Saturday, July 5, 2025
Breaking News

ਅੰਮ੍ਰਿਤਸਰ ਵਾਸੀਆਂ ਦੇ ਫੈਸਲੇ ਦਾ ਸਨਮਾਨ ਕਰਦਾ ਹਾਂ-ਜੇਤਲੀ

PPN160508

ਅੰਮ੍ਰਿਤਸਰ, 16 ਮਈ (ਸੁਖਬੀਰ ਸਿੰਘ)- ਗੁਰੂ ਨਗਰੀ ਤੋਂ ਭਾਜਪਾ ਦੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਉਨਾਂ ਨੂੰ ਇਥੇ ਜੋ ਪਿਆਰ ਤੇ ਅਸ਼ੀਰਵਾਦ ਮਿਲਿਆ ਹੈ, ਉਸ ਲਈ ਉਹ ਸਾਰਿਆਂ ਦੇ ਦਿਲੋਂ ਸ਼ੁਕਰਗੁਜਾਰ ਹਨ, ਅਤੇ ਉਹ ਲੋਕਾਂ ਦੇ ਫੈਸਲੇ ਦਾ ਵੀ ਸਨਮਾਨ ਕਰਦੇ ਹਨ।ਉਨਾਂ ਨੇ ਕਿਹਾ ਕਿ ਬੇਸ਼ੱਕ ਉਹ ਚੋਣ ਹਾਰ ਗਏ ਹਨ ਪ੍ਰੰਤੂ ਜਨਤਾ ਨਾਲ ਜੋ ਵੀ ਵਾਅਦੇ ਕੀਤੇ ਹਨ ਉਹ ਪੂਰੇ ਕੀਤੇ ਜਾਣਗੇ। ਸ੍ਰੀ ਜੇਤਲੀ ਨੇ ਕਿਹਾ ਕਿ ਸ੍ਰੀ ਨਰੇਂਦਰ ਭਾਈ ਮੋਦੀ ਦੀ ਅਗਵਾਈ ‘ਚ ਐਨ.ਡੀ.ਏ ਅਤੇ ਭਾਜਪਾ ਨੇ ਜੋ ਇਤਿਹਾਸਕ ਜਿਤ ਦਰਜ ਕੀਤੀ ਹੈ, ਉਸ ਲਈ ਉਹ ਦੇਸ਼ ਵਾਸੀਆਂ ਦਾ ਹਾਰਦਿਕ ਧੰਨਵਾਦ ਕਰਦੇ ਹਨ।ਉਨਾਂ ਕਿ ਕੇਂਦਰ ਵਿੱਚ ਬਨਣ ਵਾਲੀ ਸਰਕਾਰ ਤੋਂ ਪੰਜਾਬ ਅਤੇ ਅੰਮ੍ਰਿਤਸਰ ਦਾ ਬਣਦਾ ਹੱਕ ਜਰੂਰ ਲਿਆ ਕੇ ਦੇਣਗੇ ਅਤੇ ਗੁਰੂ ਨਗਰੀ ਨੂੰ ਅੰਤਰਰਾਸ਼ਟਰੀ ਪੱਧਰ ਦੇ ਰੁਤਬੇ ਮੁਤਾਬਿਕ ਹਰ ਸਹਾਇਤਾ ਉਪਲੱਬਧ ਕਰਵਾਈ ਜਾਵੇਗੀ, ਜਿਸ ਦੀ ਉਹ ਹੱਕਦਾਰ ਵੀ ਹੈ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply