਨੇ ਆਪਣੇ ਫੰਨ ਦਾ ਮੁਜਾਹਰਾ ਕੀਤਾ।ਇਸ ਖੇਡ ਪ੍ਰਤੀਯੋਗਿਤਾ ਦੋਰਾਨ ਚੈਸ ਦੇ ਉਘੇ ਕੋਚ ਬਲਵਿੰਦਰ ਸਿੰਘ ਹੀਰਾ ਦੇ ਲਾਡਲੇ ਸ਼ਗਿਰਦ ਪੁਖਰਾਜ ਸਿੰਘ, ਦੁਰਵਿਸ਼ ਖੁਰਾਣਾ, ਮਹਿਕ ਖੁਰਾਣਾ, ਯੁਗਰਾਜ ਸਿੰਘ ਤੇ ਗੁਰਲੀਨ ਕੋਰ ਨੇ ਅਹਿਮ ਮੱਲਾਂ ਮਾਰੀਆਂ।ਕੋਚ ਹੀਰਾ ਨੇ ਦੱਸਿਆ ਕਿ ਅੰਡਰ 25 ਸਾਲ ਪੁਰਸ਼ਾਂ ਦੇ ਵਰਗ ਵਿਚ ਪੁਖਰਾਜ ਸਿੰਘ ਨੇ ਗੋਲਡ ਮੈਡਲ ਹਾਸਲ ਕੀਤਾ।ਜਦੋਂ ਕਿ ਮਹਿਕ ਖੁਰਾਣਾ ਨੇ ਬੇਮਿਸਾਲ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਅੰਡਰ 11 ਸਾਲ ਉੋਮਰ ਵਰਗ ਵਿਚ ਯੁਗਰਾਜ ਸਿੰਘ ਨੇ ਗੋਲਡ ਤੇ ਦੁਰਵਿਸ਼ ਖੁਰਾਣਾ ਨੇ ਸਿਲਵਰ ਮੈਡਲ ਹਾਸਲ ਕੀਤਾ।ਲੜਕੀਆਂ ਦੇ ਵਰਗ ਵਿਚ ਗੁਰਲੀਨ ਕੋਰ ਨੇ ਸਿਲਵਰ ਮੈਡਲ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਹ ਖਿਡਾਰੀ ਕਈ ਬਲਾਕ, ਜਿਲ੍ਹਾ, ਸੂਬਾ ਪੱਧਰੀ ਖੇਡ ਮੁਕਾਬਲਿਆਂ ਦੇ ਵਿਚ ਅਹਿਮ ਮੱਲਾਂ ਮਾਰ ਚੁੱਕੇ ਹਨ। ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਪ੍ਰਧਾਨ ਨਰਿੰਦਰ ਸਿੰਘ ਨੇ ਅਦਾ ਕੀਤੀ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media