Friday, March 6, 2026

ਯੂਥ ਅਕਾਲੀ ਦਲ ਮਾਝਾ ਜੋਨ ਦੇ ਜਰਨਲ ਸੈਕਟਰੀ ਬਨਣ ‘ਤੇ ਗੁ: ਬਾਬਾ ਹੰਦਾਲ ਪੁੱਜੇ ਸੰਦੀਪ ਸਿੰਘ

PPN0206201612

ਅੰਮਿਤਸਰ, 2 ਜੂਨ [ਹਰਿੰਦਰ ਪਾਲ ਸਿੰਘ)- ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਮਲਕੀਅਤ ਸਿੰਘ ਏ.ਆਰ ਆਪਣੇੇ ਸਪੁੱਤਰ ਸੰਦੀਪ ਸਿੰਘ ਦੇ ਯੂਥ ਅਕਾਲੀ ਦਲ ਮਾਝਾ ਜੋਨ ਦੇ ਜਰਨਲ ਸੈਕਟਰੀ ਬਨਣ ਦੀ ਖੁਸ਼ੀ ਵਿੱਚ ਗੁਰਦਵਾਰਾ ਤਪ ਅਸਥਾਨ ਬਾਬਾ ਹੰਦਾਲ ਜੀ ਵਿੱਖੇ ਨਤਮਸਤਕ ਹੋਣ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਪਹੁੰਚੇ।ਜੰਡਿਆਲਾ ਗੁਰੂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਡਵੋਕੇਟ ਰਾਜ ਕੁਮਾਰ ਮਲਹੋਤਰਾ ਦੀ ਅਗਵਾਈ ‘ਚ ਲੋਕਾਂ ਦਾ ਵੱਡੇ ਕਾਫਲੇ ਨਾਲ ਗੁਰੂਦਆਰਾ ਬਾਬਾ ਹੰਦਾਲ ਜੀ ਵਿੱਖੇ ਪੁੱਜੇ ਸੰਦੀਪ ਸਿੰਘ ਨੇ ਗੁਰੂ ਸਾਹਿਬ ਨੂੰ ਰੁਮਾਲਾ ਭੇਂਟ ਕੀਤਾ।ਗੁਰਦੁਵਾਰਾ ਸਾਹਿਬ ਦੇ ਮੁੱਖ ਸੰਚਾਲਕ ਬਾਬਾ ਪਰਮਾਨੰਦ ਨੇ ਉਨਾਂ੍ਹ ਨੂੰ ਸਿਰੋਪਾਉ ਭੇਂਟ ਕੀਤਾ।ਸੰਦੀਪ ਸਿੰਘ ਅਤੇ ਸਾਬਕਾ ਵਿਧਾਇਕ ਏ.ਆਰ ਨੇ ਆਏ ਹੋਏ ਹਲਕਾ ਨਿਵਾਸੀਆਂ, ਸ਼੍ਰੋਮਣੀ ਅਕਾਲੀ ਦੇ ਅਹੁੱਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਰਣਧੀਰ ਸਿੰਘ ਧੀਰਾ ਕੌਂਸਲਰ, ਕੁਲਵਿੰਦਰ ਸਿੰਘ ਕਿੰਦਾ ਕੌਂਸਲਰ, ਹੈਪੀ ਕੌਂਸਲਰ, ਰਕੇਸ਼ ਕੁਮਾਰ ਰਿੰਪੀ ਸਾਬਕਾ ਕੌਂਸਲਰ, ਸ਼ਮਸ਼ੇਰ ਸਿੰਘ ਸ਼ੇਰਾ ਬੰਦੂਕ ਵਾਲਾ ਸਾਬਕਾ ਕੌਂਸਲਰ, ਅਮਰਜੀਤ ਸਿੰਘ ਬੰਡਾਲਾ ਮੈਂਬਰ ਸ਼੍ਰੋਮਣੀ ਕਮੇਟੀ, ਗੁਲਜਾਰ ਸਿੰਘ ਧੀਰੇਕੋਟ ਸਰਕਲ ਪ੍ਰਧਾਨ, ਚੇਅਰਮੈਨ ਗੁਰਦਿਆਲ ਸਿੰਘ ਦਾ ਪ੍ਰਵਾਰ, ਸਰੂਪ ਸਿੰਘ ਸੰਤ ਸ਼ਹਰੀ ਪ੍ਰਧਾਨ, ਬਲਵੰਤ ਸਿੰਘ ਧਾਰੜ, ਕਵਲਜੀਤ ਸਿੰਘ ਸਾਬਕਾ ਸਰਪੰਚ ਧਾਰੜ, ਗੈਹਰੀ ਮੰਡੀ ਸਰਪੰਚ ਜਸਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਬਾਪੂ ਗੁਰਦੀਪ ਸਿੰਘ, ਅਮਰੀਕ ਸਿੰਘ, ਪ੍ਰੇਮ ਸਿੰਘ ਤਲਾਵਾਂ, ਗੁਲਜ਼ਾਰ ਸਿੰਘ ਨੰਗਲ ਗੁਰੁ, ਅਮਨਦੀਪ ਸਿੰਘ ਸਰਪੰਚ ਚੌਹਾਨ, ਦਿਲਬਾਗ ਸਿੰਘ ਵਡਾਲਾ ਜੌਹਲ, ਸਾਹਿਬ ਸਿੰਘ ਭੰਗਵਾਂ ਅਤੇਸਮੂਹ ਪੰਚਾਇਤ ਮੈਂਬਰ, ਸਰਵਨ ਸਿੰਘ ਤਲਾਵਾਂ ਬਲਾਕ ਸੰਮਤੀ ਮੈਂਬਰ, ਭੁਪਿੰਦਰ ਸਿੰਘ ਭਿੰਦਾ ਜਾਣੀਆਂ, ਬਲਦੇਵ ਸਿੰਘ ਸਰਪੰਚ ਮੈਹਣੀਆਂ, ਜਗਤਾਰ ਸਿੰਘ ਸਰਪੰਚ ਗੁਨੋਵਾਲ, ਸੂਬਾ ਸਿੰਘ ਗੋਰੇਵਾਲ, ਗੁਰਸੰਗਤ ਸਿੰਂਘ ਸਰਪੰਚ ਜੱਸ ਹਵੇਲੀਆਂ, ਜੱਸਪਾਲ ਸਿੰਘ ਨਵਾਂਪਿੰਡ, ਨੰਬਰਦਾਰ ਮੋਹਕਮ ਸਿੰਘ, ਬਲਰਾਜ ਸਿੰਘ ਸਰਪੰਚ ਫਤੇਪੁਰ ਰਾਜਪੂਤਾਂ, ਰਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਕਿਲਾਮੇਘਾਂ, ਗਿਆਨ ਸਿੰਘ ਪਿੰਡ ਜੰਡ, ਡਾ: ਸਤਿੰਦਰ ਜੌਹਲ ਮੈਂਬਰ ਜ਼ਿਲਾ ਪ੍ਰੀਸ਼ਦ, ਸੁਰਿੰਦਰ ਪਾਲ ਸਿੰਘ ਸੁਰਜਨ ਸਿੰਘ ਵਾਲਾ, ਸ਼ਗਨ ਦੇਵੀਦਾਸਪੁਰ, ਬਲਦੇਵ ਸਿੰਘ ਗਾਂਧੀ, ਸੋਨੂੰ ਜੰਡਿਆਲਾ, ਮਨਜੀਤ ਸਿੰਘ ਗਰੋਵਰ, ਇੰਦਰ ਸਿੰਘ ਮਲਹੋਤਰਾ, ਬਲਰਾਮ ਸੂਰੀ, ਕੁੰਨਨ ਸਿੰਘ ਸੀਨਅਰ ਭਾਜਪਾ ਲੀਡਰ, ਤੇਜਪਾਲ ਸਿੰਘ ਲਾਹੌਰੀਆ, ਤੇਜਪਾਲ ਸਿੰਘ ਸੋਨੂੰ ਮੰਡਲ ਪ੍ਰਧਾਨ, ਵਿਜੇ ਕੁਮਾਰ ਮੱਟੀ, ਰੌਕੀ ਪ੍ਰਧਾਨ, ਬਲਕਾਰ ਸਿੰਘ ਲੱਖਪਤੀ, ਸੁਬਾਸ਼ ਸਬਜ਼ੀਵਾਲਾ, ਅਵਤਾਰ ਸਿੰਘ ਮਲਹੋਤਰਾ, ਹਰਭਜਨ ਸਿੰਘ ਟਰਾਲੀ ਵਾਲੇ, ਕਸ਼ਮੀਰ ਸਿੰਘ, ਕਿਰਪਾਲ ਸਿੰਘ ਲਾਹੌਰੀਆਂ, ਮੇਹਰ ਸਿੰਘ ਚੱਕੀਵਾਲੇ, ਗੁਰਬੱਖਸ਼ ਸਿੰਘ ਕੰਗ, ਗੋਪਾਲ ਸਿੰਘ ਵਿਰਕ ਜੁਬਲੀ ਰੋਡ, ਅਮਰੀਕ ਸਿੰਘ ਘੰਗਸ, ਕਸ਼ਮੀਰ ਸਿੰਘ ਮੱਸਿਆ ਸੇਵਾ ਕਮੇਟੀ, ਪ੍ਰਤਾਪ ਸਿੰਘ ਗਿੱਲ, ਬੀਰ ਸਿੰਘ ਮੱਝਾਂ ਵਾਲਾ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply