ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ ਬਿਊਰੋ) – ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੀ ਅੰਮ੍ਰਿਤਸਰ ਸੰਸਦੀ ਸੀਟ ਤੋਂ ਹੋਈ ਹਾਰ ਤੋਂ ਬਾਅਦ ਨੈਤਿਕ ਤੌਰ ‘ਤੇ ਹਾਰ ਦੀ ਜਿੰਮੇਵਾਰੀ ਲੈਂਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਲ ਜੋਸ਼ੀ ਨੇ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਭਾਜਪਾ ਪ੍ਰਦੇਸ਼ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੂੰ ਭੇਜ ਦਿਤਾ ਹੈ।ਅਤੇ ਕਿਹਾ ਹੈ ਕਿ ਉਨਾਂ ਦਾ ਅਸਤੀਫਾ ਮੁੱਖ ਮੰਤਰੀ ਪਾਸ ਮੰਜੂਰੀ ਲਈ ਭੇਜ ਦਿਤਾ ਜਾਵੇ।ਅਸਤੀਫਾ ਭੇਜਣ ਉਪਰੰਤ ਸ੍ਰੀ ਜੋਸ਼ੀ ਨੇ ਕਿਹਾ ਕਿ ਜੇਤਲੀ ਅੰਮ੍ਰਿਤਸਰ ਤੋਂ ਚੋਣ ਜਿੱਤਣ ਲਈ ਬੜੇ ਵਿਸ਼ਵਾਸ਼ ਨਾਲ ਆਏ ਸਨ, ਪ੍ਰੰਤੂ ਅਸੀਂ ਉਨਾਂ ਦਾ ਵਿਸ਼ਵਾਸ਼ ਕਾਇਮ ਰੱਖਣ ਵਿੱਚ ਨਾਕਾਮ ਰਹੇ ਹਾਂ।ਉਨਾਂ ਕਿਹਾ ਕਿ ਅਰੁਣ ਜੇਤਲੀ ਨੂੰ ਉਹ ਗੁਰੂ ਨਗਰੀ ਦੇ ਭਲੇ ਲਈ ਲੈ ਕੇ ਆਏ ਸਨ, ਅਤੇ ਉਨਾਂ ਦੀ ਇੱਛਾ ਸੀ ਕਿ ਅੰਮ੍ਰਿਤਸਰ ਦਾ ਵਿਕਾਸ ਕਰਵਾਇਆ ਜਾਵੇ ਅਤੇ ਅੰਮ੍ਰਿਤਸਰ ਨੂੰ ਦੁਨੀਆ ਦਾ ਬਿਹਤਰੀਨ ਸ਼ਹਿਰ ਬਣਾਇਆ ਜਾਵੇ।ਸ੍ਰੀ ਜੇਤਲੀ ਦਾ ਵਿਜ਼ਨ ਸੀ ਕਿ ਇਥੇ ਉਦਯੋਗ ਸਥਾਪਿਤ ਹੋਣ, ਇੰਟਰਨੈਸ਼ਨਲ ਟਰੇਡ ਸੈਂਟਰ ਬਣੇ £ ਲੇਕਿਨ ਅੰਮ੍ਰਿਤਸਰ ਵਾਸੀਆਂ ਨੇ ਸ੍ਰੀ ਜੇਤਲੀ ਨੂੰ ਹਰਾ ਕੇ ਇਹ ਸਭ ਕੁੱਝ ਗਵਾ ਲਿਆ ਹੈ, ਜਿਸ ਦਾ ਵਿਸ਼ਵਾਸ਼ ਸ਼ਹਿਰ ਵਾਸੀਆਂ ਨੂੰ ਬਾਅਦ ਵਿੱਚ ਹੋਵੇਗਾ।ਸ੍ਰੀ ਜੋਸ਼ੀ ਨੇ ਕਿਹਾ ਕਿ ਜਿਥੇ ਕੇਂਦਰ ਵਿੱਚ ਭਾਜਪਾ ਦੀ ਵੱਡੀ ਜਿੱਤ ਨਾਲ ਐਨ.ਡੀ.ਏ ਦੀ ਸਰਕਾਰ ਬਨਣ ਤੇ ਖੁਸ਼ੀ ਹੈ, ਉਥੇ ਅੰਮ੍ਰਿਤਸਰ ਆਏ ਇੰਨੇ ਵੱਡੇ ਨੇਤਾ ਦਾ ਹਾਰ ਹੋ ਜਾਣ ਨਾਲ ਅਫਸੋਸ ਵੀ hY[
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …