📝 ਅੱਜ ਦੀਆਂ ਸੁਰਖੀਆਂ…..
ਮਿਤੀ : 4 ਜੂਨ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਅੰਮ੍ਰਿਤਸਰ- ਸਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਰਦਾਸੀਏ ਭਾਈ ਗੁਰਦੇਵ ਸਿੰਘ ਫਰਾਂਸ ਨੇ ਸਿਰੋਪਾਓ ਦੇਣ ਤੋਂ ਕੀਤਾ ਇਨਕਾਰ – ਇਸ ਤੋਂ ਪਹਿਲਾਂ ਵੀ ਸੁਖਬੀਰ ਬਾਦਲ ਨੂੰ ਸਿਰੋਪਾਓ ਦੇਣ ਤੋਂ ਕੀਤਾ ਸੀ ਮਨ੍ਹਾ।
▶ ਸ਼੍ਰੋਮਣੀ ਕਮੇਟੀ ਵਲੋਂ ਘਟਨਾ ਤੋਂ ਬਾਅਦ ਅਰਦਾਸੀਏ ਭਾਈ ਗੁਰਦੇਵ ਸਿੰਘ ਫਰਾਂਸ ਦਾ ਕੀਤਾ ਮਾਛੀਵਾੜੇ ਤਬਾਦਲਾ।
▶ ਹਰਿਆਣਾ ਦੇ ਸੋਨੀਪਤ ਵਿਖੇ ਡਿਵਾਈਡਰ ਨਾਲ ਤੇਜ਼ ਰਫਤਾਰ ਕਾਰ ਟਕਰਾਉਣ ਨਾਲ ਕਾਰ ਸਵਾਰ 2 ਲੜਕੀਆਂ ਦੀ ਮੌਤ, 3 ਜਖਮੀ।
▶ ਜੰਮੂ ਕਸ਼ਮੀਰ ਦੇ ਅਨੰਤਨਾਗ ਦੇ ਇਲਾਕੇ ਬਿਜ਼ਬੇਹਾਰਾ ‘ਚ ਬੀ.ਐਸ.ਐਫ ਦੇ ਕਾਫਲੇ ‘ਤੇ ਅੱਤਵਾਦੀ ਹਮਲਾ – 3 ਜਵਾਨ ਸ਼ਹੀਦ, 7 ਜਖਮੀ।
▶ ਪੰਜਾਬ ਤੋਂ ਕਾਂਗਰਸ ਦੇ ਅੰਬਿਕਾ ਸੋਨੀ 5ਵੀਂ ਵਾਰ ਅਤੇ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੂੰਦੜ 3ਜੀ ਵਾਰ ਰਾਜ ਸਭਾ ਮੈਂਬਰ ਚੁਣੇ ਗਏ।
▶ ਮੁੱਖ ਚੋਣ ਕਮਿਸ਼ਨ ਨੂੰ ਡਾ. ਨਸੀਮ ਜ਼ੈਦੀ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ – ਜਾਅਲੀ ਵੋਟਾਂ ਬਨਾਉਣ ਦੇ ਦੋਸ਼ ਲਾ ਕੇ ਅਕਾਲੀ-ਭਾਜਪਾ ਸਰਕਾਰ ਦੀ ਲਗਾਈ ਸ਼ਿਕਾਇਤ।
▶ ਰਾਹੁਲ ਜਾਂ ਪ੍ਰਿਅੰਕਾ ਦੇ ਪੰਜਾਬ ਵਿੱਚ ਆਉਣ ਨਾਲ ਕੋਈ ਫਰਕ ਨਹੀਂ ਪੈਣਾ, ਕੈਪਟਨ ਜੋ ਮਰਜ਼ੀ ਕਰੇ ਕਾਂਗਰਸ ਦੀ ਹਾਰ ਨਹੀਂ ਟਾਲ ਸਕਦਾ – ਮਜੀਠੀਆ।
▶ ਜਲੰਧਰ ਵਿਚ ਕਾਰ ਸਵਾਰ ਵਪਾਰੀ ਅਨਿਲ ਕੁਮਾਰ ਬਿੱਲਾ ਦੀ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ – ਪੁਲਿਸ ਨੇ ਅਮਨ ਸ਼ਾਂਤੀ ਲਈ ਕੀਤਾ ਫਲੈਗ ਮਾਰਚ।
▶ ਹੁਸ਼ਿਆਰਪੁਰ ਦੇ ਉੱਚੀ ਬੱਸੀ ਸਥਿਤ ਆਰਮੀ ਹਥਿਆਰ ਡੀਪੂ ਦੀ ਕੰਧ ਨੇੜਿਓਂ ਰੇਕੀ ਕਰਦਾ 1 ਸ਼ੱਕੀ ਕੀਤਾ ਕਾਬੂ।
▶ ਹਰਿਆਣਾ ਵਿੱਚ 5 ਜੂਨ ਨੂੰ ਜਾਟ ਅੰਦੋਲਨ ਦੇ ਮੱਦੇਨਜ਼ਰ ਸਰਕਾਰ ਵਲੋਂ ਸੁਰੱਖਿਆ ਦੇ ਪ੍ਰਬੰਧ ਮਜ਼ਬੂਤ ਕਰਨ ਦੇ ਨਾਲ ਨਾਲ ਜਾਟ ਨੇਤਾਵਾਂ ਨਾਲ ਗੱਲਬਾਤ ਜਾਰੀ।
▶ 4-5 ਦਿਨਾਂ ਵਿੱਚ ਮਾਨਸੂਨ ਦੇ ਕੇਰਲਾ ਵਿੱਚ ਪਹੁੰਚਣ ਦੀ ਸੰਭਾਵਨਾ ।
▶ ਹਰਿਆਣਾ ਦੇ ਡੀ.ਆਈ.ਜੀ ਦਾ ਬਿਆਨ – ਇਸ ਵਾਰ ਜਾਟ ਅੰਦੋਲਨ ਦੌਰਾਨ ਹਾਈਵੇਅ NH-1 ਅਤੇ ਮੂਨਕ ਨਹਿਰ ਦਾ ਪਾਣੀ ਨਹਿਰ ਰੋਕਣ ਦਿਆਂਗੇ।
▶ ਸਾਬਕਾ ਵਿਧਾਇਕ ਰੋਸ਼ਨ ਲਾਲ ਦੀ ਹਾਈਕੋਰਟ ਵਲੋਂ ਅਗਾਊਂ ਜਮਾਨਤ ਰੱਦ – ਜਾਟ ਅੰਦੋਲਨ ਦੌਰਾਨ ਭੜਕਾਊ ਭਾਸ਼ਣ ਦੇਣ ਦੇ ਲੱਗੇ ਸਨ ਦੋਸ਼।
▶ ਯੂ.ਐਸ ਦੀ ਅਦਾਲਤ ਵਲੋਂ ਜੀ.ਕੇ ਖਿਲਾਫ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਕੇਸ ਰੱਦ – ਕਿਹਾ ਮਾਮਲਾ ਅਧਿਕਾਰ ਖੇਤਰ ਤੋਂ ਬਾਹਰ।
▶ ਯੂ.ਪੀ ਦੀ ਧਾਰਮਿਕ ਨਗਰੀ ਮਥੂਰਾ ਵਿਖੇ ਜਵਾਹਰ ਬਾਗ ਵਿੱਚ ਕਾਬਜ਼ ਰਾਮਬ੍ਰਿਕਸ਼ ਯਾਦਵ ਅਤੇ ਉਸ ਦੇ ਸਾਥੀਆਂ ਨੂੰ ਖਦੇੜਨ ਲਈ ਪੁਲਿਸ ਦੀ ਵੱਡੀ ਕਾਰਵਾਈ ‘ਚ ਇਕ ਐਸ.ਪੀ ਅਤੇ ਇਕ ਐਸ.ਐਚ.ਓ ਸ਼ਹੀਦ – 22 ਕਾਬਜ਼ਕਾਰਾਂ ਦੀ ਹੋਈ ਮੌਤ।
▶ 2 ਸਾਲਾਂ ਤੋਂ ਨਜ਼ਾਇਜ ਤੋਂ ‘ਤੇ ਕਾਬਜ਼ ਸਨ ਮਥਰਾ ਦੇ ਜਵਾਹਰ ਬਾਗ ਵਿੱਚ ਲੋਕ – ਪੁਲਿਸ ਵਲੋਂ 45 ਦੇਸੀ ਪਿਸਤੋਲ, 6 ਰਾਇਫਲਾਂ, 178 ਕਾਰਤੂਸ ਅਤੇ ਕਈ ਹੋਰ ਚੀਜ਼ਾਂ ਬਰਾਮਦ – ਅਖਿਲੇਸ਼ ਸਰਕਾਰ ਵਲੋਂ ਡੀ.ਐਮ ਅਤੇ ਐਸ.ਐਸ.ਪੀ ਸਸਪੈਂਡ।
▶ ਕਰਜ਼ੇ ਤੋਂ ਸਤਾਏ ਫਰੀਦਕੋਟ ਦੇ ਪਿੰਡ ਹਰਦਿਆਲੇਆਣਾ ਦੇ 45 ਸਾਲਾ ਕਿਸਾਨ ਮਨਪ੍ਰੀਤ ਸਿੰਘ ਨੇ ਕੀਟਨਾਸ਼ਕ ਪੀ ਕੇ ਕੀਤੀ ਆਤਮ ਹੱਤਿਆ।
▶ ਦਿੱਲੀ ‘ਚ ਜੀ.ਟੀ ਕਰਨਾਲ ਰੋਡ ‘ਤੇ ਭਿਆਨਕ ਸੜਕ ਹਾਦਸੇ ਦੌਰਾਨ 6 ਦੀ ਮੌਤ।
▶ ਪੰਜਾਬ ਵਿੱਚ ਵੱਧ ਰਹੀਆਂ ਗੈਂਗਵਾਰ ਦੀਆਂ ਘਟਨਾਵਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਮਹਾਰਾਸ਼ਟਰ ਦੇ ਕਨੂੰਨ ‘ਮਕੋਕਾ’ ਦੀ ਤਰਜ਼ ‘ਤੇ ‘ਪਕੋਕਾ’ (ਪੰਜਾਬ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ) ਲ਼ਿਆਉਣ ਦੀ ਤਿਆਰੀ ‘ਚ- ਵਿਰੋਧੀਆਂ ਨੇ ਉਠਾਏ ਸਵਾਲ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏🏻
Punjab Post Daily Online Newspaper & Print Media