ਅੰਮ੍ਰਿਤਸਰ, 20 ਜੂਨ (ਜਗਦੀਪ ਸਿੰਘ ਸੱਗੂ) – ਸੀ. ਕੇ. ਡੀ ਇੰਸਟੀਚਿਊਟ ਆਫ ਮੈਨਜਮੈਂਟ ਅਤੇ ਟੈਕਨੋਲੋਜੀ ਵਿਖੇ ਪਿਛਲੇ ਦਿਨੀਂ ਹੋਏ ਸੀ.ਕੇ.ਡੀ ਦੀ ਅੋਪੋ ਮੋਬਾਇਲ ਦੀ ਜਇੰਟ ਪਲੇਸਮੈਂਟ ਦੀ ਸਫਲਤਾ ਤੋ ਬਾਅਦ ਹੁਣ ਨਾਮੀ ਕੰਪਨੀਆਂ ਪਾਲਿਸੀ ਬਾਜ਼ਾਰ ਡਾੱਟ ਕੌਮ ਅਤੇ ਜਸੱਟ ਡਾਇਲ ਵਿਦਿਆਰਥੀਆਂ ਲਈ ਨੌਕਰੀਆਂ ਦੇ ਸ਼ਾਨਦਾਰ ਮੌਕੇ ਲੈ ਕੇ 22 ਜੂਨਨੂੰ ਸੀ.ਕੇ.ਡੀ.ਆਈ.ਐਮ ਟੀ ਵਿਖੇ ਪਹੁੰਚ ਰਹੀਆਂ ਹਨ। ਇਹ ਦੋਵੇਂ ਕੰਪਨੀਆਂ ਈ-ਕਾਮਰਸ ਦੇ ਖੇਤਰ ਨਾਲ ਸੰਬੰਧਿਤ ਹਨ ਅਤੇ ਵਿਦਿਆਰਥੀਆਂ ਨੂੰ 2.5 ਤੋ 3.5 ਲੱਖ ਰੁ: ਸਲਾਨਾ ਦੇ ਪੈਕੇਜ ਆਫਰ ਕਰਨਗੀਆਂ।ਇਸ ਪਲੇਸਮੈਂਟ ਡਰਾਇਵ ਵਿਚ ਸੀ.ਕੇ.ਡੀ ਤੋ ਇਲਾਵਾ ਹੋਰਨਾਂ ਕਾਲਜਾਂ ਦੇ ਐਮ. ਬੀ. ਏ, ਬੀ.ਬੀ.ਏ, ਬੀ.ਐਸ.ਸੀ., ਬੀ. ਕਾਮ ਅਤੇ ਹੋਰ ਗ੍ਰੈਜੁਏਟ ਵਿਦਿਆਰਥੀ ਜਿੰਨਾਂ ਨੇ 2014 ਤੋਂ 2016 ਤੱਕ ਗ੍ਰੈਜੁਏਸ਼ਨ ਪਾਸ ਕੀਤੀ ਹੈ, ਵੀ ਆਪਣੇ ਲੋੜੀਂਦੇ ਦਸਤਾਵੇਜ ਲੈ ਕੇ ਇਸ ਪਲੇਸਮੈਂਟ ਡਰਾਈਵ ਵਿਚ ਹਿੱਸਾ ਲੈ ਸਕਦੇ ਹਨ।ਪਲੇਸਮੈਂਟ ਸੰਬੰਧੀ ਜਾਣਕਾਰੀ ਕਾਲਜ ਦੀ ਵੈਬਸਾਇਟ ਤੋਂ ਲਈ ਜਾ ਸਕਦੀ ਹੈ।ਸੰਸਥਾ ਦੇ ਪਿ੍ਰੰਸੀਪਲ ਡਾ: ਐਚ. ਐਸ. ਸੰਧੂ ਅਤੇ ਹੈੱਡ ਕਾਰਪੋਰੇਟ ਤੇ ਪਲੇਸਮੈਂਟ ਜਗਦੀਪ ਸਿੰਘ ਪੰਨੂ ਨੇ ਸੀ.ਕੇ.ਡੀ ਦੁਆਰਾ ਆਯੋਜਿਤ ਪਲੇਸਮੈਂਟ ਡਰਾਇਵ ਵਿਚ ਵਿਦਿਆਰਥੀਆਂ ਨੂੰ ਜਾਬ ਆਫ਼ਰ ਦਾ ਲਾਭ ਉਠਾਉਣ ਦਾ ਖੁੱਲਾ ਸੱਦਾ ਦਿੱਤਾ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media