ਮਾਲੇਰਕੋਟਲ, 7 ਜੂਨ (ਹਰਮਿੰਦਰ ਸਿੰਘ ਭੱਟ) – ਸਮੁੱਚੇ ਮੁਸਲਿਮ ਵਰਗ ਵੱਲੋਂ ਅੱਜ ਸ਼ੁਰੂ ਹੋਏ ਰਮਜ਼ਾਨ-ਉਲ-ਮੁਬਾਰਕ ਮਹੀਨੇ ਦਾ ਸਵਾਗਤ ਬੜੇ ਜੋਸ਼ੋ ਖਰੋਸ਼ ਨਾਲ ਕੀਤਾ ਜਾ ਰਿਹਾ ਹੈ।ਮਾਲੇਰਕੋਟਲਾ ਦੀਆਂ ਲਗਭਗ 150 ਮਸਜਿਦਾਂ ਵਿੱਚ ਮੁਸਲਮਾਨਾਂ ਵੱਲੋਂ ਨਮਾਜ਼-ਏ-ਤਰਾਵੀ ਦੀਆਂ ਰੋਣਕਾਂ ਰਾਤ ਜਿੱਥੇ ਵੇਖਣ ਯੋਗ ਸੀ, ਉੱਥੇ ਹੀ ਮੁਸਲਮਾਨ ਭਰਾਵਾਂ ਵੱਲੋਂ ਪੰਜ ਵਕਤ ਦੀ ਨਮਾਜ਼ ਅਦਾ ਕਰਨ ਲਈ ਮਸਜਿਦਾਂ ਵੱਲ ਵਹੀਰਾਂ ਘੱਤ ਲਈਆਂ ਹਨ, ਮਸਜਿਦਾਂ ਵਿੱਚ ਅੱਜ-ਕੱਲ ਰੋਣਕਾਂ ਵੇਖਣ ਯੋਗ ਹਨ, ਕਈ ਮਸਜਿਦਾਂ ਛੋਟੀਆਂ ਹੋਣ ਕਾਰਨ ਜਗ੍ਹਾ ਦੀ ਕਿੱਲਤ ਵੀ ਵੇਖਣ ਨੂੰ ਮਿਲੀ, ਜਿਸ ਲਈ ਲੋਕਾਂ ਨੂੰ ਵੱਡੀਆਂ ਮਸਜਿਦਾਂ ਵੱਲ ਜਾਣ ਲਈ ਮਜਬੂਰ ਹੋਣਾ ਪਿਆ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media