Saturday, October 10, 2026

ਕੈਬਿਨਟ ਮੰਤਰੀ ਸ੍ਰੀ ਅਨਿਲ ਜੋਸ਼ੀ ਵਲ਼ੌਂ ਵਿਰਸਾ ਵਿਹਾਰ ਨੂੰ 2 ਲੱਖ ਦਾ ਯੋਗਦਾਨ

PPN0606201615
ਅੰਮ੍ਰਿਤਸਰ, 6 ਜੂਨ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਵੱਲੋਂ ਪ੍ਰਸਿਧ ਕਲਾਸੀਕਲ ਨ੍ਰਿਤ ਗੁਰੂ ਡਾ: ਰਸ਼ਮੀ ਨੰਦਾ ਦੀ ਅਗਵਾਈ ਹੇਠ ਵਿਰਸਾ ਵਿਹਾਰ ਦੇ ਸ੍ਰ: ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਵੱਖ ਵੱਖ ਕਲਾਸੀਕਲ ਨ੍ਰਿਤ ਦਾ ਭਾਵ ਪੁਰਵਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਇਸ ਪ੍ਰੋਗਰਾਮ ਦੇ ਮੱਖ ਮਹਿਮਾਨ ਕੈਬਿਨਟ ਮੰਤਰੀ ਸ੍ਰੀ ਅਨਿਲ ਜੋਸ਼ੀ ਸਨ।ਪ੍ਰੋਗਰਾਮ ਦੇ ਦੌਰਾਨ ਉਹਨਾਂ ਨੇ ਸਭਿਆਚਾਰ ਕਲਾਸੀਕਲ ਨ੍ਰਿਤ ਦਾ ਆਨੰਦ ਲਿਆ ਅਤੇ ਵਿਰਸਾ ਵਿਹਾਰ ਦੇ ਇਸ ਉਪਰਾਲੇ ਦੀ ਤਾਰੀਫ ਕੀਤੀ।ਸ੍ਰੀ ਜੋਸ਼ੀ ਨੇ ਇਸ ਤਰ੍ਹਾਂ ਦੀਆਂ ਵੰਨਗੀਆਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ, ਜਨਰਲ ਸਕੱਤਰ ਜਗਦੀਸ਼ ਸਚਦੇਵਾ ਨੂੰ 2,00000 ਦਾ ਚੈਕ ਭੇਂਟ ਕੀਤਾ।ਇਸ ਮੌਕੇ ਰਮੇਸ਼ ਯਾਦਵ, ਗੁਰਦੇਵ ਸਿੰਘ ਮਹਿਲਾਂ ਵਾਲੇ, ਗੁਰਮੀਤ ਬਾਵਾ, ਡਾ: ਰਸ਼ਮੀ ਨੰਦਾ ਤੇ ਹੋਰ ਸ਼ਖਸੀਅਤਾਂ ਹਾਜ਼ਿਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply