Saturday, April 25, 2026

ਅਦਾਲਤ ‘ਚ ਪੇਸ਼ ਕੀਤੇ ਪਰਲਜ਼ ਗਰੁੱਪ ਦੇ ਚੇਅਰਮੈਨ ਤੇ ਅਹੁਦੇਦਾਰਾਂ ਨੂੰ ਨਿਵੇਸ਼ਕਾਂ ਨੇ ਘੇਰਿਆ

PPN1106201603

ਬਠਿੰਡਾ, 11 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਦੇ ਮਾਮਲੇ ਵਿਚ ਸੀ.ਬੀ.ਆਈ ਵੱਲੋ ਗ੍ਰਿਫਤਾਰ ਕੀਤੇ ਗਏ ਪਰਲਜ਼ ਕੰਪਨੀ ਦੇ ਚੇਅਰਮੈਨ ਅਤੇ ਇਸਦੇ ਚਾਰ ਚੋਟੀ ਦੇ ਅਹੁੱਦੇਦਾਰਾਂ ਨੂੰ ਬਠਿੰਡਾ ਪੁਲਿਸ ਤਿੰਨ ਦਿਨਾਂ ਪੁਲਿਸ ਰਿਮਾਂਡ ਤੇ ਲਿਆਦਾ ਗਿਆ।ਪਰਲਜ਼ ਕੰਪਨੀ ਦੇ ਅਹੁਦੇਦਾਰਾਂ ਨੂੰ ਅਦਾਲਤ ‘ਚ ਪੇਸ਼ ਕਰਨ ਦੀ ਸੂਚਨਾ ਮਿਲਦਿਆਂ ਪਰਲਜ਼ ਦੇ ਨਿਵੇਸ਼ਕ ਮੌਕੇ ਪਹੰਚ ਗਏ ਅਤੇ ਕੰਪਨੀ ਖਿਲਾਫ ਨਾਅਰੇਬਾਜੀ ਕੀਤੀ ਭੜਕੇ ਮੁਜਾਹਰਾਕਾਰੀਆਂ ਅਤੇ ਪੁਲਿਸ ਵਿਚਕਾਰ ਧੱਕਾਮੁੱਕੀ ਵੀ ਹੋਈ ।ਇਸ ਮੌਕੇ ਪੁਲਿਸ ਮੁਲਾਜਮਾਂ ਨੇ ਰੋਸ ਜਤਾ ਰਹੇ ਲੋਕਾਂ ਨੂੰ ਉੱਥੋਂ ਜਬਰੀ ਖਦੇੜ ਦਿੱਤਾ ਅਤੇ ਭੰਗੂ ਤੇ ਉਸ ਦੇ ਸਾਥੀਆਂ ਨੂੰ ਪੁਲਿਸ ਜਾਂਚ ਲਈ ਲੈ ਗਈ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਸੁਵਪਨ ਸ਼ਰਮਾ ਦਾ ਕਹਿਣਾ ਸੀ ਕਿ ਚਾਰਾਂ ਮੁਲਜਮਾਂ ਦਾ 13 ਤਰੀਕ ਤੱਕ ਦਾ ਰਿਮਾਂਡ ਲਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਹੁਣ ਪੁਲਿਸ ਬਠਿੰਡਾ ‘ਚ ਦਰਜ ਹੋਏ ਇੱਕ ਮਾਮਲੇ ਦਾ ਭੇਦ ਜਾਨਣ ਲਈ ਪੁੱਛਗਿੱਛ ਕਰੇਗੀ ਜਦੋਂ ਕਿ ਬਾਕੀ ਕੇਸਾਂ ਦੀ ਪੜਤਾਲ ਸੀ ਬੀ ਆਈ ਕੋਲ ਹੈ।
ਇਥੇ ਜਿਕਰਯੋਗ ਹੈ ਕਿ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ 45 ਹਜਾਰ ਕਰੋੜ ਰੁਪਏ ਦੇ ਘੋਟਾਲੇ ਸੰਬਧੀ ਮਾਮਲੇ ਦਰਜ ਹੋਏ ਸਨ ਅਦਾਲਤ ‘ਚ ਪੇਸ਼ ਕੀਤੇ ਜਾਣ ਵਾਲਿਆਂ ‘ਚ ਪਰਲਜ਼ ਗੋਲਡਨ ਫਾਰੈਸਟ ਲਿਮਟਿਡ (ਪੀਜੀਐਫ) ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਨਿਰਮਲ ਸਿੰਘ ਭੰਗੂ, ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ, ਡਾਇਰੈਕਟਰ ਗੁਰਮੀਤ ਸਿੰਘ ਅਤੇ ਸੁਬਰਤਾ ਭੱਟਾਚਾਰੀਆ ਡਾਇਰੈਕਟਰ ਪਰਲ ਐਗਰੋਟੈੱਕ ਕਾਰਪੋਰੇਸ਼ਨ ਲਿਮਟਿਡ (ਪੀਏਸੀਐਲ) ਸ਼ਾਮਲ ਹਨ।ਇਸ ਤੋਂ ਪਹਿਲਾਂ ਦਿੱਲੀ ਪੁਲਿਸ ਇਨ੍ਹਾਂ ਚਾਰਾਂ ਵਿਅਕਤੀ ਨੂੰ ਭਾਰੀ ਸੁਰੱਖਿਆ ਹੇਠ ਦਿੱਲੀ ਤੋਂ ਬਠਿੰਡਾ ਪ੍ਰੋਡਕਸ਼ਨ ਵਰੰਟਾਂ ਤਹਿਤ ਬਠਿੰਡਾ ਲਿਆਈ ਸੀ ਬਠਿੰਡਾ ਦੇ ਥਾਣਾ ਕੈਂਟ ਪੁਲਿਸ ਨੇ ਇੰਨ੍ਹਾਂ ਚਾਰਾਂ ਖਿਲਾਫ ਇੱਕ ਜੂਨ ਨੂੰ ਰਾਜ ਕੁਮਾਰ ਪੁੱਤਰ ਆਸ਼ਾ ਰਾਮ ਵਾਸੀ ਬਾਲਮੀਕ ਕਲੋਨੀ ਫਰੀਦਕੋਟ ਦੀ ਸ਼ਕਾਇਤ ਤੇ ਧਾਰਾ 406 ਤੇ 420 ਤਹਿਤ ਕੇਸ ਦਰਜ ਕੀਤਾ ਸੀ ਸੂਤਰਾਂ ਮੁਤਾਬਕ ਬਠਿੰਡਾ ‘ਚ ਪੁਲਿਸ ਕੋਲ ਪਰਲਜ਼ ਕੰਪਨੀ ਖਿਲਾਫ ਤਕਰੀਬਨ ਸੌ ਤੋਂ ਡੇਢ ਸੌ ਲੋਕਾਂ ਵੱਲੋਂ ਸ਼ਕਾਇਤਾਂ ਦਿੱਤੀਆਂ ਹੋਈਆਂ ਹਨ ਰਾਜ ਕੁਮਾਰ ਨੇ ਪੈਸੇ ਵਾਪਿਸ ਲੈਣ ਲਈ ਹਾਈਕੋਰਟ ਅੱਗੇ ਚਾਰਾਜੋਈ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਹਰਕਤ ‘ਚ ਆਈ ਹੈ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਰਾਜ ਕੁਮਾਰ ਨੇ ਦੱਸਿਆ ਕਿ ਉਸਨੇ ਪੀ.ਏ.ਸੀ.ਐਲ ਕੰਪਨੀ ਵਿੱਚ ਨਿਵੇਸ਼ ਕੀਤਾ ਸੀ ਪਰ ਮੁਲਜਮਾਂ ਨੇ ਉਸ ਦੇ ਪੈਸੇ ਨਾਂ ਮੋੜ ਕੇ ਧੋਖਾਧੜੀ ਕੀਤੀ ਹੈ।
ਗੌਰਤਲਬ ਹੈ ਕਿ ਪਰਲਜ਼ ਗਰੁੱਪ ਦੀਆਂ ਵੱਖ-ਵੱਖ ਨਿਵੇਸ਼ ਸਕੀਮਾਂ ਰਾਹੀਂ ਪੰਜ ਕਰੋੜ ਤੋਂ ਵੱਧ ਲੋਕਾਂ ਤੋਂ ਉਗਰਾਹੇ ਗਏ 45 ਹਜ਼ਾਰ ਕਰੋੜ ਰੁਪਏ ਦੀ ਕਥਿਤ ਹੇਰਾਫੇਰੀ ਦੇ ਦੋਸ਼ ਲੱਗੇ ਹਨ ਪਰਲਜ਼ ਗਰੁੱਪ ਵੱਲੋਂ ਲੋਕਾਂ ਦੀ ਅਮਾਨਤ ‘ਚ ਖਿਆਨਤ ਕਰਨ ਦੇ ਮਾਮਲੇ ਦੀ ਸੀ ਬੀ ਆਈ ਜਾਂਚ ਚੱਲ ਰਹੀ ਹੈ ਸੀ ਬੀ ਆਈ ਨੇ 8 ਜਨਵਰੀ 2016 ਨੂੰ ਇੰਨ੍ਹਾਂ ਚਾਰਾਂ ਜਣਿਆਂ ਨੂੰ ਗ੍ਰਿਫਤਾਰ ਕੀਤਾ ਸੀ ਪਤਾ ਲੱਗਿਆ ਹੈ ਕਿ ਈ ਡੀ ਵੀ ਪਰਲਜ਼ ਦੇ ਚੇਅਰਮੈਨ ਖਿਲਾਫ ਜਾਂਚ ਕਰ ਰਿਹਾ ਹੈ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply