
ਅੰਮ੍ਰਿਤਸਰ, 3 ਜੂਨ (ਪ੍ਰੀਤਮ ਸਿੰਘ) – ਸਥਾਨਕ ਧਾਰਮਿਕ ਤੇ ਸਮਾਜ ਸੇਵੀ ਸੰਸਥਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਲੋੜਵੰਦ ਬੱਚੀਆਂ ਨੂੰ ਫ੍ਰੀ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ।ਟਰੱਸਟ ਦੇ ਮੁੱਖੀ ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਬੀਬੀ ਕੌਲਾਂ ਜੀ ਫ੍ਰੀ ਸਿਲਾਈ ਕਢਾਈ ਸੈਂਟਰ ਵਿਖੇ ਕੋਰਸ ਪੁੂਰਾ ਕਰ ਚੁੱਕੀਆਂ ਬੱਚੀਆਂ ਨੂੰ ਵੰਡੀਆ ਗਈਆਂ ਫ੍ਰੀ ਸਿਲਾਈ ਮਸ਼ੀਨਾਂ ਕੁੰਵਰ ਪ੍ਰਤਾਪ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਸਨ।ਭਾਈ ਸਾਹਿਬ ਨੇ ਕਿਹਾ ਕਿ ਮਿਹਨਤੀ ਬੱਚੇ ਹੀ ਉੱਚੀਆਂ ਬੁਲੰਦੀਆਂ ‘ਤੇ ਪਹੁੰਚਦੇ ਹਨ, ਇਸ ਲਈ ਹਰ ਬੱਚੀ ਨੂੰ ਹੱਥੀ ਕੋਈ ਨਾ ਕੋਈ ਗੁਣ ਜਰੂਰ ਸਿੱਖਣਾ ਚਾਹੀਦਾ ਹੈ।ਇਸ ਸਮੇਂ ਮੁੱਖ ਮਹਿਮਾਨ ਵਜੋਂ ਪੁੱਜੇ ਪਰਮਪਾਲ ਸਿੰਘ ਨੇ ਕਿਹਾ ਕਿ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਦਾ ਇਹ ਬੜਾ ਵੱਡਾ ਉਪਰਾਲਾ ਹੈ, ਜਿੱਥੇ ਲੜਕੀਆਂ ਨੂੰ ਫ੍ਰੀ ਸਿਲਾਈ ਕਢਾਈ ਦੇ ਕੋਰਸ ਕਰਵਾਉਣ ਦੇ ਨਾਲ ਨਾਲ ਹੱਥੀ ਕਿਰਤ ਕਰਨ ਲਈ ਸਿਲਾਈ ਮਸ਼ੀਨਾਂ ਮੁਫਤ ਦਿੱਤੀਆਂ ਜਾਂਦੀਆਂ ਹਨ।ਉਨਾਂ ਭਲਾਈ ਕੇਂਦਰ ਵਲੋਂ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ, ਬੱਚੀਆਂ ਲਈ ਚਲਾਏ ਜਾ ਰਹੇ ਫ੍ਰੀ ਕੰਪਿਊਟਰ ਤੇ ਫ੍ਰੀ ਸਿਲਾਈ-ਕਢਾਈ ਸੈਂਟਰ ਅਤੇ ਸਕੂਲਾਂ ਤੇ ਹਸਪਤਾਲਾਂ ਦੀ ਸ਼ਲਾਘਾ ਕੀਤੀ।ਇਸ ਮੌਕੇ ਟਹਿਲਇੰਦਰ ਸਿੰਘ, ਗੁਰਬਚਨ ਸਿੰਘ ਚੱਠਾ, ਤਰਵਿੰਦਰ ਸਿੰਘ ਨਿੱਕੂ, ਐਮ.ਪੀ ਚੱਠਾ, ਬਿੰਨੀ ਚੱਠਾ, ਦਵਿੰਦਰਪਾਲ ਸਿੰਘ ਰਾਜੂ, ਭਾਈ ਹਰਮਿੰਦਰ ਸਿੰਘ ਕਾਰ ਸੇਵਾ ਵਾਲੇ ਅਤੇ ਕੇ.ਪੀ ਸਿੰਘ ਹਾਜਰ ਸਨ।ਜਿਕਰਯੋਗ ਹੈ ਕਿ ਧਾਰਮਿਕ ਤੇ ਸਮਾਜ ਸੇਵੀ ਸੇਵਵਾਾਂ ਨੂੰ ਮੁੱਖ ਰੱਖਦੇ ਹੋਏ ਭਾਈ ਗੁਰਇਕਬਾਲ ਸਿੰਘ ਨੂੰ ਪਿਛਲੇ ਦਿਨੀ ਫਤਿਹ ਟੀ.ਵੀ ਵੱਲੋਂ ਭਗਤ ਪੂਰਨ ਸਿੰਘ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਸੀ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …
Punjab Post Daily Online Newspaper & Print Media