Wednesday, July 3, 2024

ਚੰਨਣਕੇ ਵਿਖੇ ਮਲੇਰੀਆ ਸਬੰਧੀ ਲੱਗਾ ਕੈਂਪ

PPN1806201610
ਚੌਂਕ ਮਹਿਤਾ, 18 ਜੂਨ (ਜੋਗਿੰਦਰ ਸਿੰਘ ਮਾਣਾ)- ਸਿਵਲ ਸਰਜਨ ਅੰਮ੍ਰਿਤਸਰ ਦੀਆਂ ਹਦਾਇਤਾ ਅਨੁਸਾਰ ਐਸ.ਐਮ.ਓ ਸ੍ਰੀ ਵਿਨੋਦ ਕੁਮਾਰ ਦੀ ਰਹਿਨੁਮਾਈ ਹੇਠ ਅੱਜ ਐਸ.ਐਚ.ਸੀ ਚੰਨਣਕੇ ਵਿਖੇ ਮਲੇਰੀਆਂ ਸਬੰਧੀ ਕੈਂਪ ਲਾਇਆ ਗਿਆ।ਇਸ ਮੌਕੇ ਆਰ.ਐਮ.ਓ ਡਾ. ਗੁਰਜੀਤ ਸਿੰਘ ਢਿਲੋ ਨੇ ਆਏ ਹੋਏ ਪਿੰਡ ਵਾਸੀਆਂ ਨੂੰ ਮਲੇਰੀਏ ਦੇ ਬੁਖਾਰ ਦੇ ਲੱਛਣ ਤੇ ਇਸ ਬੁਖਾਰ ਤੋ ਬਚਣ ਲਈ ਵੱਖ ਵੱਖ ਉਪਾਅ ਦੱਸੇ ਅਤੇ ਆਸ ਪਾਸ ਨੂੰ ਸਾਫ ਸੁਥਰਾ ਰੱਖਣ ਨੂੰ ਕਿਹਾ।ਇਸ ਮੌਕੇ ਵਿਸ਼ੇਸ ਤੌਰ ਤੇ ਪਹੁੰਚੇ ਸਮਾਜ ਸੇਵੀ ਬਾਬਾ ਸੁਖਵੰਤ ਨੇ ਪਿੰਡ ਵਾਸੀਆਂ ਨੂੰ ਸਬੋਧਨ ਕਰਦਿਆ ਕਿਹਾ ਕਿਸੇ ਵੀ ਥਾਂ ਤੇ ਗੰਦਾ ਪਾਣੀ ਜਮਾਂ ਨਾ ਹੋਣ ਦਈਏ ਜਿਸ ਤੋ ਮੱਛਰ ਪੈਦਾ ਹੋਣ ਤੇ ਖਾਣਾ ਖਾਣ ਤੋ ਪਹਿਲਾ ਹੱਥਾ ਨੂੰ ਸਾਬਣ ਨਾਲ ਚੰਗੀ ਤਰਾ ਧੋ ਕੇ ਖਾਣਾ ਖਾਧਾ ਜਾਵੇ।ਇਸ ਮੌਕੇ ਸਰਪੰਚ ਮੇਜਰ ਸਿੰਘ ਸਹੋਤਾ, ਯੂਥ ਸਕੱਤਰ ਕੁਲਵਿੰਦਰ ਸਿੰਘ ਮਿੱਠਾ, ਸਵਿੰਦਰ ਸਿੰਘ ਐਸ.ਆਈ, ਰਣਦੀਪ ਸਿੰਘ, ਨਿਰਮਲ ਸਿੰਘ, ਰਜਵੰਤ ਕੌਰ ਏ.ਐਨ.ਐਮ, ਬਲਬੀਰ ਕੌਰ, ਕਸ਼ਮੀਰ ਕੌਰ ਆਸ਼ਾ ਵਰਕਰ, ਅਮਨਦੀਪ ਕੌਰ, ਸੰਦੀਪ ਕੌਰ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply