ਬਠਿੰਡਾ, 11 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਟੇਟ ਕਮਿਸ਼ਨਰ ਫਾੱਰ ਪ੍ਰੋਟੇਕਸ਼ਨ ਆਫ ਚਾਇਲਡ ਰਾਈਟਸ ਪੰਜਾਬ ਦੇ ਦਿਸ਼ਾ ਅਨੁਸਾਰ ਜਿਲਾ ਬਾਲ ਸੁਰੱਖਿਆ ਦਫ਼ਤਰ ਵੱਲੋ ਟੀਚਰ ਹੋਮ ਵਿਖੇ ਬੱਚਿਆ ਦੇ ਹੱਕਾਂ ਸਬੰਧੀ ਜਾਗਰੂਕਤਾ ਪ੍ਰੋਗਰਾਮ ਜੋ ਕਿ ਸਿਰਫ਼ ਦਿਖਾਵਾ ਮਾਤਰ ਹੀ ਹੈ? ਕੀ ਪ੍ਰਸ਼ਾਸਨ ਦੁਆਰਾ ਪ੍ਰੋਗਰਾਮ ਦਾ ਆਯੋਜਨ ਕਰਕੇ ਤਸਵੀਰਾਂ ਖਿੱਚ ਕੇ ਕਾਗਜ਼ੀ ਕਾਰਵਾਈ ਪੂਰੀ ਕਰ ਦਿੱਤੀ ਗਈ।ਇਹ ਵਿਚਾਰ ਪ੍ਰਗਟ ਕਰਦਿਆਂ ਅੱਪੂ ਸੋਸਾਇਟੀ ਦੇ ਪ੍ਰਧਾਨ ਕੇਵਲ ਕ੍ਰਿਸ਼ਣ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਵਿੱਚ ਜ਼ਰੂਰਤਮੰਦ ਬੱਚਿਆਂ ਦੀ ਸਹਾਇਤਾ ਲਈ ਦੋ ਵੱਡੀਆਂ ਸੰਸਥਾਵਾਂ ਤੋਂ ਇਲਾਵਾ ਕਈ ਹੋਰ ਸੰਸਥਾਵਾਂ ਕੰਮ ਕਰ ਰਹੀਆਂ ਹਨ।ਜਿਨ੍ਹਾਂ ਕੋਲ ਹੀ ਅਜਿਹੇ ਬੇਹੱਦ ਜਰੂਰਤਮੰਦ ਬੱਚੇ ਹਨ, ਜਿਨ੍ਹਾਂ ਲਈ ਸੰਸਥਾਵਾਂ ਬੱਚਿਆ ਦੀ ਸਹਾਇਤਾ ਲਈ ਜੀ ਜਾਨ ਤੋ ਕੰਮ ਕਰ ਰਹੀਆਂ ਇਨ੍ਹਾਂ ਸੰਸਥਾਵਾਂ ਨੂੰ ਹੀ ਜਦੋ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਵਿੱਚ ਨਹੀ ਬੁਲਾਇਆ ਜਾਂਦਾ ਤਾਂ ਇਸ ਤਰ੍ਹਾ ਦੇ ਪ੍ਰੋਗਰਾਮ ਕਰਨ ਦਾ ਕੀ ਫਾਇਦਾ। ਕਿਉਂਕਿ ਜਿਨ੍ਹਾਂ ਬੱਚਿਆਂ ਦੇ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ, ਉਨ੍ਹਾਂ ਬੱਚਿਆ ਨਾਲ ਹੀ ਉਕਤ ਸੁਸਾਇਟੀਆਂ ਦਾ ਵਾਹ ਪੈਂਦਾ ਹੈ ਅਤੇ ਇਨ੍ਹਾਂ ਸੰਸਥਾਵਾਂ ਨੂੰ ਇਸ ਤਰਾਂ ਦੇ ਪ੍ਰੋਗਰਾਮਾਂ ਬਾਰੇ ਇਤਲਾਹ ਨਾ ਦੇਣੀ ਇਸ ਗੱਲ ਤੋ ਪਤਾ ਚਲਦਾ ਹੈ ਕਿ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਆਪਣੀ ਜਿੰਮੇਵਾਰੀ ਪ੍ਰਤੀ ਕਿੰਨ੍ਹਾਂ ਕੁ ਗੰਭੀਰ ਹੈ।ਕੀ ਸਿਰਫ਼ ਦਿਖਾਵੇ ਦੇ ਹੀ ਪ੍ਰੋਗਰਾਮ ਹੁੰਦੇ ਹਨ ਕਿ ਕਦੇ ਸੱਚ ਵਿੱਚ ਹੀ ਬੱਚੇ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਨਾ ਹੋਣ ਜਾਣ ਅਤੇ ਜੋ ਅਸੀ ਚੈਨ ਨਾਲ ਨੌਕਰੀ ਕਰ ਰਹੇ ਹਾਂ ਉਸ ਵਿੱਚ ਕੋਈ ਖਲਲ ਨਾ ਪੈ ਜਾਵੇ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media