Saturday, April 25, 2026

ਜਿਲ੍ਹਾ ਗੁਰਦਾਸਪੁਰ ‘ਚ ਸਾਂਝੇ ਮੈਰੀਟੋਰੀਅਸ ਸਕੂਲਾਂ ਦੇ ਟੈਸਟ ਲਈ ਪ੍ਰੀਖਿਆ ਕੇਂਦਰ ਦਾ ਜਾਇਜ਼ਾ

PPN1106201601

ਗੁਰਦਾਸਪੁਰ, 11 ਜੂਨ (ਪੱਤਰ ਪ੍ਰੇਰਕ) – ਪੰਜਾਬ ਭਰ ਦੇ ਮੈਰੀਟੋਰੀਅਸ ਸਕੂਲਾਂ ਵਿਚ ਦਾਖਲਿਆਂ ਵਾਸਤੇ ਮਿਤੀ 12 ਜੂਨ ਨੂੰ ਇੱਕ ਸਾਂਝਾ ਟੈਸਟ ਲਿਆ ਜਾ ਰਿਹਾ ਹੈ।ਜਿਲਾ ਗੁਰਦਾਸਪੁਰ ਵਿਚ 679 ਵਿਦਿਆਰਥੀ ਇਸ ਸਾਂਝੀ ਦਾਖਲਾ ਪ੍ਰੀਖਿਆ ਵਿਚ ਬੈਠ ਰਹੇ ਹਨ।ਸੁਖਜਿੰਦਰਾ ਕਾਲਜ ਗੁਰਦਾਸਪੁਰ ਵਿਖੇ ਟੈਸਟ ਵਿਚ ਨਿਯੁੱਕਤ ਅਮਲੇ ਦੀ ਇਕ ਜਰੂਰੀ ਮੀਟਿੰਗ ਨੋਡਲ ਅਫਸਰ ਕਮ ਡਿਪਟੀ ਡੀ.ਈ.ਓ ਸ੍ਰੀ ਭਾਰਤ ਭੂਸ਼ਨ ਤੇ ਦਫਤਰੀ ਅਮਲੇ ਦੀ ਨਿਗਰਾਨੀ ਹੇਠ ਕੀਤੀ ਗਈ ਜਿਸ ਵਿਚ ਸਾਂਝੀ ਦਾਖਲਾ ਪ੍ਰੀਖਿਆ ਵਿਭਾਗ ਵੱਲੋ ਸੁਚਾਰੂ ਤੇ ਵਧੀਆਂ ਤਰੀਕੇ ਨਾਲ ਸਾਂਝੇ ਟੈਸਟ ਨੂੰ ਨੇਪਰੇ ਚਾੜਨ ਦੀਆਂ ਹਦਾਇਤਾਂ ਸਬੰਧੀ ਸੁਪਰਡੈਂਟ ਤੇ ਨਿਗਰਾਨ ਅਮਲੇ ਨੂੰ ਹਦਾਇਤਾਂ ਦਿਤੀਆਂ ਗਈਆਂ, ਜਿਸ ਨੂੰ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਵੀ ਸੰਦੇਸ਼ ਦਿਤਾ ਕਿ ਪ੍ਰੀਖਿਆ ਹਾਲ ਵਿਚ ਮੋਬਾਇਲ ਫੋਨ, ਬਲਿਊ ਟੁੱਥ ਲੈਜਾਣ ‘ਤੇ ਪਾਬੰਦੀ ਹੋਵੇਗੀ ਤੇ ਨਿਗਰਾਨ ਅਮਲਾ ਇਸ ਗੱਲ ਦਾ ਧਿਆਨ ਰੱਖੇਗਾ ਕਿ ਕਿਸੇ ਵੀ ਵਿਦਿਆਰਥੀ ਕੋਲ ਮੋਬਾਇਲ ਆਦਿ ਨਾ ਹੋਵੇ।ਵਿਦਿਆਰਥੀਆਂ ਨੂੰ ਪ੍ਰੀਖਿਆ ਹਾਲ ਵਿਚ ਕੋਈ ਪ੍ਰੇਸ਼ਾਨੀ ਨਹੀ ਹੋਣ ਦਿਤੀ ਜਾਵੇਗੀ।ਇਸ ਸਬੰਧੀ ਸੁਖਜਿੰਦਰਾ ਕਾਲਜ਼ ਦੇ ਪ੍ਰੀਖਿਆ ਮੈਰੀਟੋਰੀਅਸ ਇੰਚਾਰਜ ਸ੍ਰੀ ਮਨੋਜ ਕੁਮਾਰ ਨੇ ਵਿਸ਼ਵਾਸ ਦਿਵਾਇਆ ਹੈ।ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸਮੇ ਤੇ ਪ੍ਰੀਖਿਆ ਹਾਲ ਵਿਚ ਪ੍ਰਵੇਸ਼ ਕਰਨ ਵਾਸਤੇ ਦਿਸ਼ਾ ਨਿਰਦੇਸ਼ ਦਿਤੇ ਗਏ।ਇਸ ਸਮੇ ਵੱਖ ਵੱਖ ਸਕੂਲਾਂ ਦੇ ਲੈਕਚਰਾਰਾਂ ਤੋ ਇਲਾਵਾ ਨੋਡਲ ਅਫਸਰ ਕਮ ਡਿਪਟੀ ਡੀ.ਈ.ਓ ਸ੍ਰੀ ਭਾਰਤ ਭੂਸ਼ਨ, ਕੋਆਰਡੀਨੇਟਰ ਸ੍ਰੀ ਸੁਚੈਨ ਸਿੰਘ ਸੰਧੂ, ਨਰਿੰਦਰ ਬਰਨਾਲ, ਮਨੋਜ਼ ਕੁਮਾਰ ਆਦਿ ਹਾਜਰ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply