Saturday, March 21, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 13 ਜੂਨ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਨਾਗਾਲੈਂਡ ‘ਚ 4.5 ਰਿਐਕਟਰ ਸਕੈਲ ਦੇ ਲੱਗੇ ਭੂਚਾਲ ਦੇ ਝਟਕੇ।

▶ ਅਮਰੀਕਾ ਦੇ ਫਲੋਰੇਡਾ ਦੀ ਨਾਈਟ ਕਲੱਬ ‘ਚ ਵੱਡਾ ਅੱਤਵਾਦੀ ਹਮਲਾ – ਆਈ.ਐਸ.ਆਈ.ਐਸ ਹਮਲਾਵਰ ਨੇ ਅਸਾਲਟ ਰਾਈਫਲ ਨਾਲ ਕੀਤੀ ਫਾਇਰਿੰਗ – 50 ਦੀ ਮੌਤ, 53 ਦੇ ਕਰੀਬ ਜਖਮੀ।

▶ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ – ਦਿਲ ਦੁਖਾਉਣ ਵਾਲਾ ਸੀ ਅੱਜ ਦਾ ਦਿਨ, ਅਮਰੀਕਾ ਦਾ ਹੋਇਆ ਵੱਡਾ ਨੁਕਸਾਨ।

▶ ਫਲੋਰੀਡਾ ਤੇ ਆਰਲੈਂਡੋ ‘ਚ ਐਮਰਜੈਂਸੀ ਲਗਾਈ – ਜਾਂਚ ਤੇਜੀ ਨਾਲ ਜਾਰੀ।

▶ ਆਈ.ਐਸ.ਆਈ.ਐਸ ਦੇ ਉਮਰ ਮਤੀਨ ਨੇ ਪੁਲਿਸ ਨੂੰ ਫੋਨ ਕਰਕੇ ਲਈ ਹਮਲੇ ਦੀ ਜਿੰਮੇਵਾਰੀ –  ਅਫਗਾਨਿਸਤਾਨ ਮੂਲ ਦਾ ਅਮਰੀਕਾ ਨਾਗਰਿਕ ਦੱਸਿਆ ਜਾਂਦਾ ਹੈ ਉਮਰ ਮਤੀਨ।

▶ ਹਰਿਆਣਾ ਦੇ ਸੀ.ਐਮ. ਖੱਟੜ ਨੇ ਪ੍ਰਦਰਸ਼ਨਕਾਰੀ ਜਾਟ ਆਗੂਆਂ ਅਤੇ ਖਾਪ ਪੰਚਾਇਤਾਂ ਨੂੰ ਲੱਗਬਾਤ ਲਈ ਬੁਲਾਇਆ – 15 ਜੂਨ ਨੂੰ ਰੱਖੀ ਮੀਟਿੰਗ।

▶ ਕਾਂਗਰਸ ਪਾਰਟੀ ‘ਚ ਵੱਡਾ ਫੇਰਬਦਲ – ਕਮਲ ਨਾਥ ਨੂੰ ਪੰਜਾਬ  ਤੇ ਹਰਿਆਣਾ ਅਤੇ ਗੁਲਾਮ ਨਬੀ ਅਜ਼ਾਦ ਨੂੰ ਉਤਰ ਪ੍ਰਦੇਸ਼ ਕਾਂਗਰਸ ਦਾ ਇੰਚਾਰਜ ਬਣਾਇਆ।

▶ 1984 ਕਤਲੇਆਮ ਮਾਮਲੇ ‘ਚ ਕੇਂਦਰ ਸਰਕਾਰ ਵਲੋਂ ਬਣਾਈ ਗਈ ਐਸ.ਆਈ.ਟੀ ਮੁੜ ਖੋਲੇਗੀ ਸਬੂਤਾਂ ਅਤੇ ਗਵਾਹਾਂ ਦੀ ਘਾਟ ਕਾਰਨ ਬੰਦ ਕੀਤੀਆਂ 75 ਫਾਇਲਾਂ।

▶ ਕੇਂਦਰੀ ਐਸ.ਆਈ.ਟੀ ਵਲੋਂ 75 ਫਾਈਲਾਂ ਮੁੜ ਖੋਲ੍ਹਣ ਦੇ ਐਲਾਨ ‘ਤੇ ਬੋਲੇ ਸਿਮਰਨਜੀਤ ਸਿੰਘ ਮਾਨ –  ਜਾਂਚ ਲਈ ਪਹਿਲਾਂ ਵੀ ਕਈ ਐਸ.ਆਈ.ਟੀ ਬਣੀਆਂ ਪਰ ਨਤੀਜਾ ਜ਼ੀਰੋ ਨਿਕਲਿਆ।

▶ ਪੰਜਾਬ ਚੋਣਾਂ ਦੇ ਮੱਦੇਨਜ਼ਰ ਅਕਾਲੀ ਭਾਜਪਾ ਗਠਜੋੜ 1984 ਕਤਲੇਆਮ ਦੀ ਜਾਂਚ ਦੇ ਨਾਮ ‘ਤੇ ਕਰ ਰਿਹਾ ਹੈ ਖਾਨਾਪੂਰਤੀ – ਅੰਮ੍ਰਿਤਸਰ ‘ਚ ਬੋਲੇ ਐਸ.ਐਚ.ਫੂਲਕਾ।

▶ ਦਮਦਮੀ ਟਕਸਾਲ ਦੇ ਕਥਾਵਾਚਕ ਭਾਈ ਸੰਦੀਪ ਸਿੰਘ ਉਪਰ ਲੁਧਿਆਣਾ ‘ਚ 20-25 ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ – ਗੰਭੀਰ ਹਾਲਤ ‘ਚ ਸੰਦੀਪ ਸਿੰਘ ਨੂੰ ਡੀ.ਐਮ.ਸੀ ਹਸਪਤਾਲ ‘ਚ ਕਰਾਇਆ ਦਾਖਲ।

▶ ਅੰਮ੍ਰਿਤਸਰ ਦੇ ਮਾਨਾਵਾਲਾ ਵਿਖੇ ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ‘ਤੇ ਕਾਰ ਟ੍ਰੈਕਟਰ ਹਾਦਸਾ – 1 ਦੀ ਮੌਤ 6 ਜਖਮੀ।

▶ ਫਾਜ਼ਿਲਕਾ ਸਰਹੱਦ ‘ਤੇ ਤਸਕਰਾਂ ਨਾਲ ਮੁਕਾਬਲੇ ਦੋਰਾਨ ਬੀ.ਐਸ.ਐਫ ਵਲੋਂ 2 ਘੁਸਪੇਠੀਏ ਹਲਾਕ ਅਤੇ 1 ਕਾਬੂ – 15 ਕਿਲੋ ਹੈਰੋਇਨ, 2 ਪਿਸਤੋਲ, 1 ਰਾਈਫਲ ਤੇ ਗੋਲੀਆਂ ਬਰਾਮਦ।

▶ ਸ਼ਾਇਨਾ ਨੇਹਵਾਲ ਨੇ ਜਿੱਤਿਆ ਆਸਟ੍ਰੇਲੀਆਈ ਸੁਪਰ ਸੀਰੀਜ਼ ਓਪਨ ਖਿਤਾਬ – ਚੀਨ ਦੀ ਯੂ.ਸੁਨ ਨੂੰ ਹਰਾਇਆ।

▶ ਪੰਜਾਬ ‘ਤੇ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੌਲੰਕੀ ਵਲੋਂ ਪੰਚਕੁਲਾ ‘ਚ 3 ਦਿਨਾਂ ਯੋਗਾ ਕੈਂਪ ਦਾ ਉਦਘਾਟਨ – ਬਾਬਾ ਰਾਮਦੇਵ ਕਰਵਾਇਆ ਯੋਗਾ।

▶ ਜੰਮੂ ਕਸ਼ਮੀਰ ਦੇ ਕੁਲਗਾਮ ਵਿਖੇ ਪੁਲਿਸ ਪਾਰਟੀ ‘ਤੇ ਹਮਲਾ – 4 ਜਖਮੀ – ਭਾਲ ਦੀ ਕਾਰਵਾਈ ਜਾਰੀ।

▶ ਬਠਿੰਡਾ ਪੁਲਿਸ ਵਲੋਂ ਅੰਤਰਰਾਜ਼ੀ ਚੋਰ ਗਿਰੋਹ ਦਾ ਪਰਦਾਫਾਸ਼ 20 ਲੱਖ ਦੇ ਸਮਾਨ ਸਮੇਤ 7 ਮੈਂਬਰ ਗ੍ਰਿਫਤਾਰ।

▶ ਹਰਿਆਣਾ ਜਾਟ ਰਿਜ਼ਰਵੇਸ਼ਨ ਸੰਘਰਸ਼ ਸਮਿਤੀ ਦੇ ਯਸ਼ਪਾਲ ਮਲਿਕ ਖਿਲਾਫ ਜਾਨੋ ਮਾਰਨ ਦੀ ਧਮਕੀ ਦਾ ਕੇਸ – ਦਲਜੀਤ ਘੰਗਾਲ ਦੇ ਸ਼ਿਕਾਇਤ ‘ਤੇ ਕਾਰਵਾਈ।

▶ ਤਰਨ ਤਾਰਨ ਪੁਲਿਸ ਵਲੋਂ  ਕਿਲੋ ਹੈਰੋਇਨ ਸਮੇਤ 1 ਗ੍ਰਿਫਤਾਰ।

▶ ਸਮਰਾਲਾ ਦੇ ਪੁਲਿਸ ਸਟੇਸ਼ਨ ‘ਚ ਏ.ਐਸ.ਆਈ ਅਮਰਜੀਤ ਸਿੰਘ ਦੀ ਸ਼ੱਕੀ ਹਲਾਤਾਂ ‘ਚ ਮੌਤ – ਅਸਲਾ ਸਾਫ ਕਰਦਿਆਂ ਚੱਲੀ ਗੋਲੀ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply