Tuesday, April 28, 2026

ਯਾਦਗਾਰੀ ਹੋ ਨਿਬੜੀ ਸਾਹਿਤਕਾਰ ਰਤਨ ਸਿੰਘ ਨਾਲ ਗੁਜ਼ਾਰੀ ਢਲਦੀ ਦੁਪਹਿਰ

PPN1106201609

ਅੰਮ੍ਰਿਤਸਰ, 11 ਜੂਨ (ਦੀਪ ਦਵਿੰਦਰ ਸਿੰਘ)- ਜਨਵਾਦੀ ਲੇਖ ਸੰਘ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ਨੂੰ ਸਮਰਪਿੱਤ ਅਰੰਭੀ ਸਾਹਿਤਕ ਪ੍ਰੋਗਰਾਮਾਂ ਦੀ ਲੜ੍ਹੀ ਤਹਿਤ ਨਾਮਵਰ ਸਾਹਿਤਕਾਰ ਰਤਨ ਸਿੰਘ ਨਾਲ ‘ਢਲਦੀ ਦੁਪਹਿਰ ਵਿੱਚ ਸਾਹਿਤਕ ਸੰਵਾਦ’ ਸਮਾਗਮ ਰਚਾਇਆ ਗਿਆ।ਸ਼ਾਇਰ ਨਿਰਮਲ ਅਰਪਨ ਦੇ ਗ੍ਰਹਿ ਵਿਖੇ ਹੋਈ ਇਸ ਅਰਥ ਭਰਪੂਰ ਮਹਿਫਲ ਵਿੱਚ ਸਾਹਿਤਕ ਗੁਫਤਗੂ ਦਾ ਮੁੱਢ ਬੰਨਦਿਆਂ ਕਥਾਕਾਰ ਦੀਪ ਦਵਿੰਦਰ ਸਿੰਘ ਨੇ ਦੱਸਿਆ ਕਿ ਸ੍ਰ. ਰਤਨ ਸਿੰਘ ਹੋਰਾਂ ਦੀਆਂ ਬਹੁਮੁੱਲੀਆਂ ਰਚਨਾਵਾਂ ਲੁੇੇਖਕਾਂ ਦੀ ਨਵੀਂ ਅਤੇ ਪੁਰਾਣੀ ਪੀੜ੍ਹੀ ਵਿਚਕਾਰ ਪੁਲ ਦਾ ਕੰਮ ਕਰਦੀਆਂ ਹਨ।ਮਹਿਮਾਨ ਸਾਹਿਤਕਾਰ ਨੇ ਹਾਜ਼ਰੀਨ ਦੇ ਰੂ-ਬ-ਰੂ ਹੁੰਦਿਆਂ ਦੱਸਿਆ ਕਿ ਉਨਾਂ ਰਜਿੰਦਰ ਸਿੰਘ ਬੇਦੀ ਸ੍ਰੀ ਕ੍ਰਿਸ਼ਨ ਚੰਦਰ, ਨਿਦਾ ਫਾਜ਼ਲੀ, ਪ੍ਰੋ. ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਵਰਗੇ ਪ੍ਰੋੜ ਲੇਖਕਾਂ ਦੀ ਨੇੜਤਾ ਵਿੱਚ ਉਨਾਂ ਉਰਦੂ, ਪੰਜਾਬੀ ਅਤੇ ਹਿੰਦੀ ਸਾਹਿਤ ਵਿੱਚ ਲਿਖਣਾ ਸ਼ੁਰੂ ਕੀਤਾ।ਉਨਾਂ ਵਲੋਂ ਗੁਰੂ ਗ੍ਰੰਥ ਸਾਹਿਬ, ਨਾਨਕ ਸਿੰਘ ਦੇ ਨਾਵਲ ‘ਚਿੱਟਾ ਲਹੂ’ ਸਮੇਤ ਪੰਜਾਬੀ ਦੀਆਂ ਬਹੁਤ ਸਾਰੀਆਂ ਸ਼ਾਹਕਾਰ ਪੁਸਤਕਾਂ ਦਾ ਉਰਦੂ ਅਤੇ ਹਿੰਦੀ ਵਿੱਚ ਅਨੁਵਾਦ ਕੀਤਾ।
ਸ਼ਾਇਰ ਨਿਰਮਲ ਅਰਪਨ ਤੇ ਦੇਵ ਦਰਦ ਨੇ ਰਤਨ ਸਿੰਘ ਹੋਰਾਂ ਦੀਆਂ ਪੁਸਤਕਾਂ ‘ਸੁਪਨੇ ਵਾਲੀ ਧਰਤੀ’ ਅੱਖਰਾਂ ਅੰਦਰ ਬਲਦਾ ਦੀਵਾ, ਕਿਣਮਿਣ ਕਣੀਆਂ ਅਤੇ ਉਡਣ ਖਟੋਲਾ ਆਦਿ ਦੇ ਹਵਾਲੇ ਨਾਲ ਦੱਸਿਆ ਕਿ ਉਨਾਂ ਦੀ ਸਮੁੱਚੀ ਰਚਨਾ ਮਾਨਵੀ ਸਰੋਕਾਰਾਂ ਦੇ ਅੰਗ-ਸੰਗ ਹੋ ਕੇ ਗੁਜ਼ਰਦੀ ਹੈ।ਡਾ. ਇਕਬਾਲ ਕੌਰ ਸੌਂਧ, ਕੁਲਵੰਤ ਸਿੰਘ ਸੂਰੀ ਤੇ ਹਰਭਜਨ ਖੇਮਕਰਨੀ ਹੋਰਾਂ ਸਾਂਝੇ ਤੌਰ ਤੇ ਦੱਸਿਆ ਕਿ ਰਤਨ ਸਿੰਘ ਇਕੋ ਵੇਲੇ ਪੰਜਾਬੀ, ਹਿੰਦੀ ਅਤੇ ਉਰਦੂ ਜ਼ਬਾਨ ਵਿੱਚ ਪੜ੍ਹੇ ਜਾਣ ਵਾਲਾ ਮਕਬੂਲ ਲੇਖਕ ਹੈ। ਡਾ. ਅਮਰੀਸ਼, ਮਨਮੋਹਨ ਢਿਲੋਂ ਅਤੇ ਡਾ. ਕੁਲਬੀਰ ਸਿੰਘ ਸੂਰੀ ਨੇ ਕਿਹਾ ਕਿ ਵਿਦਵਾਨ ਲੇਖਕ ਆਪਣੀ ਜਿੰਦਗੀ ਦਾ ਪਕੇਰਾ ਅਨੁਭਵ ਸਰਲ ਭਾਸ਼ਾ ਵਿੱਚ ਕਹਿਣ ਦੀ ਸਮਰੱਥਾ ਰੱਖਦਾ ਹੈ। ਜਨਵਾਦੀ ਲੇਖਕ ਸੰਘ ਵਲੋਂ ਡਾ. ਹਜਾਰਾ ਸਿੰਘ ਚੀਮਾ ਅਤੇ ਸੁਮੀਤ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਾਹਿਤਕ ਸਮਾਗਮਾਂ ਦੀ ਨਿਰੰਤਰਤਾ ਦੀ ਵਚਨਬੱਧਤਾ ਨੂੰ ਦੁਹਰਾਇਆ ।  ਇਸ ਢਲਦੀ ਦੁਪਹਿਰ ਨੂੰ ਯਾਦਗਾਰੀ ਬਣਾਉ ਲਈ ਹੋਰਨਾਂ ਤੋਂ ਇਲਾਵਾ ਧਰਵਿੰਦਰ ਔਲਖ, ਸਰਬਜੀਤ ਸੰਧੂ, ਮਲਵਿੰਦਰ, ਜਗਜੀਤ ਗਿੱਲ, ਸੁਨੀਤਾ ਰਾਣੀ ਹਰਜੀਤ ਸੰਧੂ, ਗੁਰਬਾਜ ਤੋਲਾ ਨੰਗਲ, ਜਗਤਾਰ ਗਿੱਲ, ਮੁਖਤਾਰ ਸਿੰਘ ਛੀਨਾ, ਮਨਮੋਹਨ ਬਾਸਰਕੇ, ਵਰਿਆਮ ਅਸਰ ਆਦਿ ਵਿਦਵਾਨ ਲੇਖਕਾਂ ਨੇ ਸਮਾਗਮ ਨੂੰ ਭਰਪੂਰਤਾ ਬਖਸ਼ੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply