Tuesday, March 24, 2026

ਪੱਟੀ ਸ਼ਹਿਰ ਵਿੱਚ ਵਿਕਾਸ ਨਾਮ ਦੀ ਕੋਈ ਚੀਜ਼ ਨਹੀ – ਗੁਰਪ੍ਰੀਤ, ਹਰਜੀਤ

PPN1906201615
ਪੱਟੀ 19 ਜੂਨ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਪੱਟੀ ਸ਼ਹਿਰ ਵਿਚ ਵਿਕਾਸ ਨਾਮ ਦੀ ਕੋਈ ਚੀਜ ਨਜ਼ਰ ਨਹੀ ਆਉਦੀ।ਪਵਨ ਕੁਮਾਰ ਦੇ ਗ੍ਰਹਿ ਵਿਖੇ ਹੋਈ ਇਹ ਦੋਸ਼ ਲਾਉਂਦਿਆਂ ‘ਆਪ’ ਸਰਕਲ ਇੰਚਾਰਜ ਲੇਬਰ ਵਿੰਗ ਗੁਰਪ੍ਰੀਤ ਸਿੰਘ ਲਾਲ ਨੇ ਕਿਹਾ ਕਿ ਰੋਜ ਅਖਬਾਰਾਂ ਵਿੱਚ ਬਿਆਨ ਲੱਗਦੇ ਰਹਿੰਦੇ ਹਨ ਕਿ ਸਰਕਾਰ ਨੇ 9 ਸਾਲਾਂ ਵਿੱਚ ਬਹੁਤ ਵਿਕਾਸ਼ ਕਰਵਾਇਆ ਹੈ, ਪਰ ਇਸ ਵਿੱਚ ਕੋਈ ਸੱਚਾਈ ਨਹੀ। ਲਲ ਨੇ ਕਿਹਾ ਕਿ ਸੁੰਦਰ ਸ਼ਕੀਮ ਅਧੀਨ ਪੱਟੀ ਸ਼ਹਿਰ ਦਾ ਨਾਮ ਸ਼ਾਮਿਲ ਕੀਤਾ ਗਿਆ ਸੀ, ਪਰ ਸ਼ਹਿਰ ਵਿਚ ਨਗਰ ਕੌਸਲਰ ਦੀਆਂ ਵੋਟਾਂ ਤੋਂ ਪਹਿਲਾਂ ਲੱਖਾਂ ਰੁਪਏ ਖਰਚ ਕਰ ਕੇ ਲੱਗੀਆਂ ਸਟਰੀਟ ਲਾਈਟਾਂ ਬਿੱਲਕੁਲ ਬੰਦ ਪਈਆਂ ਹਨ, ਜਿਸ ਕਰਕੇ ਸ਼ਹਿਰ ਵਿੱਚ ਰਾਤ ਵੇਲੇ ਚੋਰੀਆਂ ਦੀ ਭਰਮਾਰ ਹੈ।ਨਗਰ ਕੌਸਲਰ ਦੇ ਦਫਤਰ ਦੇ ਬਿਲਕੁਲ ਕੋਲ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ ਜਿਥੋਂ ਲੋਕਾਂ ਦਾ ਲੰਘਣਾ ਮੁਸ਼ਕਿਲ ਹੋ ਜਾਦਾ ਹੈ।ਬੇੇਰੁਜਗਾਰ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਫਸਦੇ ਜਾ ਰਹੇ ਹਨ।ਇਸ ਮੌਕੇ ਸਰਕਲ ਇੰਚਾਰਜ ਯੂਥ ਵਿੰਗ ਜੈਮਲ ਸਿੰਘ, ਸਰਕਲ ਇੰਚਾਰਜ ਬਲਵੰਤ ਸਿੰਘ, ਗੁਰਨਾਮ ਸਿੰਘ, ਬਲਵੀਰ ਸਿੰਘ, ਗੁਰਸੇਵਕ ਸਿੰਘ ਆਸਲ, ਡਾ. ਜਤਿੰਦਰ ਕੁਮਾਰ, ਪ੍ਰਦੀਪ ਸਿੰਘ, ਕੈਲਾਸ਼ ਕੁਮਾਰ ਆਦਿ ਹਾਜ਼ਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply