Friday, July 5, 2024

ਟਰੱਕ ਯੂਨੀਅਨ ਅਪ੍ਰੇਟਰਾਂ ਨੇ ਛਬੀਲ ਲਗਾ ਕੇ ਰਾਹਗੀਰਾਂ ਨੂੰ ਛਕਾਇਆ ਠੰਡਾ ਮਿੱਠਾ ਜਲ

PPN0906201609

ਮਾਲੇਰਕੋਟਲਾ, 9 ਜੂਨ (ਹਰਮਿੰਦਰ ਸਿੰਘ ਭੱਟ) – ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਗਰਮੀ ‘ਚ ਝੂਲਸ ਰਹੇ ਉੱਤਰੀ ਭਾਰਤ ਦੇ ਅਮੀਰ ਘਰਾਣਿਆਂ ਨਾਲ ਸਬੰਧਤ ਲੋਕਾਂ ਨੇ ਤਾਂ ਜਿਥੇ ਸਕੂਲਾਂ ‘ਚ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਹੋ ਜਾਣ ਕਾਰਨ ਪਰਿਵਾਰਾਂ ਨੂੰ ਨਾਲ ਲੈ ਕੇ ਸ਼ਿਮਲਾ ਹਿਮਾਚਲ ਪ੍ਰਦੇਸ਼, ਕੁੱਲੂ ਮਨਾਲੀ, ਸ਼੍ਰੀਨਗਰ ਵਰਗੇ ਠੰਡੇ ਇਲਾਕਿਆਂ ਨੂੰ ਚਾਲੇ ਪਾ ਦਿੱਤੇ ਹਨ ਉਥੇ ਮੱਧ ਵਰਗੀ ਲੋਕਾਂ ‘ਚ ਗਰਮੀ ਤੋਂ ਬਚਣ ਲਈ ਔਖੇ-ਸੋਖੇ ਏ.ਸੀ. ਲਗਵਾਉਣ ਦੀ ਕਾਫੀ ਹੋੜ ਜਿਹੀ ਲੱਗੀ ਪਈ ਹੈ।ਅੰਤਾਂ ਦੀ ਪੈ ਰਹੀ ਗਰਮੀ ਕਾਰਨ ਤ੍ਰਾਹ-ਤ੍ਰਾਹ ਕਰਦੇ ਲੋਕਾਂ ਨੂੰ ਰਾਹਤ ਦਿਵਾਉਣ ਲਈ ਸਮਾਜ ਸੇਵੀ ਸੰਸਥਾਵਾਂ ਤੇ ਆਮ ਲੋਕਾਂ ਵੱਲੋਂ ਜਿਥੇ ਥਾਂ-ਥਾਂ ਠੰਡੇ ਪਾਣੀ ਦੀਆਂ ਛਬੀਲਾਂ ਲਗਾ ਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਜਾ ਰਹੀ ਹੈ।ਉਥੇ ਟਰੱਕ ਯੂਨੀਅਨ ਮਾਲੇਰਕੋਟਲਾ ਦੇ ਅਪ੍ਰੇਟਰਾਂ ਵੱਲੋਂ ਯੂਨੀਅਨ ਦੇ ਪ੍ਰਧਾਨ ਗੁਰਮੇਲ ਸਿੰਘ ਨੌਧਰਾਣੀ ਦੀ ਅਗਵਾਈ ਹੇਠ ਅੱਜ ਸਥਾਨਕ ਧੂਰੀ ਰੋਡ ਬਾਈਪਾਸ ‘ਤੇ ਚੌਕ ‘ਚ ਠੰਡੇ-ਮਿੱਠੇ ਪਾਣੀ ਦੀ ਛਬੀਲ ਲਗਾ ਕੇ ਆਉਂਦੇ ਜਾਂਦੇ ਰਾਹਗੀਰਾਂ ਅਤੇ ਬੱਸਾਂ, ਟਰੱਕਾਂ, ਕਾਰਾਂ ਤੇ ਹੋਰ ਵਾਹਨਾਂ ਨੂੰ ਰੋਕ-ਰੋਕ ਕੇ ਸਵਾਰੀਆਂ ਨੂੰ ਠੰਡਾ ਪਾਣੀ ਪਿਲਾ ਕੇ ਕੜਾਕੇ ਦੀ ਗਰਮੀ ਤੋਂ ਰਾਹਤ ਦਿਵਾਈ ਗਈ।ਟਰੱਕ ਯੂਨੀਅਨ ਦੇ ਪ੍ਰਧਾਨ ਗੁਰਮੇਲ ਸਿੰਘ ਧਾਲੀਵਾਲ ਨੇ ਇਸ ਸਮੇਂ ਦੱਸਿਆ ਕਿ ਯੂਨੀਅਨ ਦੇ ਅਪ੍ਰੇਟਰਾਂ ਵੱਲੋਂ ਹਰ ਸਾਲ ਕੜਾਕੇ ਦੀ ਗਰਮੀ ਮੌਕੇ ਇਹ ਛਬੀਲ ਲਗਾ ਕੇ ਲੋਕਾਂ ਨੂੰ ਠੰਡਾ-ਮਿੱਠਾ ਜਲ ਛਕਾਇਆ ਜਾਂਦਾ ਹੈ।ਉਨ੍ਹਾਂ ਆਪਣੇ ਅਪ੍ਰੇਟਰ ਸਾਥੀਆਂ ਵੱਲੋਂ ਇਸ ਸ਼ਲਾਘਾਯੋਗ ਕਾਰਜ ‘ਚ ਵਧ-ਚੜ੍ਹ ਕੇ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਪਿਆਸਿਆਂ ਨੂੰ ਪਾਣੀ ਪਿਲਾਉਣਾ ਬਹੁਤ ਹੀ ਨੇਕ ਸੇਵਾ ਹੈ।ਇਸ ਮੌਕੇ ਸੇਵਾ ਨਿਭਾਉਣ ਵਾਲਿਆਂ ‘ਚ ਮੁੱਖ ਤੌਰ ‘ਤੇ ਪ੍ਰਧਾਨ ਗੁਰਮੇਲ ਸਿੰਘ ਧਾਲੀਵਾਲ, ਚੌਧਰੀ ਉਮਰਦੀਨ, ਅਬਦੁੱਲ ਸੱਤਾਰ, ਮੁਹੰਮਦ ਅਸਲਮ ਬੱਗਾ, ਬਲਦੇਵ ਸਿੰਘ ਰੁੜਕਾ, ਪ੍ਰਸੋਤਮ ਪੰਡਿਤ ਜੀ, ਮੁਹੰਮਦ ਸ਼ਕੀਲ, ਮੁਨਸ਼ੀ ਦਵਿੰਦਰ ਸਿੰਘ, ਚੰਦ ਸਿੰਘ, ਮੁਨਸ਼ੀ ਬਿੱਲੂ ਅਤੇ ਮੁਹੰਮਦ ਸ਼ੀਦ ਸ਼ਾਮਲ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply