ਮਾਲੇਰਕੋਟਲਾ, 9 ਜੂਨ (ਹਰਮਿੰਦਰ ਸਿੰਘ ਭੱਟ) – ਮੁਸਲਿਮ ਭਾਈਚਾਰੇ ਦੇ ਸ਼ੁੱਭ ਮਹੀਨਿਆਂ ਵਿੱਚ ਵਿਸ਼ੇਸ਼ ਤੌਰ ਤੇ ਮਾਨਤਾ ਰੱਖਦੇ ਰਮਜ਼ਾਨ-ਉਲ-ਮੁਬਾਰਕ ਮਹੀਨੇ ਦੇ ਪਹਿਲੇ ਸ਼ੁਕੱਰਵਾਰ (ਜੁੰਮੇ) ਨੂੰ ਲੈ ਕੇ ਮੁਸਲਿਮ ਭਾਈਚਾਰੇ ਵਿੱਚ ਅੱਜ ਤੋਂ ਹੀ ਸ਼ਹਿਰ ਦੀਆਂ ਸਾਰੀਆਂ ਮਸਜਿਦਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਤਿਆਰੀਆਂ ਦਾ ਦੌਰ ਅੱਜ ਤੋਂ ਹੀ ਹਰ ਗੱਲੀ ਮੁਹੱਲੇ ਵਿੱਚ ਚੱਲ ਪਿਆ ਹੈ। ਮਸਜਿਦ ਦੀ ਸਫਾਈ ਅਤੇ ਧੁਲਾਈ ਨੂੰ ਲੈ ਕੇ ਨੋਜਵਾਨ ਵਰਗ ਵਿੱਚ ਵਿਸ਼ੇਸ਼ ਤੋਰ ਤੇ ਜੋਸ਼ ਪਾਇਆ ਜਾ ਰਿਹਾ ਹੈ।ਜਿਸ ਕਾਰਨ ਪੂਰੇ ਸਾਲ ਤੋਂ ਰੁਕੇ ਮਸਜਿਦਾਂ ਦੇ ਕੰਮ ਇਸ ਮਹੀਨੇ ਦੀ ਪਵਿੱਤਰਤਾ ਨੂੰ ਮੁੱਖ ਰੱਖਦਿਆਂ ਕੰਮ ਪਹਿਲ ਦੇ ਅਧਾਰ ਤੇ ਕਰਵਾਏ ਗਏ ਹਨ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media