
ਅੰਮ੍ਰਿਤਸਰ, 2 ਜੂਨ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਦੇ ‘ਖਜਾਨਾ ਗੇਟ’ ਸਥਿਤ ਪ੍ਰਾਚੀਨ ਅਤੇ ਇਤਿਹਾਸਕ ਸਿੱਧ ਪੀਠ ਮੰਦਿਰ, ਮਾਤਾ ਭੱਦਰਕਾਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨਵਦੀਪ ਸਿੰਘ ਗੋਲਡੀ ਆਪਣੇ ਸਾਥੀਆਂ ਸਮੇਤ ਨਤਮਸਤਕ ਹੋਏ ਅਤੇ ਮਾਂ ਭੱਦਰਕਾਲੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਲੰਗਰ ਦੀ ਸੇਵਾ ਵੀ ਨਿਭਾਈ। ਇਸ ਮੌਕੇ ਸ੍ਰੀ ਗੋਲਡੀ ਨੇ ਕਿਹਾ ਕਿ ਉਹ ਮਾਤਾ ਰਾਣੀ ਅੱਗੇ ਇਹੀ ਅਰਦਾਸ ਕਰਦੇ ਹਨ ਕਿ ਉਹ ਭਾਈਚਾਰਿਆਂ ਵਿੱਚ ਪ੍ਰੇਮ-ਪਿਆਰ ਅਤੇ ਸ਼ਾਂਤੀ ਬਣਾਈ ਰੱਖਣ।ਮੰਦਿਰ ਕਮੇਟੀ ਵਲੋਂ ਉਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਮਹੰਤ ਸੰਜੇ ਸ਼ਰਮਾ, ਜਤਿੰਦਰ ਅਰੋੜਾ, ਜਗਜੀਤ ਸਿੰਘ, ਪਲਵਿੰਦਰ ਸਿੰਘ, ਲਵਲੀ, ਰਾਜੂ ਬੱਬਰ, ਸਾਜਨ, ਸ਼ਿਵ ਕਨੌਜੀਆ, ਬਲਰਾਜ ਕਨੌਜੀਆ, ਬਿੱਟੂ, ਸਰਵਣ ਕੁਮਾਰ, ਚਮਨ ਲਾਲ, ਸਰੇਸ਼ ਕਨੌਜੀਆ, ਬਨਾਰਸੀ ਦਾਸ, ਸੰਜੀਵ ਕੁਮਾਰ, ਸੁਰੇਸ਼ ਅਰੋੜਾ, ਸੋਨੂ ਪਹਿਲਵਾਨ, ਅਨਿਲ ਕੁਮਾਰ, ਕਰਨ ਕੁਮਾਰ, ਗੋਕਲ ਚੰਦ ਸੋਨੂ, ਨੀਟਾ ਪਹਿਲਵਾਨ, ਮਨੀਸ਼ ਖੋਸਲਾ, ਹਰਸ਼ਪ੍ਰੀਤ ਸੰਧੂ, ਕੁਲਵੰਤ ਸਿੰਘ ਸਮੇਤ ਮੰਦਿਰ ਕਮੇਟੀ ਦੇ ਮੈਂਬਰ ਭਾਰੀੌ ਗਿਣਤੀ ਵਿੱਚ ਹਾਜਰ ਸਨ।
Punjab Post Daily Online Newspaper & Print Media