ਬਠਿੰਡਾ, 21 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਚਰਨ ਛੋਹ ਪ੍ਰਾਪਤ ਅਸਥਾਨ ‘ਤੇ ਉਨ੍ਹਾਂ ਦੀ ਆਮਦ ਪੁਰਬ ‘ਤੇ ਦਸਮੇਸ਼ ਪਿਆਰੇ ਸੇਵਾ ਸੁਸਾਇਟੀ, ਸ਼ਹਿਰ ਦੀਆਂ ਸਮੂੲ ਧਾਰਮਿਕ ਜਥੇਬੰਦੀਆਂ, ਸਕੂਲਾਂ ਕਾਲਜਾਂ ਦੇ ਪ੍ਰਬੰਧਕਾਂ,ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਹਿਰ ਵਿਚ ਪਹਿਲੀ ਵਾਰ ਨਗਰ ਕੀਰਤਨ ਸਜਾਏ ਗਏ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਹਾਜੀ ਰਤਨ ਤੋਂ ਅਰੰਭ ਹੋ ਕੇ ਲਿਬਰਟੀ ਚੌਕ, ਪੁਲਿਸ ਲਾਇਨ, ਗੁਰਦੁਆਰਾ ਮਾਡਲ ਟਾਊਨ ਜੀਵਨ ਪ੍ਰਕਾਸ਼, ਭਾਗੂ ਰੋਡ, ਸਿਵਲ ਸਟੇਸ਼ਨ, ਘੋੜੇ ਵਾਲਾ ਚੌਂਕ, ਅਜੀਤ ਰੋਡ, ਬੰਸ ਅੱਡਾ, ਕੋਰਟ ਰੋਡ, ਮਹਿਣਾ ਚੌਂਕ, ਫੌਜੀ ਚੌਕ, ਮਾਲ ਰੋਡ, ਧੋਬੀ ਬਾਜ਼ਾਰ, ਸਿਰਕੀ ਬਾਜ਼ਾਰ ਤੋਂ ਹੁੰਦਿਆਂ ਗੁਰਦੁਆਰਾ ਕਿਲ੍ਹਾ ਮੁਬਾਰਕ ਵਿਖੇ ਸੰਪੰਨ ਹੋਇਆ।ਸੰਗਤਾਂ ਵਿਚ ਇਸ ਨਗਰ ਕੀਰਤਨ ਵਿਚ ਭਾਰੀ ਉਤਸ਼ਾਹ ਪਾਇਆ ਗਿਆ।ਹਾੜ ਮਹੀਨੇ ਦੀ ਸਖ਼ਤ ਕਰੜੀ ਧੁੱਪ ਵਿਚ ਬੱਚਿਆਂ ਤੋਂ ਲੈ ਕੇ ਬੁਜ਼ਰਗਾਂ ਪ੍ਰਾਣੀਆਂ ਨੇ ਭਾਰੀ ਗਿਣਤੀ ਵਿਚ ਭਾਗ ਲਿਆ। ਸੰਗਤਾਂ ਨੇ ਆਮ ਰਾਸਤਿਆਂ ਵਿਚ ਪਾਣੀ, ਫਲ ਫਰੂਟ ਨਾਲ ਸੰਗਤਾਂ ਦੀ ਸੇਵਾ ਕੀਤੀ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media